ਜੀਜੇ ਨੇ ਹੀ ਦਿਤੀ ਸਾਲੇ ਨੂੰ ਮਾਰਨ ਲਈ ਸੁਪਾਰੀ, ਪੰਜ ਲੱਖ ਵਿਚ ਸੌਦਾ, ਇਕ ਲੱਖ ਪੇਸ਼ਗੀ

ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸ਼ੂਟਰ ਪਿਸਤੌਲ ਸਮੇਤ ਗਿਰਫਤਾਰ 

ਜਗਰਾਓਂ, ਜੂਨ 2019 ( ਮਨਜਿੰਦਰ ਗਿੱਲ )—ਐਨ. ਆਰ. ਆਈ. ਜੀਜਾ ਵਲੋਂ ਆਪਣੇ ਹੀ ਸਾਲੇ ਨੂੰ ਕਤਲ ਕਰਵਾਉਣ ਲਈ ਪੰਜ ਲੱਖ ਰੁਪਏ ਵਿਚ ਸ਼ਾਰਪ ਸ਼ੂਟਰਾਂ ਨਾਲ ਸੌਦਾ ਤੈਅ ਕਰ ਲਿਆ ਅਤੇ ਇਕ ਲੱਖ ਰੁਪਏ ਦੀ ਪੇਸ਼ਗੀ ਵੀ ਦੇ ਦਿਤੀ। ਇਸਤੋਂ ਪਹਿਲਾਂ ਕਿ ਕਾਤਲ ਵਾਰਦਾਤ ਨੂੰ ਅੰਜਾਮ ਦਿੰਦੇ ਦੋਸ਼ੀ ਪੁਲਿਸ ਦੇ ਹੱਥ ਚੜ੍ਹ ਗਏ। ਇਸ ਸੰਬਧ ਵਿਚ ਡੀ. ਐਸ. ਪੀ. ਦਿਲਬਾਗ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਤਿੰਦਰ ਸਿੰਘ ਉਰਫ ਰਿੰਕੂ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਜਾਵਾਲ ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਹ ਪਿੰਡ ਰੂੰਮੀ ਵਿਖੇ ਜੀ.ਐਨ ਸੈਨਟਰੀ ਸਟੋਰ ਨਾਮ ਦੀ ਦੁਕਾਨ ਕਰਦਾ ਹੈ । ਉਸ ਦੀ ਇੱਕ ਭੈਣ ਪਰਵਿੰਦਰ ਕੌਰ ਜੋ ਰੁਪਿੰਦਰ ਸਿੰਘ ਵਾਸੀ ਪਿੰਡ ਤਾਰੇਵਾਲਾ ਜਿਲ੍ਹਾ ਮੋਗਾ ਨਾ ਵਿਆਹੀ ਹੋਈ ਸੀ ਅਤੇ ਉਹ ਵਿਦੇਸ਼ ਅਮਰੀਕਾ ਰਹਿੰਦੇ ਸਨ ।ਪਰਵਿੰਦਰ ਕੌਰ ਦੀ ਆਪਣੀ ਪਤੀ ਨਾਲ ਅਣਬਣ ਹੋਣ ਕਰਕੇ ਕਰੀਬ 05 ਸਾਲ ਪਹਿਲਾਂ ਉਹਨਾਂ ਦਾ ਅਮਰੀਕਾ ਵਿੱਚ ਤਲਾਕ ਹੋ ਗਿਆ ਸੀ। ਉਹਨਾਂ ਦੇ ਤਿੰਨੇ ਬੱਚੇ ਉਸਦੀ ਭੈਣ ਪਰਵਿੰਦਰ ਕੌਰ ਪਾਸ ਹੀ ਰਹਿੰਦੇ ਸਨ। ਰੁਪਿੰਦਰ ਸਿੰਘ ਹਰ ਸਾਲ ਇੰਡੀਆਂ ਆਉਦਾ ਹੈ ਅਤੇ ਹੁਣ ਵੀ ਕਰੀਬ 01 ਮਹੀਨਾ ਪਹਿਲਾਂ ਇੱਥੇ ਆਇਆ ਹੋਇਆ ਸੀ।ਜਦੋਂ ਵੀ ਉਹ ਇੰਡੀਆਂ ਆਉਦਾ ਸੀ ਤਾਂ ਮੁੱਦਈ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਪਰ ਉਸਨੇ ਰਿਸ਼ੇਤਦਾਰ ਹੋਣ ਕਰਕੇ ਇਹਨਾਂ ਗੱਲਾਂ ਦੀ ਪਰਵਾਹ ਨਹੀ ਕੀਤੀ।