ਪਿੰਡ ਈਸੇਵਾਲ ਵਿੱਚ ਵਿਧਾਇਕ ਇਆਲੀ ਵੱਲੋਂ ਚੋਣ ਮੀਟਿੰਗ  

ਮੁੱਲਾਂਪੁਰ ਦਾਖਾ, 30 ਜਨਵਰੀ(ਸਤਵਿੰਦਰ ਸਿੰਘ ਗਿੱਲ / ਜਸਮੇਲ ਗ਼ਾਲਿਬ )— 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵਿਧਾਨ ਸਭਾ ਹਲਕਾ ਦਾਖਾ ਤੋਂ ਚੌਥੀ ਵਾਰ ਚੋਣ ਮੈਦਾਨ ਚੋਣ ਮੈਦਾਨ ਵਿੱਚ ਨਿੱਤਰੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਯੋਜਨਾਬੱਧ ਅਤੇ ਬੇਹਤਰੀਨ ਰਣਨੀਤੀ ਨਾਲ ਚੋਣ ਪ੍ਰਚਾਰ ਚਲਾਇਆ ਜਾ ਰਿਹਾ ਹੈ, ਜਿੱਥੇ ਕੋਵਿਡ ਮਹਾਂਮਾਰੀ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਆਧੁਨਿਕ ਅਤੇ ਹਾਈਟੈੱਕ ਤਕਨੀਕ ਰਾਹੀਂ ਵੋਟਰਾਂ ਤੱਕ ਆਪਣੇ ਅਗਾਮੀ ਪ੍ਰੋਗਰਾਮ ਨੂੰ ਪਹੁੰਚਾਇਆ ਜਾ ਰਿਹਾ ਹੈ, ਉਥੇ ਹੀ ਪਿੰਡਾਂ ਵਿੱਚ ਵੱਡੇ ਪੱਧਰ 'ਤੇ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ। ਇਸੇ ਲੜੀ ਤਹਿਤ ਪਿੰਡ ਈਸੇਵਾਲ ਵਿਖੇ ਚੋਣ ਜਲਸਾ ਕੀਤਾ ਗਿਆ। ਜਿਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨੂੰ ਅਕਾਲੀ ਸਰਕਾਰ ਸਮੇਂ ਕਰਵਾਏ ਕੰਮਾਂ ਤੋਂ ਜਾਣੂ ਕਰਵਾਇਆ, ਉੱਥੇ ਹੀ ਅਕਾਲੀ ਬਸਪਾ ਗੱਠਜੋੜ  ਵੱਲੋਂ ਪੰਜਾਬ ਅਤੇ ਪੰਜਾਬੀਆਂ ਦੀ ਬਿਹਤਰੀ ਲਈ ਉਲੀਕੇ 13 ਨੁਕਾਤੀ ਪ੍ਰੋਗਰਾਮ ਬਾਰੇ ਵੀ ਵਿਸਥਾਰ ਨਾਲ ਦੱਸਿਆ, ਬਲਕਿ ਉਨ੍ਹਾਂ 2022 ਵਿੱਚ ਅਕਾਲੀ ਬਸਪਾ ਸਰਕਾਰ ਬਣਨ 'ਤੇ ਹਲਕਾ ਦਾਖਾ ਦੀ ਤਰੱਕੀ ਲਈ ਉਲੀਕੇ ਆਪਣੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪਿੰਡ ਵਾਸੀਆਂ ਨੇ ਇਨ੍ਹਾਂ ਚੋਣਾਂ ਵਿੱਚ ਵੀ ਭਾਰੀ ਬਹੁਮੱਤ ਨਾਲ ਜਤਾਉਣ ਦਾ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ।ਇਸ ਮੌਕੇ ਜਗਵੰਤ ਸਿੰਘ ਜੱਗਾ, ਬਲਦੇਵ ਸਿੰਘ ਪੰਚ, ਨੰਬਰਦਾਰ ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਦਵਿੰਦਰ ਸਿੰਘ ਰਾਜੂ ਪੰਚ, ਸਰਬਜੀਤ ਸਿੰਘ ਪੰਚ, ਹਰਪ੍ਰੀਤ ਸਿੰਘ ਪੰਚ, ਗੁਰਦੀਪ ਸਿੰਘ ਪ੍ਰਧਾਨ, ਪਰਵਿੰਦਰ ਸਿੰਘ ਉੱਪ ਪ੍ਰਧਾਨ, ਸੁਰਜੀਤ ਸਿੰਘ, ਗੁਰਚਰਨ ਸਿੰਘ, ਸਤਵੀਰ ਸਿੰਘ, ਜਤਿੰਦਰ ਸਿੰਘ, ਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਗੁਰਚਰਨ ਸਿੰਘ ਅਤੇ ਮਨਜੀਤ ਸਿੰਘ ਆਦਿ ਮੌਜੂਦ ਸਨ।