You are here

ਪੰਜਾਬੀ ਬੋਲੀ ਤੇ ਪੰਜਾਬੀਆਂ ਦੇ ਹੱਕਾਂ ਲਈ ਲੋਕ ਲਹਿਰ ਦੀ ਲੋੜ - ਡਾ: ਸਿਰਸਾ

ਲੰਡਨ, ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )-  ਪੰਜਾਬੀ ਦੇ ਵਿਦਵਾਨ ਲੇਖਕ ਡਾ: ਸੁਖਦੇਵ ਸਿੰਘ ਸਿਰਸਾ ਨਾਲ ਯੂ.ਕੇ. ਦੇ ਪ੍ਰਸਿੱਧ ਕਵੀ ਅਜ਼ੀਮ ਸ਼ੇਖਰ ਦੇ ਗ੍ਰਹਿ ਵਿਖੇ ਪੰਜਾਬੀ ਬੋਲੀ ਅਤੇ ਲੋਕ ਮਸਲੇ ਆਦਿ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਹੋਇਆ | ਇਸ ਮੌਕੇ ਨਾਵਲਕਾਰ ਮਹਿੰਦਰਪਾਲ ਸਿੰਘ ਧਾਲੀਵਾਲ, ਸਰਵਣ ਜ਼ੱਫਰ, ਕਾਮਰੇਡ ਅਵਤਾਰ ਉੱਪਲ, ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਕੌਾਸਲਰ ਕੇ.ਸੀ. ਮੋਹਨ, ਚਿੱਤਰਕਾਰ ਕਮਲ ਧਾਲੀਵਾਲ, ਰੇਡੀਓ ਪੇਸ਼ਕਾਰ ਬਿੱਟੂ ਖੰਗੂੜਾ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੰਪਾਦਕ ਚਰਚਾ ਦਰਸ਼ਨ ਢਿੱਲੋਂ, ਨਾਵਲਕਾਰ ਗੁਰਨਾਮ ਗਰੇਵਾਲ ਆਦਿ ਹਾਜ਼ਰ ਸਨ | ਇਸ ਮੌਕੇ ਪੰਜਾਬੀ ਭਾਸ਼ਾ ਦੇ ਅਜੋਕੇ ਸਮੇਂ 'ਚ ਪ੍ਰਸਾਰ ਬਾਰੇ ਬੋਲਦਿਆਂ ਡਾ: ਸਿਰਸਾ ਨੇ ਕਿਹਾ ਪੰਜਾਬੀ ਬੋਲੀ ਲਈ ਸਾਨੂੰ ਮਿਲ ਕੇ ਹੋਰ ਯਤਨਾਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬੀਆਂ ਅਤੇ ਸਮੁੱਚੇ ਭਾਰਤ ਦੇ ਲੋਕਾਂ ਦੇ ਮਸਲਿਆਂ ਵੱਲ ਸਰਕਾਰਾਂ ਉਚਿਤ ਧਿਆਨ ਨਹੀਂ ਦਿੰਦੀਆਂ, ਜਦ ਕਿ ਸਮਾਂ ਇਕ ਸਾਂਝੀ ਲੋਕ ਲਹਿਰ ਖੜੀ ਕਰਨ ਦੀ ਮੰਗ ਕਰ ਰਿਹਾ ਹੈ |