ਕੈਪਟਨ ਸੰਧੂ ਵੱਡੀ ਲੀਡ ਤੇ ਜਿੱਤ ਦਰਜ ਕਰਨਗੇ—ਰਿਪੁ ਗਿੱਲ

ਮੁੱਲਾਂਪੁਰ ਦਾਖਾ,30 ਜਨਵਰੀ(ਸਤਵਿੰਦਰ ਸਿੰਘ ਗਿੱਲ /ਜਸਮੇਲ ਗ਼ਾਲਿਬ)—ਅੱਜ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡਾਂ ਵਿਚ ਇਕ ਨਵੀਂ ਤਸਵੀਰ ਦੇਖਣ ਨੂੰ ਮਿਲੀ ਜਦੋਂ ਲੋਕ ਅਕਾਲੀ ਦਲ ਬਾਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਝੰਡੇ ਉਤਾਰ ਕੇ ਕਾਗਰਸ ਦੇ ਝੰਡੇ ਲਗਾਉਣ ਲਗ ਪਏ। ਇਹ ਨਜ਼ਾਰਾ ਹਲਕੇ ਦਾਖੇ ਦੇ ਵੱਡੀ ਗਿਣਤੀ ਪਿੰਡ ਵਿੱਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਪ੍ਰਦੇਸ਼ ਮਹਿਲਾ ਕਾਗਰਸ ਦਿਹਾਤੀ ਦੇ ਪ੍ਰਧਾਨ ਰਿਪੁ ਗਿੱਲ ਨੇ ਵੋਟਰਾਂ ਨੂੰ ਕਾਗਰਸ ਦੇ ਹੱਕ ਵਿੱਚ ਵੋਟ ਪਾਉਣ ਨੂੰ ਕਿਹਾ ਤਾਂ ਲੋਕਾਂ ਨੇ  ਅਕਾਲੀਆਂ ਦੇ ਝੰਡੇ ਉਤਾਰ ਕੇ ਆਪਣੇ ਕੋਠਿਆਂ ਤੇ ਕਾਂਗਰਸ ਦੇ ਝੰਡੇ ਲਗਾ ਦਿੱਤੇ। ਲੋਕ ਇਹ ਆਖਦੇ ਵੀ ਸੁਣੇ ਗਏ ਕਿ ਬਰਗਾੜੀ ਅਤੇ ਬਹਿਬਲ ਕਾਂਡ ਨੂੰ ਅਸੀਂ ਨਹੀ ਭੁੱਲ ਸਕਦੇ ਕਿਊਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਹਿਨ ਨਹੀ ਕੀਤੀ ਜਾਵੇਗੀ। ਇਸ ਮੌਕੇ ਬੀਬੀਆਂ ਨੇ ਕੈਪਟਨ ਸੰਧੂ ਦੇ ਹੱਕ ਵਿੱਚ ਵੋਟਾਂ ਮੰਗੀਆਂ ਅਤੇ ਪਿੰਡ ਵਾਸੀਆਂ ਨੇ ਭਰੋਸਾ ਦਿੱਤਾ ਕਿ ਇਸ ਵਾਰ ਲੋਕ ਵਿਕਾਸ ