ਜਗਰਾਉਂ 6 ਫ਼ਰਵਰੀ (ਜਸਮੇਲ ਗ਼ਾਲਿਬ)ਹਲਕਾ ਵਿਧਾਨ ਸਭਾ ਜਗਰਾਉਂ ਦੇ ਪਿੰਡ ਗਾਲਿਬ ਖੁਰਦ ਚ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਦੇ ਹੱਕ ਵਿਚ ਪਿੰਡ ਵਾਸੀਆਂ ਨੇ ਚੋਣ ਮੀਟਿੰਗ ਕੀਤੀ। ਇਸ ਸਮੇਂ ਉਮੀਦਵਾਰ ਜਗਤਾਰ ਸਿੰਘ ਜੱਗੀ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਤੁਸੀਂ ਮੈਨੂੰ ਇੱਕ ਵਾਰੀ ਮੌਕਾ ਦਿਉ ਮੈਂ ਜਗਰਾਓਂ ਹਲਕੇ ਦੇ ਵਿਕਾਸ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਕਾਮਯਾਬ ਕਰੋ ਤਾਂ ਕਿ ਆਪਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣਾ ਸਕੀਏ।ਇਸ ਸਮੇਂ ਸਰਪੰਚ ਗੁਰਪ੍ਰੀਤ ਸਿੰਘ ਪੀਤਾ,ਅਮਰਜੀਤ ਸਿੰਘ ਬਲਾਕ ਸੰਮਤੀ ਮੈਂਬਰ,ਗੁਰਦੀਪ ਸਿੰਘ ਪੰਚ,ਗੁਰਚਰਨ ਸਿੰਘ ਪੰਚ,ਸੇਵਕ ਸਿੰਘ ਜੀਤਾ ਪੰਚ,ਪ੍ਰਧਾਨ ਗੁਰਮੀਤ ਸਿੰਘ ਨਿਰਮਲ ਸਿੰਘ ਸਾਬਕਾ ਸਰਪੰਚ ਜੋਗਿੰਦਰ ਸਿੰਘ ਸਾਬਕਾ ਸਰਪੰਚ ਪ੍ਰੀਤਮ ਸਿੰਘ ਸਾਬਕਾ ਸਰਪੰਚ ਸੁਰਿੰਦਰਪਾਲ ਸਿੰਘ ਗੋਗੀ ਪਰਮਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।