ਸਰਕਾਰ ਵੱਲੋਂ ਕਿਸਾਨਾਂ ਉੱਪਰ ਹੋਏ ਪਰਚਿਆਂ ਤੇ ਆਏ ਫੈਸਲੇ ਉਪਰ ਕੱਲ੍ਹ ਨੂੰ ਕਿਸਾਨ ਯੂਨੀਅਨਾਂ ਕਰਨਗੀਆਂ ਮੀਟਿੰਗ ਤੇ ਉਸ ਤੋਂ ਬਾਅਦ ਹੋਵੇਗਾ ਫ਼ੈਸਲਾ  - ਸੁਖਦੇਵ ਸਿੰਘ ਕੋਕਰੀਕਲਾਂ

ਅੱਜ ਦੀ ਮੀਟਿੰਗ ਬਾਰੇ ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਜਾਣਕਾਰੀ

 ਦਿੱਲੀ /ਟੀਕਰੀ ਬਾਰਡਰ 07 ਦਸੰਬਰ ( ਗੁਰਸੇਵਕ ਸੋਹੀ) ਅੱਜ ਸੰਯੁਕਤ ਮੋਰਚੇ ਦੀ ਮੀਟਿੰਗ ਤੋਂ ਪਹਿਲਾਂ ਗੱਲਬਾਤ ਲਈ ਗਠਿਤ ਕੀਤੀ ਹੋਈ ਕਮੇਟੀ ਦੇ ਆਗੂਆਂ ਨੂੰ ਸਰਕਾਰ ਵੱਲੋਂ ਕੁਝ ਤਜਵੀਜ਼ਾਂ ਹਾਸਲ ਹੋਈਆਂ ਸਨ। ਇਨ੍ਹਾਂ ਤਜਵੀਜ਼ਾਂ 'ਤੇ ਸੰਯੁਕਤ ਮੋਰਚੇ ਦੀ ਮੀਟਿੰਗ 'ਚ ਭਰਵੀਂ ਵਿਚਾਰ ਚਰਚਾ ਕੀਤੀ ਗਈ। ਇਨ੍ਹਾਂ ਤਜਵੀਜ਼ਾਂ ਨੂੰ ਤਸੱਲੀਬਖ਼ਸ਼ ਨਾ ਸਮਝੇ ਜਾਣ ਕਰਕੇ ਇਹ ਚਰਚਾ ਕਿਸੇ ਸਿੱਟੇ 'ਤੇ ਨਹੀਂ ਪੁੱਜ ਸਕੀ। ਗੱਲਬਾਤ ਲਈ ਗਠਿਤ ਕੀਤੀ ਗਈ ਕਮੇਟੀ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਨੇ ਜਿੰਮਾ ਲਾਇਆ ਕਿ ਉਹ ਸਰਕਾਰ ਤੱਕ  ਮੰਗਾਂ ਦੀ ਪ੍ਰਵਾਨਗੀ ਤਸੱਲੀਬਖ਼ਸ਼ ਢੰਗ ਨਾਲ ਕਰਨ ਦਾ ਸੁਨੇਹਾ ਪਹੁੰਚਾਵੇ। ਇਸ ਲਈ ਕੱਲ੍ਹ ਨੂੰ ਦੁਬਾਰਾ ਮੀਟਿੰਗ ਹੋਵੇਗੀ। ਅਜੇ ਸੰਘਰਸ਼ ਜਿਉਂ ਦੀ ਤਿਉਂ ਜਾਰੀ ਹੈ , ਇਸ ਲਈ ਸਰਕਾਰ ਵੱਲੋਂ ਸਾਰੀਆਂ ਮੰਗਾਂ ਮੰਨ ਲੈਣ ਤੇ ਸੰਘਰਸ਼ ਖ਼ਤਮ ਕਰ ਦੇਣ ਬਾਰੇ ਕੀਤੇ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹੋ ਤੇ ਮੋਰਚਿਆਂ ਵਿੱਚ ਡਟੇ ਰਹੋ। ਵੱਲੋਂ :ਸੂਬਾ ਕਮੇਟੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)