ਦਮਨਜੀਤ ਮੋਹੀ ਨੇ ਕੀਤੇ ਨਾਮਜਦਗੀ ਕਾਗਜ ਦਾਖਲ

ਵੋਟਰਾਂ ਦੇ ਸਹਿਯੋਗ ਨਾਲ ਹਲਕਾ ਦਾਖਾ ਤੋਂ ਵੱਡੀ ਲੀਡ ਨਾਲ ਜਿਤਾਂਗੇ- ਮੀਨਾਕਸ਼ੀ ਲੇਖੀ

ਮੁੱਲਾਂਪੁਰ 01 ਫਰਵਰੀ (ਜਸਮੇਲ ਗ਼ਾਲਿਬ /ਸਤਵਿੰਦਰ ਸਿੰਘ ਗਿੱਲ )- ਵਿਧਾਨ ਸਭਾ ਹਲਕਾ ਦਾਖਾ ਤੋਂ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਦਮਨਜੀਤ ਸਿੰਘ  ਮੋਹੀ ਵੱਲੋਂ ਅੱਜ ਆਪਣੇ ਦਫਤਰ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅੱਗੇ ਨਤਮਸਤਕ ਹੋਣ ਉਪਰੰਤ ਕੋਰੋਨਾ ਪ੍ਰੋਟੋਕਾਲ ਨੂੰ ਧਿਆਨ ਵਿਚ ਰੱਖਦੇ ਹੋਏ ਕੇਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਦੀ ਅਗਵਾਈ 'ਚ ਆਪਣੇ ਸੀਮਤ ਜਿਹੇ ਸਮਰਥਕਾਂ ਸਮੇਤ ਨਾਮਜਦਗੀ ਕਾਗਜ ਦਾਖਲ ਕੀਤੇ ਗਏ ਜਦ ਕਿ ਕਵਰਿੰਗ ਉਮੀਦਵਾਰ ਦੇ ਕਾਗਜ ਉਹਨਾ ਦੇ ਕਰੀਬੀ ਸਾਥੀ ਜਿਲਾ ਪ੍ਰੀਸ਼ਦ ਮੈਂਬਰ ਰਮਨਦੀਪ ਸਿੰਘ ਰਿੱਕੀ ਚੌਹਾਨ ਵੱਲੋਂ ਭਰੇ ਗਏ | ਇਸ ਮੌਕੇ ਆਪਣੇ ਪਿਤਾ ਦਮਨਜੀਤ ਮੋਹੀ ਦਾ ਸਾਥ ਦੇਣ ਲਈ ਅਬੀਰ ਪ੍ਰਤਾਪ ਸਿੰਘ ਵੀਂ ਮੌਜੂਦ ਸਨ।ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਪ੍ਰੈਸ ਨਾਲ ਉਚੇਚੇ ਤੌਰ ਤੇ ਗੱਲਬਾਤ ਕਰਦਿਆਂ ਉਮੀਦਵਾਰ ਦਮਨਜੀਤ ਮੋਹੀ ਨੇ ਕਿਹਾ ਕਿ ਉਹਨਾ ਪ੍ਰਣ ਕੀਤਾ ਕਿ ਉਹ ਅਗਾਮੀ ਚੋਣਾਂ ਨੂੰ  ਨੇਪਰੇ ਚਾੜਨ ਲਈ ਪੂਰੀ ਸਾਂਤੀ ਬਣਾਉਣ ਵਿਚ ਪ੍ਰਸ਼ਾਸਨ ਦੀ ਮਦਦ ਕਰਨਗੇ ਅਤੇ ਚੋਣਾਂ ਦੌਰਾਨ ਕੋਈ ਵੀ ਅਜਿਹਾ ਕੰਮ ਨਹੀਂ ਕਰਨਗੇ ਜਿਸ ਨਾਲ ਚੋਣ ਜਾਬਤੇ ਦੀ ਉਲੰਘਣਾ ਹੋਵੇ ਸ੍ਰੀ ਮੋਹੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਨੂੰ ਹਰ ਪੱਖੋਂ ਨਮੂਨੇ ਦਾ ਹਲਕਾ ਬਣਾਉਣ ਦੀ ਸੋਚ ਲੈ ਕੇ ਉਹ ਵਿਧਾਨਸਭਾ ਦੀ ਚੋਣ ਲੜ ਰਹੇ ਹਨ ।ਇਸ ਮੌਕੇ ਕੇਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ,ਭਾਜਪਾ ਦੇ ਸੀਨੀਅਰ ਲੀਡਰ ਮੇਜਰ ਸਿੰਘ ਦੇਤਵਾਲ,ਪੰਜਾਬ ਲੋਕ ਕਾਂਗਰਸ ਦੇ ਨੌਜਵਾਨ ਆਗੂ ਯਾਦਵਿੰਦਰ ਸਿੰਘ ਆਲੀਵਾਲ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਦੇ ਸਹਿਯੋਗ ਨਾਲ ਦਾਖਾ ਤੋਂ ਦਮਨਜੀਤ ਮੋਹੀ ਵੱਡੀ ਲੀਡ ਨਾਲ ਵਿਰੋਧੀਆਂ ਨੂੰ ਪਛਾੜ ਕੇ ਜਿੱਤ ਪ੍ਰਾਪਤ ਕਰਨਗੇ| ਉਹਨਾਂ ਕਿਹਾ ਕਿ ਹਲਕੇ ਦੇ ਲੋਕ ਪੂਰੀ ਤਰਾਂ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਅਕਾਲੀ ਦਲ ,ਕਾਂਗਰਸ ਅਤੇ ਆਪ ਨੂੰ ਨਕਾਰ ਕੇ ਦਮਨਜੀਤ ਮੋਹੀ ਦੇ ਹੱਕ 'ਚ ਫਤਵਾ ਦਿੰਦੇ ਹੋਏ ਨਵਾਂ ਇਤਿਹਾਸ ਸਿਰਜਣਗੇ । ਇਸ ਮੌਕੇ ਦਮਨਜੀਤ ਮੋਹੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾਂ ਕੌਂਸਲਰ ਸੁਦੇਸ ਰਾਣੀ ,ਕੌਂਸਲਰ ਰਮੇਸ ਸਹੋਤਾ,ਸਰਪੰਚ ਗੁਰਮਿੰਦਰ ਸਿੰਘ,ਗੁਰਮੁਖ ਸਿੰਘ ,ਸੁਸੀਲ ਕੁਮਾਰ, ਰਾਮ ਲਾਲ ਅਤੇ ਹੋਰ ਕਰੀਬੀ ਸਾਥੀ ਵੀ ਮੌਜੂਦ ਸਨ