ਰੁੱਖਾਂ ਦਾ ਕਤਲ ਕਰਨ ਵਾਲੇ ਤੇ ਹੋਵੇ ਕਤਲ ਦਾ ਮੁਕੱਦਮਾ ਦਰਜ
ਮੀਂਹ ਦਾ ਪਾਣੀ ਧਰਤੀ ਹੇਠ ਰੀਚਾਰਜ ਕਰਨ ਦਾ ਹੋਵੇ ਪ੍ਰਬੰਧ
ਜਗਰਾਉਂ , 15 ਜੂਨ ( ਗੁਰਕੀਰਤ ਜਗਰਾਉਂ ) ਦ ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਦਿਨ ਪ੍ਰਤੀ ਦਿਨ ਪੰਜਾਬ ਦੇ ਖ਼ਰਾਬ ਹੋ ਰਹੇ ਵਾਤਾਵਰਣ ਤੇ ਡਿੱਗ ਰਹੇ ਪਾਣੀ ਦੇ ਪੱਧਰ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਹਲਕਾ ਜਗਰਾਓਂ ਤੋਂ ਵਿਧਾਇਕ ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦੇਣ ਲਈ ਪੁੱਜੇ ਰੁਝੇਵੇਂ ਕਰਕੇ ਘਰੋਂ ਬਾਹਰ ਹੋਣ ਕਾਰਨ ਇਹ ਮੰਗ ਪੱਤਰ ਉਨ੍ਹਾਂ ਦੇ ਪਤੀ ਪ੍ਰੋ ਸੁਖਵਿੰਦਰ ਸਿੰਘ ਜੀ ਨੇ ਪ੍ਰਾਪਤ ਕੀਤਾ ਟੀਮ ਨੇ ਮੰਗ ਕੀਤੀ ਕਿ ਹਰ ਪਿੰਡ ਪੰਚਾਇਤੀ ਜ਼ਮੀਨ ਵਿਚ ਘਟੋ ਘੱਟ ਇਕ ਏਕੜ ਵਿਚ ਰੁੱਖਾਂ ਦੇ ਜੰਗਲ ਸਥਾਪਤ ਕਰਨ ਕਿਉਂਕਿ ਇੱਕ ਵਰਗ ਕਿਲੋਮੀਟਰ ਦਾ ਜੰਗਲ ਆਪਣੀਆਂ ਜੜ੍ਹਾਂ ਵਿੱਚ ਵੀਹ ਤੋਂ ਤੀਹ ਹਜ਼ਾਰ ਕਿਊਬਿਕ ਪਾਣੀ ਬੰਨ੍ਹ ਕੇ ਰੱਖਦਾ ਹੈ ਤੇ ਤੀਹ ਟਨ ਮਿੱਟੀ ਦੀ ਧੂੜ ਕਣ ਸਮੇਟ ਲੈਂਦਾ ਹੈ ਇਸ ਨਾਲ ਸਾਡਾ ਵਾਤਾਵਰਣ ਸ਼ੁੱਧ ਹੁੰਦਾ ਹੈ ਰੁੱਖ ਕੱਟਣ ਵਾਲੇ ਵਿਅਕਤੀ ਨੂੰ ਫਾਸਟ ਟਰੈਕ ਅਦਾਲਤਾਂ ਬਣਾ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ ਨਵਾਂ ਮਕਾਨ ਬਨਾਉਣ ਸਮੇਂ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਵਾਟਰ ਰੀਚਾਰਜਿੰਗ ਸਿਸਟਮ ਲੱਗਿਆ ਹੋਣਾ ਜ਼ਰੂਰੀ ਹੋਵੇ, ਇਸ ਸਮੇਂ ਸਤਪਾਲ ਸਿੰਘ ਦੇਹਡ਼ਕਾ, ਮਾਸਟਰ ਹਰਨਰਾਇਣ ਸਿੰਘ ,ਮਾਸਟਰ ਪਰਮਿੰਦਰ ਸਿੰਘ, ਸ੍ਰੀ ਕੇਵਲ ਮਲਹੋਤਰਾ ,ਮੈਡਮ ਕੰਚਨ ਗੁਪਤਾ ,ਸ੍ਰੀ ਲਖਵਿੰਦਰ ਧੰਜਲ, ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਜੀ ਅਤੇ ਡਾ ਮਨਦੀਪ ਸਿੰਘ ਸਰਾਂ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਸ਼ਾਮਲ ਸਨ