ਕੁਝ ਦਿਨ ਪਹਿਲਾਂ ਉਸ ਦੀ ਦੁਕਾਨ ਦੇ ਬਾਹਰ ਇੱਕ ਸਕਾਰਪੀਓ ਗੱਡੀ ।ਜਿਸ ਵਿੱਚੋਂ ਦੋ ਨੌਜਵਾਨ ਉਮਰ ਕਰੀਬ 25 ਤੋ 28 ਸਾਲ ਆਏ।ਜਿਹਨਾਂ ਨੇ ਉਸ ਕੋਲਂੋ 260/- ਦਾ ਸੈਨਟਰੀ ਦਾ ਸਮਾਨ ਖ੍ਰੀਦ ਕੀਤਾ। ਉਹ ਹਰ ਰੋਜ ਹੀ ਪਿੰਡ ਛੱਜਾਵਾਲ ਤੋਂ ਪਿੰਡ ਰੂੰਮੀ ਆਪਣੀ ਦੁਕਾਨ ਪਰ ਜਾਂਦਾ ਹੈ।ਮਿਤੀ 26-06-2019 ਨੂੰ ਸਵੇਰੇ ਦੁਕਾਨ ਤੇ ਜਾਣ ਲਈ ਤਿਆਰ ਸੀ ਤਾਂ ਪਿੰਡ ਵਿੱਚ ਰੋਲਾ ਪੈ ਗਿਆ ਕਿ ਦੋ ਨੌਜਵਾਨ ਜਿਹਨਾਂ ਦੇ ਮੂੰਹ ਬੰਨ੍ਹੇ ਹੋਏ ਹਨ, ਸਪੈਲਡਰ ਮੋਟਰ ਸਾਈਕਲ ਨੰਬਰ ਪਰ ਪਿੰਡ ਛੱਜਾਵਾਲ ਤੋ ਰੂੰਮੀ ਵਾਲੀ ਸੜਕ ਤੇ ਕੱਸੀ ਦੀ ਪੁਲੀ ਤੇ ਸ਼ੱਕੀ ਹਾਲਤ ਵਿੱਚ ਖੜ੍ਹੇ ਹਨ।ਜਿਹਨਾਂ ਪਾਸ ਅਸਲਾ ਵੀ ਹੈ।ਪਿੰਡ ਦੇ ਕੁਝ ਨੌਜਵਾਨ ਸਮੇਤ ਮੁੱਦਈ ਉਹਨਾਂ ਵੱਲ ਗਏ ਤਾਂ ਦੋਵੇ ਨੌਜਵਾਨ ਮੋਟਰ- ਸਾਈਕਲ ਭਜਾਕੇ ਲੈ ਗਏ।ਜਿਹਨਾਂ ਬਾਰੇ ਮੁਦਈ ਨੂੰ ਯਾਦ ਆਇਆ ਕਿ ਇਹ ਦੋਵੇਂ ਉਹੀ ਵਿਆਕਤੀ ਹਨ, ਜੋ ਕੁਝ ਦਿਨ ਪਹਿਲਾਂ ਉਸ ਦੀ ਦੁਕਾਨ ਤੋ ਸਕਾਰਪੀਓ ਗੱਡੀ ਪਰ ਸੈਨਟਰੀ ਦਾ ਸਮਾਨ ਖ੍ਰੀਦਕੇ ਲੈ ਗਏ ਸੀ। ਇਨ੍ਹਾਂ ਦੋਵਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ। ਡੀ. ਐਂਸ,. ਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਤੋਂ ਪੁੱਛ ਗਿਛ ਕੀਤੀ ਗਈ ਤਾਂ ਇਨ੍ਹਾਂ ਮੰਨਿਆ ਕਿ ਜਤਿੰਦਰ ਸਿੰਘ ਨੂੰ ਮਾਰਨ ਲਈ ਉਸਦੇ ਜੀਜਾ ਰੁਪਿੰਦਰ ਸਿੰਘ ਨੇ ਉਨ੍ਹਾਂ ਨੂੰ ਪੰਜ ਲੱਖ ਦੀ ਸੁਪਾਰੀ ਦਿਤੀ ਹੈ। ਜਿਸ ਵਿਚੋਂ ਉਸਨੇ ਇਕ ਲੱਖ ਰੁਪਏ ਪੇਸ਼ਗੀ ਵਜੋਂ ਦਿਤੇ ਹਨ ਅਤੇ ਬਾਕੀ ਕੰਮ ਹੋਣ ਤੋਂ ਬਾਅਦ ਮਿਲਣੇ ਸਨ। ਰੁਪਿੰਦਰ ਸਿੰਘ ਥੋੜੇ ਦਿਨ ਪਹਿਲਾਂ ਹੀ ਅਮਰੀਕਾ ਤੋ ਆਇਆ ਹੈ।