ਮੁੱਲਾਂਪੁਰ ਦਾਖਾ,30 ਜਨਵਰੀ(ਸਤਵਿੰਦਰ ਸਿੰਘ ਗਿੱਲ/ਜਸਮੇਲ ਗ਼ਾਲਿਬ )—ਅੱਜ ਹਲਕੇ ਦਾਖੇ ਦੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਕੁਲਦੀਪ ਸਿੰਘ ਬੋਪਾਰਾਏ ਅਤੇ ਸੋਨੀ ਜੁੜਾਹਾਂ ਦੀ ਮਿਹਨਤ ਸਦਕਾ ਚ੍ਚਰੜੀ ਦੇ ਸਰਾਂ ਪਰਿਵਾਰ ਨੇ ਜਿਥੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਵੋਟ ਪਾਉਣ ਦਾ ਵਾਅਦਾ ਕੀਤਾ ਉਥੇ ਨਾਲ ਹੀ ਕਾਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਕਾਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰਪਾਲ ਸਿੰਘ,ਅਰਸ਼ਦੀਪ ਸਿੰਘ,ਹਰਦੀਪ ਸਿੰਘ,ਕੁਲਜੀਤ ਸਿੰਘ,ਗੁਰਦੇਵ ਸਿੰਘ,ਮਨਜਿੰਦਰ ਸਿੰਘ,ਗੁਰਮੇਲ ਸਿੰਘ,ਮਹਿੰਦਰ ਸਿੰਘ, ਬਲਵੀਰ ਸਿੰਘ,ਜਗਤਾਰ ਸਿੰਘ,ਕੁਲਵਿੰਦਰ ਕੌਰ,ਜਸਵਿੰਦਰ ਕੌਰ,ਹਰਵਿੰਦਰ ਕੌਰ,ਕੁਲਜੀਤ ਕੌਰ,ਨਰਿੰਦਰਪਾਲ ਕੌਰ,ਕੁਲਦੀਪ ਕੌਰ,ਹਰਪ੍ਰੀਤ ਕੌਰ ਅਤੇ ਇੰਦਰਪਾਲ ਗਰੇਵਾਲ ਨੇ ਕਾਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਇਹਨਾ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿਚ ਕਦੇ ਵੀ ਉਹਨਾ ਨਾਲ ਵਿਤਕਰਾ ਨਹੀ ਕੀਤਾ ਜਾਵੇਗਾ ਬਲਕਿ ਉਹਨਾ ਦੇ ਕੰਮ ਵੀ ਕਰਵਾਏ ਜਾਣਗੇ।ਸੰਧੂ ਨੇ ਕੁਲਦੀਪ ਸਿੰਘ ਬੋਪਾਰਾਏ ਅਤੇ ਸੋਨੀ ਜੁੜਾਹਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪਰਿਵਾਰ ਕਾਗਰਸ ਪਾਰਟੀ ਵਿਚ ਸ਼ਾਮਲ ਹੋਏ।