ਜਗਰਾਉਂ (ਅਮਿਤ ਖੰਨਾ) ਜਗਰਾਉਂ ਐੱਸਡੀਐੱਮ ਦਫ਼ਤਰ ਵੱਲੋਂ ਅੱਜ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦਿੱਤੇ ਗਏ ਜਿਨ੍ਹਾਂ ਦੇ ਸੰਯੁਕਤ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਚੋਣ ਨਿਸ਼ਾਨ ਮੰਜਾ ਮਿਲਿਆ ਜਿਸ ਦੇ ਵਿਚ ਕਿਸਾਨ ਵੀਰਾਂ ਵਿੱਚ ਖੁਸ਼ੀ ਪਾਈ ਗਈ ਇਸ ਮੌਕੇ ਗੱਲਬਾਤ ਕਰਦਿਆਂ ਉਮੀਦਵਾਰ ਕੁਲਦੀਪ ਸਿੰਘ ਡੱਲਾ ਅਤੇ ਜਥੇਦਾਰ ਦਲੀਪ ਸਿੰਘ ਚਕਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਚੋਣ ਨਿਸ਼ਾਨ ਉਨ੍ਹਾਂ ਨੂੰ ਲਾਂਚ ਕੀਤਾ ਗਿਆ ਹੈ ਜੇਕਰ ਇਹੀ ਚੋਣ ਨਿਸ਼ਾਨ ਦੋ ਦਿਨ ਪਹਿਲਾਂ ਮਿਲਿਆ ਹੁੰਦਾ ਉਨ੍ਹਾਂ ਦੇ ਚੋਣ ਮੁਹਿੰਮ ਹੁਣ ਤਕ ਤੇਜ਼ੀ ਫੜ ਚੁੱਕੀ ਹੁੰਦੀ ਪਰ ਉਨ੍ਹਾਂ ਇਹ ਉਨ੍ਹਾਂ ਦੀ ਟੀਮ ਪੂਰੇ ਉਤਸ਼ਾਹ ਨਾਲ ਕੰਮ ਕਰਨ ਨੂੰ ਤਿਆਰ ਹੋ ਚੁੱਕੇ ਹਨ ਲੋਕ ਉਨ੍ਹਾਂ ਨੂੰ ਪਿੰਡਾਂ ਵਿੱਚ ਉਡੀਕ ਰਹੇ ਹਨ ਉਨ੍ਹਾਂ ਇਹ ਕਿਹਾ ਕਿ ਪੂਰੇ ਪੰਜਾਬ ਵਿੱਚ ਸਾਡੀ ਪਾਰਟੀ ਨੇ ਚੋਣ ਨਿਸ਼ਾਨ ਮੰਜਾ ਹੀ ਮੰਗਿਆ ਸੀ ਜਗਰਾਉਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਹ ਚੋਣ ਨਿਸ਼ਾਨ ਉਨ੍ਹਾਂ ਨੂੰ ਲੜਕੇ ਲੈਣਾ ਪਿਆ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਚੋਣ ਮੁਹਿੰਮ ਅੱਜ ਤੋਂ ਸ਼ੁਰੂ ਕਰਦਿਅਾਂ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਜਿਸ ਤਰ੍ਹਾਂ ਕਿਸਾਨੀ ਏਕਤਾ ਨੇ ਦਿੱਲੀ ਵਿੱਚ ਅਾਪਣਾ ਅੰਦੋਲਨ ਜਿੱਤਿਆ ਸੀ ਉਸੇ ਤਰ੍ਹਾਂ ਹੁਣ ਚੋਣਾਂ ਦਾ ਅੰਦੋਲਨ ਵੀ ਉਹ ਪੂਰੀ ਏਕਤਾ ਨਾਲ ਜਿੱਤਣਗੇ ਇਸ ਮੌਕੇ ਕਨਵੀਨਰ ਹਰਚੰਦ ਸਿੰਘ ਚਕਰ ਬੂਟਾ ਸਿੰਘ ਮਲਕ ਹਰਕ੍ਰਿਸ਼ਨ ਸਿੰਘ ਕੋਠੇ ਜੀਵੇ ਜਸਵਿੰਦਰ ਸਿੰਘ ਬਲਵੀਰ ਸਿੰਘ ਬੱਬੂ ਲਵਪ੍ਰੀਤ ਸਿੰਘ ਕੋਟਮਾਨ ਹਾਜ਼ਰ ਸਨ