ਦਿੱਲੀ ਵਿੱਚ ਵੀਹ ਸਾਲਾ ਔਰਤ ਨਾਲ ਹੋਏ ਜਿਣਸੀ ਅੱਤਿਆਚਾਰ ਵਿਰੁੱਧ ਸੰਘਰਸ਼ ਸ਼ੀਲ ਜਥੇਬੰਦੀਆਂ ਡਟੀਆਂ  

75 ਸਾਲ ਦੀ ਇਸ ਨਕਲੀ ਆਜਾਦੀ ਚ ਔਰਤ ਦੀ ਸਮਾਜਿਕ ਹਾਲਤ , ਔਰਤਾਂ ਪ੍ਰਤੀ ਨਜ਼ਰੀਆ , ਦੂਹਰੀ ਗੁਲਾਮੀ ਦੀ ਸ਼ਿਕਾਰ ਔਰਤ ਦਾ ਮੁੱਦਾ ਨਾ ਕੇਜਰੀਵਾਲ ਨਾ ਭਾਜਪਾ ਤੇ ਨਾ ਹੀ ਕਿਸੇ ਹੋਰ ਵੋਟ ਪਾਰਟੀ ਦਾ ਮੁੱਦਾ ਨਾ ਹੋਣਾ ਬਹੁਤ ਹੀ ਦੁਖਦਾਇਕ- ਕਮਲਜੀਤ ਖੰਨਾ  

ਜਗਰਾਉਂ , 1 ਫਰਵਰੀ (ਜਸਮੇਲ ਗ਼ਾਲਿਬ  )ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਡੈਮੋਕਰੈਟਿਕ ਟੀਚਰਜ ਫਰੰਟ ਦੇ ਜਿਲਾ ਪ੍ਰਧਾਨ ਸੁਰਿੰਦਰ ਸ਼ਰਮਾ, ਪੇੰਡੂ ਮਜਦੂਰ ਯੂਨੀਅਨ ਮਸ਼ਾਲ ਦੇ ਪ੍ਰਧਾਨ ਮਦਨ ਸਿੰਘ ਨੇ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਦੇਸ਼ ਦੀ ਰਾਜਧਾਨੀ  ਦਿੱਲੀ ਦੇ ਕਸਤੂਰਬਾ ਨਗਰ ਕਲੋਨੀ ਚ ਵਾਪਰੀ ਵੀਹ ਸਾਲਾ ਔਰਤ ਤੇ ਜਿਣਸੀ ਅਤਿਆਚਾਰ ਦੀ ਘਟਨਾ ਦਾ ਸਖਤ ਨੋਟਿਸ ਲਿਆ ਹੈ।ਉਨਾਂ ਕਿਹਾ ਕਿ ਇਸ ਅਤਿਅੰਤ ਵਹਿਸ਼ੀ ਘਟਨਾ  ਨੇ ਹਰ ਜਮੀਰਪ੍ਰਸਤ ਵਿਅਕਤੀ ਦੇ ਲੂ ਕੰਡੇ ਖੜੇ ਕਰ ਦਿੱਤੇ ਹਨ। ਇਕ ਬੱਚੇ ਦੀ ਮਾਂ ਦੀ ਇਹ ਜੁਰਅੱਤ ਕਿਵੇਂ ਹੋਈ ਕਿ ਉਸਨੇ ਇਕ ਵਿਗੜੈਲ ਦੀਆਂ ਇਛਾਵਾਂ ਮੂਹਰੇ ਆਤਮਸਮਰਪਣ ਨਹੀਂ ਕੀਤਾ। ਉਨਾਂ ਕਿਹਾ ਕਿ ਵਿਸ਼ਵਗੁਰੂ ਬਨਣ ਦੀਆਂ ਡੀਂਗਾਂ ਮਾਰ ਰਹੇ ਮੁਲਕ ਦੀ ਰਾਜਧਾਨੀ ਚ ਇਹ ਅਤਿਅੰਤ ਹਿਰਦੇ ਵੇਦਕ ਘਟਨਾ ਦੇ ਦੋਸ਼ੀਆਂ ਨੂੰ ਅਜੇ ਤਕ ਗ੍ਰਿਫਤਾਰ ਨਾ ਕਰਨਾ, ਦਿਲੀ ਦੇ ਕਿਸੇ ਵੀ ਸਿਆਸੀ ਚੋਧਰੀ ਵਲੋਂ ਪੀੜਤਾ ਦੀ ਸਾਰ ਵੀ ਨਾ  ਲੈਣਾ ਅਤਿਅੰਤ ਨਿੰਦਾਜਨਕ ਤੇ ਹੈਰਾਨਕੁੰਨ ਹੈ। 75 ਸਾਲ ਦੀ ਇਸ ਨਕਲੀ ਆਜਾਦੀ ਚ ਔਰਤ ਦੀ ਸਮਾਜਿਕ ਹਾਲਤ , ਔਰਤਾਂ ਪ੍ਰਤੀ ਨਜ਼ਰੀਆ , ਦੂਹਰੀ ਗੁਲਾਮੀ ਦੀ ਸ਼ਿਕਾਰ ਔਰਤ ਦਾ ਮੁੱਦਾ ਨਾ ਕੇਜਰੀਵਾਲ ਨਾ ਭਾਜਪਾ ਤੇ ਨਾ ਹੀ ਕਿਸੇ ਹੋਰ ਵੋਟ ਪਾਰਟੀ ਦਾ ਮੁੱਦਾ ਹੈ।ਇਨਾਂ ਸਾਰੇ ਆਗੂਆਂ ਨੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਵਹਿਸ਼ੀ ਦਰਿੰਦਿਆਂ ਖਿਲਾਫ ਜੋਰਦਾਰ ਆਵਾਜ ਬੁਲੰਦ ਕਰਨ ਦੀ ਅਪੀਲ ਕੀਤੀ ਹੈ।