You are here

ਯੂਨੀਅਨ ਨੇ ਬੰਦ ਪਿਆ ਸਕੂਲ ਖੁੱਲਵਾਇਆ            

ਹਠੂਰ,9,ਫਰਵਰੀ-(ਕੌਸ਼ਲ ਮੱਲ੍ਹਾ)-ਕੋਰੋਨਾ ਤੋ ਬਚਾ ਲਈ ਪੰਜਾਬ ਸਰਕਾਰ ਵੱਲੋ ਸੂਬੇ ਦੇ ਵਿਿਦਅਕ ਅਦਾਰੇ ਬੰਦ ਕਰਕੇ ਵਿਿਦਆਰਥੀਆ ਨੂੰ ਆਨ ਲਾਇਨ ਪੜ੍ਹਾਇਆ ਜਾਦਾ ਸੀ ਜਿਸ ਨਾਲ ਬੱਚਿਆ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੋ ਰਿਹਾ ਸੀ।ਇਸ ਗੱਲ ਨੂੰ ਮੁੱਖ ਰੱਖਦਿਆ ਵਿਿਦਆਰਥੀਆ ਦੇ ਮਾਪਿਆ ਅਤੇ ਇਨਸਾਫ ਪਸੰਦ ਜੱਥਬੰਦੀਆ ਵੱਲੋ ਸਕੂਲ ਖੁੱਲਵਾਉਣ ਦਾ ਫੈਸਲਾ ਕੀਤਾ ਗਿਆ ਸੀ ਇਸੇ ਲੜੀ ਤਹਿਤ ਅੱਜ ਭਾਰਤੀ ਕਿਸਾਨ ਯੁਨੀਅਨ (ਏਕਤਾ)ਡਕੌਦਾ ਇਕਾਈ ਪਿੰਡ ਬੁਰਜ ਕੁਲਾਰਾ ਦੇ ਪ੍ਰਧਾਨ ਦਲਵੀਰ ਸਿੰਘ ਦੀ ਅਗਵਾਈ ਹੇਠ ਪਿਛਲੇ ਲੰਮੇ ਸਮੇਂ ਤੋ ਬੰਦ ਪਏ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਕੁਲਾਰਾ ਨੂੰ ਖੁੱਲਵਾਇਆ ਅਤੇ ਬੱਚਿਆ ਦੀ ਪੜ੍ਹਾਈ ਸੁਰੂ ਕਰਵਾਈ ਗਈ।ਇਸ ਮੌਕੇ ਪ੍ਰਧਾਨ ਦਲਵੀਰ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਪਹਿਲੀ ਕਲਾਸ ਤੋ ਲੈ ਕੇ ਪੰਜ ਕਲਾਸ ਦੇ 80 ਪ੍ਰਤੀਸਤ ਬੱਚੇ ਖੁਦ ਸਕੂਲ ਵਿਚ ਹਾਜਰ ਹੋਏ।ਉਨ੍ਹਾ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਆਪੋ-ਆਪਣੇ ਪਿੰਡਾ ਦੇ ਸਕੂਲ ਖੁੱਲਵਾਓ ਅਤੇ ਬੱਚਿਆ ਨੂੰ ਪੜਾਓ ਜੇਕਰ ਕੋਈ ਵੀ ਸਿੱਖਿਆ ਵਿਭਾਗ ਦਾ ਅਧਿਕਾਰੀ ਸਕੂਲ ਖੋਲਣ ਤੋ ਇਨਕਾਰ ਕਰ ਰਿਹਾ ਹੈ ਤਾਂ ਉਹ ਤੁਰੰਤ ਕਿਸਾਨ ਯੁਨੀਅਨ (ਏਕਤਾ)ਡਕੌਦਾ ਦੇ ਆਗੂਆ ਨਾਲ ਸੰਪਰਕ ਕਰਨ।ਇਸ ਮੌਕੇ ਉਨ੍ਹਾ ਨਾਲ ਮਾ:ਗੁਰਸੇਵਕ ਸਿੰਘ,ਲਛਮਣ ਸਿੰਘ,ਕਲੱਬ ਪ੍ਰਧਾਨ ਜਤਿੰਦਰ ਸਿੰਘ ਲਾਡੀ,ਜਗਸੀਰ ਸਿੰਘ ਸੀਰਾ,ਸੁਰਿੰਦਰ ਸ਼ਰਮਾਂ,ਜਗਸੀਰ ਸਿੰਘ ਸਿੱਧੂ,ਗੁਰਮੀਤ ਸਿੰਘ,ਅਮਰਜੀਤ ਸਿੰਘ,ਬੂਟਾ ਸਿੰਘ,ਬਲਤੇਜ ਸਿੰਘ,ਜਿੰਦਰ ਸਿੰਘ,ਪਾਲੀ ਸਿੰਘ,ਗ੍ਰਾਮ ਪੰਚਾਇਤ ਬੁਰਜ ਕੁਲਾਰਾ ਆਦਿ ਹਾਜ਼ਰ ਸਨ।  
ਫੋਟੋ ਕੈਪਸਨ:-ਸਕੂਲ ਖੋਲਣ ਸਮੇਂ ਵਿਿਦਆਰਥੀ,ਸਕੂਲ ਦਾ ਸਟਾਫ ਅਤੇ ਯੂਨੀਅਨ ਦੇ ਆਗੂ