ਮੋਗਾ(ਉਂਕਾਰ ਸਿੰਘ ਦੌਲੇਵਾਲ, ਰਣਜੀਤ ਸਿੰਘ ਰਾਣਾ ਸ਼ੇਖਦੌਲਤ)ਐੱਸ ਐੱਸ ਪੀ ਸਰਦਾਰ ਚਰਨਜੀਤ ਸਿੰਘ ਸੋਹਲ ਵੱਲੋਂ ਆਪ ਸਭ ਸਤਿਕਾਰਯੋਗ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ,5 ਫ਼ਰਵਰੀ 2022 ਦਿਨ ਸ਼ਨੀਵਾਰ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ।ਅਗਲੇ ਕੁਝ ਦਿਨਾਂ ਤਕ ਬੱਚਿਆਂ ਨੂੰ ਆਪਣੀ ਮੋਟਰਸਾਈਕਲ ਦੇ ਅੱਗੇ ਬੈਠਾ ਕੇ ਸਫ਼ਰ ਨਾ ਕਰੋ,ਅਤੇ ਗੱਡੀ ਹੌਲੀ ਚਲਾਓ ਪਤੰਗ ਅਤੇ ਧਾਗੇ (ਡੋਰ) ਤੋਂ ਸਾਵਧਾਨ ਰਹੋ।ਹੈਲਮੇਟ ਲਗਾ ਕੇ ਸਫਰ ਕਰੋ,ਅਤੇ ਗਰਦਨ ਦੁਆਲੇ ਇੱਕ ਮਫ਼ਲਰ ਲਗਾਓ ਕਿਉਂਕਿ ਇਸ ਨਾਲ ਧਾਗਾ ਜਾਂ ਡੋਰ ਤੁਹਾਡਾ ਗਲਾ ਨਹੀਂ ਕੱਟ ਸਕਦਾ।ਕਿਰਪਾ ਕਰ ਕੇ ਇਹ ਸੰਦੇਸ਼ ਆਪਣੀ ਜਾਣ ਪਛਾਣ ਵਾਲਿਆਂ ਨੂੰ ਭੇਜੋ ਅਤੇ ਆਪ ਵੀ ਸਾਵਧਾਨ ਰਹੋ ।