ਜਿਸ ਨੇ ਗੁਰਜਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਉਰਫ ਫੌਜੀ ਵਾਸੀ ਰਾਮਗੜ੍ਹ ਭੁੱਲਰ ਨਾਮ ਦੀ ਇੱਕ ਔਰਤ ਨਾਲ ਮਿਲ ਕੇ ਉਸ ਨੂੰ ਮਰਵਾਉਣ ਲਈ 5 ਲੱਖ ਰੁਪਏ ਵਿੱਚ ਅਰਸ਼ਦੀਪ ਸਿੰਘ ਉਰਫ ਅਮਨਾ ਪੁੱਤਰ ਗੁਰਸਵੇਕ ਸਿੰਘ ਵਾਸੀ ਫਰੀਦਕੋਟ ਜੋ ਕਿ ਗੁਰਜਿੰਦਰ ਕੌਰ ਦਾ ਰਿਸ਼ਤੇਦਾਰ ਹੈ ਅਤੇ ਸੰਦੀਪ ਸਿੰਘ ਉਰਫ ਕਾਲਾ ਵਾਸੀ ਹਨੂੰਮਾਨਗੜ੍ਹ ਅਤੇ ਭਿੰਦਾ ਵਾਸੀ ਡੱਬਵਾਲੀ ਨੂੰ ਹਾਇਰ ਕੀਤਾ ਹੈ। ਰੁਪਿੰਦਰ ਸਿੰਘ ਨੇ ਗੁਰਜਿੰਦਰ ਕੌਰ ਅਤੇ ਅਰਸ਼ਦੀਪ ਸਿੰਘ ਨੂੰ ਪਹਿਲਾਂ 01 ਲੱਖ ਰੁਪਏ ਨਕਦ ਪੇਸ਼ਗੀ ਦਿੱਤੀ ਹੈ।ਜਿਸ ਨਾਲ ਇਹਨਾਂ ਉਕਤ ਸਕਾਰਪੀਓ ਗੱਡੀ ਮਿਸਤਰੀ ਹਰਨੇਕ ਸਿੰਘ ਵਾਸੀ ਭੰਮੀਪੁਰਾ ਤੋ ਖ੍ਰੀਦ ਕੀਤੀ ਹੈ।ਇਸ ਗੱਡੀ ਰਾਂਹੀ ਹੀ ਰੁਪਿੰਦਰ ਸਿੰਘ, ਅਰਸ਼ਦੀਪ ਸਿੰਘ, ਸੰਦੀਪ ਸਿੰਘ ਅਤੇ ਭਿੰਦਾ ਉਸ ਨੂੰ ਮਾਰਨ ਲਈ ਇੱਕ ਪਿਸਤੌਲ ਵੀ ਰਜਾਸਥਾਨ ਤੋ ਖ੍ਰੀਦ ਕੇ ਲਿਆਏ ਸਨ।ਇਹਨਾਂ ਸਾਰਿਆ ਨੇ ਰਲਕੇ ਉਸ ਨੂੰ ਮਾਰਨ ਦੀ ਸਕੀਮ ਬਣਾ ਕੇ ਉਸ ਦੀ ਦੁਕਾਨ, ਉਸ ਦੇ ਘਰ ਆਉਣ ਜਾਣ ਵਾਲੇ ਰਸਤੇ ਅਤੇ ਸਮੇ ਦੀ ਚੰਗੀ ਤਰ੍ਹਾਂ ਰੈਕੀ ਕੀਤੀ ਅਤੇ ਮਿਤੀ 26-06-2019 ਨੂੰ ਸਵੇਰੇ 08:00 ਵਜੇ ਅਰਸ਼ਦੀਪ ਸਿੰਘ ਉਰਫ ਅਮਨਾ ਅਤੇ ਸੰਦੀਪ ਸਿੰਘ ਉਰਫ ਕਾਲਾ ਦੋਵੇਂ ਜਾਣੇ ਮੋਟਸਾਈਕਲ ਪਰ ਉਸ(ਮੁੱਦਈ) ਨੂੰ ਮਾਰਨ ਦੀ ਨੀਅਤ ਨਾਲ ਖੜ੍ਹੇ ਸਨ।ਜਿਸ ਤੇ ਉਹਨਾਂ ਵਿਰੁੱਧ ਮੁਕੱਦਮਾ ਨੰਬਰ 119 ਮਿਤੀ 28-06-2019 ਅ/ਧ 307/115/120-ਬੀ/506 ਭ/ਦ 25/54/59 ਅਸਲਾ ਐਕਟ ਥਾਣਾ ਸਦਰ ਜਗਰਾਂਉ ਦਰਜ ਰਜਿਸਟਰ ਕੀਤਾ ਗਿਆ।ਦੌਰਾਨੇ ਤਫਤੀਸ਼  ਡੀ. ਐਸ. ਪੀ ਦਿਲਬਾਗ ਸਿੰਘ ਦੇ ਨਿਰਦੇਸ਼ਾਂ ਤੇ ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ ਸਟਾਫ ਜਗਰਾਉ ਦੀ ਨਿਗਰਾਨੀ ਹੇਠ ਏ.ਐਸ.ਆਈ ਜਨਕ ਰਾਜ ਵੱਲੋ ਸਮੇਤ ਪੁਲਿਸ ਪਾਰਟੀ ਦੇ ਅਰਸ਼ਦੀਪ ਸਿੰਘ ਉਰਫ ਅਮਨਾ ਅਤੇ ਸੰਦੀਪ ਸਿੰਘ ਉਰਫ ਕਾਲਾ ਨੂੰ ਸਪੈਲਡਰ ਮੋਟਰਸਾਈਕਲ ਸਮੇਤ ਇੱਕ ਪਿਸਟਲ 12 ਬੋਰ ਅਤੇ 02 ਕਾਰਤੂਸ ਜਿੰਦਾ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।