ਹਠੂਰ,9,ਫਰਵਰੀ-(ਕੌਸ਼ਲ ਮੱਲ੍ਹਾ)-ਸ੍ਰੋਮਣੀ ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਭਗਤ ਰਵਿਦਾਸ ਜੀ ਪਿੰਡ ਮੱਲ੍ਹਾ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਸਲਾਨਾ ਨਗਰ ਕੀਰਤਨ ਸਜਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸੁੰਦਰ ਫੁੱਲਾ ਨਾਲ ਸਜਾਇਆ ਹੋਇਆ ਸੀ।ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ।ਇਸ ਮੌਕੇ ਸਕੂਲੀ ਬੱਚੇ ਆਪਣੇ ਹੱਥਾ ਵਿਚ ਪੀਲੀਆ ਝੰਡੀਆ ਫੜ੍ਹ ਕੇ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਸਨ ਅਤੇ ਨਗਰ ਕੀਰਤਨ ਵਾਲੀ ਪਾਲਕੀ ਅੱਗੇ ਫੌਜੀ ਬੈਂਡ ਅਤੇ ਨਹਿੰਗ ਸਿੰਘਾ ਦੀ ਗੱਤਕਾ ਪਾਰਟੀ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਸਨ।ਇਸ ਮੌਕੇ ਵੱਖ-ਵੱਖ ਕੀਰਤਨੀ ਜੱਥਿਆ ਨੇ ਆਪਣੀ ਰਸ ਭਿੰਨੀ ਅਵਾਜ ਵਿਚ ਸਾਰਾ ਦਿਨ ਕੀਰਤਨ ਕੀਤਾ।ਇਸ ਮੌਕੇ ਬਲਵਿੰਦਰ ਸਿੰਘ ਭਗਤਾ ਦੇ ਢਾਡੀ ਜੱਥੇ ਅਤੇ ਭਰਪੂਰ ਸਿੰਘ ਰਾਮਾ ਦੇ ਕਵੀਸਰੀ ਜੱਥੇ ਨੇ ਭਗਤ ਸ੍ਰੀ ਰਵਿਦਾਸ ਜੀ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਹ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਰਸਤਿਆ ਤੋ ਹੁੰਦਾ ਹੋਇਆ ਵਾਪਸ ਸ੍ਰੀ ਗੁਰਦੁਆਰਾ ਭਗਤ ਰਵੀਦਾਸ ਜੀ ਪਿੰਡ ਮੱਲ੍ਹਾ ਵਿਖੇ ਪੁੱਜਾ।ਅੰਤ ਵਿਚ ਗੁਰਦੁਆਰਾ ਸ੍ਰੀ ਭਗਤ ਰਵਿਦਾਸ ਜੀ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਾ:ਸਰਬਜੀਤ ਸਿੰਘ ਅਤੇ ਸਮੂਹ ਕਮੇਟੀ ਨੇ ਪੰਜ ਪਿਆਰਿਆ ਅਤੇ ਸੇਵਾਦਾਰਾ ਨੂੰ ਸਿਰਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਰਬਜੀਤ ਸਿੰਘ ਮੱਲ੍ਹਾ ਨੇ ਵਾਖੂਬੀ ਨਿਭਾਈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਭਾਈ ਅਮਰਜੀਤ ਸਿੰਘ ਖਾਲਸਾ,ਸਤਨਾਮ ਸਿੰਘ,ਬਲਜਿੰਦਰ ਸਿੰਘ,ਹਰੀ ਸਿੰਘ,ਪ੍ਰਿਤਪਾਲ ਸਿੰਘ,ਹਰਜੀਤ ਸਿੰਘ,ਵਰਿੰਦਰ ਸਿੰਘ,ਐਸਪ੍ਰੀਤ ਸਿੰਘ,ਅਮਰਜੀਤ ਸਿੰਘ,ਗਾਂਧੀ ਸਿੰਘ,ਜਗਜੀਤ ਸਿੰਘ,ਇੰਦਰਜੀਤ ਸਿੰਘ,ਹਰਜੀਤ ਸਿੰਘ,ਬਹਾਦਰ ਸਿੰਘ,ਹਰਪਾਲ ਸਿੰਘ,ਓਕਾਰ ਸਿੰਘ,ਗੁਰਚਰਨ ਸਿੰਘ,ਹੈਪੀ ਸਿੰਘ,ਗੁਲਜਾਰ ਸਿੰਘ,ਰਾਜੂ ਸਿੰਘ,ਚੰਨਾ ਸਿੰਘ,ਹਿੰਦਾ ਸਿੰਘ,ਭਿੰਦਰ ਸਿੰਘ,ਕੁਲਦੀਪ ਸਿੰਘ,ਗੱਗੀ ਸਿੰਘ,ਧੰਮੀ ਸਿੰਘ ਆਦਿ ਹਾਜਰ ਸੀ।
ਫੋਟੋ ਕੈਪਸਨ:-ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ ਅਤੇ ਨਾਲ ਹੈ ਸ੍ਰੀ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕੀ ਕਮੇਟੀ