ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਵੱਲੋਂ  ਸ਼ਹਿਰ ਦੇ ਵਿੱਚ ਚੋਣ ਪ੍ਰਚਾਰ ਡੋਰ ਟੂ ਡੋਰ ਜ਼ੋਰਾਂ ਤੇ

 ਜਗਰਾਉਂ (ਅਮਿਤ ਖੰਨਾ  )ਕਾਂਗਰਸ ਹਾਈ ਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਖੁਸ਼ੀ ਵਿਚ ਜਗਰਾਓਂ ਭਰ ਵਿਚ ਅਨੇਕਾਂ ਥਾਵਾਂ 'ਤੇ ਜਸ਼ਨ ਮਨਾਏ ਗਏ। ਢੋਲ ਦੀ ਥਾਪ 'ਤੇ ਨੱਚਦੇ ਕਾਂਗਰਸੀਆਂ ਵੱਲੋਂ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ। ਸਥਾਨਕ ਰੇਲਵੇ ਸਟੇਸ਼ਨ ਤੋਂ ਸ਼ਹਿਰ ਦੇ ਬਾਜ਼ਾਰਾਂ ਵਿਚ ਇਸ ਖੁਸ਼ੀ 'ਚ ਮਾਰਚ ਕੱਿਢਆ ਗਿਆ। ਮੰਗਲਵਾਰ ਨੂੰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਦੀ ਅਗਵਾਈ ਹੇਠ ਮਾਰਚ ਵਿਚ ਸ਼ਾਮਲ ਵੱਡੇ ਇਕੱਠ ਵੱਲੋਂ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਚੰਨੀ ਦੇ ਹੱਕ ਵਿਚ ਨਾਅਰੇ ਲਗਾਏ ਗਏ। ਇਸ ਦੌਰਾਨ ਇਸ ਮਾਰਚ ਦਾ ਸ਼ਹਿਰ ਭਰ ਵਿਚ ਹਮਾਇਤੀਆਂ ਤੇ ਦੁਕਾਨਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਵਿਧਾਇਕ ਹਿੱਸੋਵਾਲ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਹ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇਤਿਹਾਸ ਰਚਿਆ ਸੀ। ਗਰੀਬ ਘਰ 'ਚੋਂ ਚੁੱਕੇ ਚੰਨੀ ਨੇ 111 ਦਿਨਾਂ ਵਿਚ ਲਾਮਿਸਾਲ ਕੰਮ ਕਰਦਿਆਂ ਲੋਕਾਂ ਦਾ ਮੁੱਖ ਮੰਤਰੀ ਬਣ ਕੇ ਦਿਖਾਇਆ।ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਨੇ ਕਿਹਾ ਕਿ ਹਾਈ ਕਮਾਂਡ ਵੱਲੋਂ ਮੁੜ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਾ ਮੁੜ ਇਤਿਹਾਸ ਰਚਿਆ ਹੈ। ਐਲਾਨ ਤੋਂ ਬਾਅਦ ਪੂਰੇ ਪੰਜਾਬ ਵਿਚ ਕਾਂਗਰਸ ਦੇ ਹੱਕ ਵਿਚ ਚੱਲ ਰਹੀ ਹਵਾ ਹੋਰ ਮਜ਼ਬੂਤ ਹੋਈ ਹੈ।ਇਸ ਦੌਰਾਨ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਪ੍ਰਧਾਨ ਜਤਿੰਦਰਪਾਲ ਰਾਣਾ, ਪ੍ਰਧਾਨ ਰਵਿੰਦਰ ਸਭਰਵਾਲ, ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਰਵਿੰਦਰ ਨੀਟਾ ਸਭਰਵਾਲ, ਕੌਂਸਲਰ ਰੋਹਿਤ ਗੋਇਲ ਰੌਕੀ, ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਰਵਿੰਦਰਪਾਲ ਰਾਜੂ, ਕੌਂਸਲਰ ਵਿਕਰਮ ਜੱਸੀ, ਵਰਿੰਦਰ ਕਲੇਰ, ਹਿਮਾਂਸ਼ੂ ਮਲਿਕ, ਭਜਨ ਸਵੱਦੀ, ਕਾਲਾ ਕਲਿਆਣ, ਮੇਸ਼ੀ ਸਹੋਤਾ, ਮੋਹਿਤ ਜੈਨ ਆਦਿ ਹਾਜ਼ਰ ਸਨ।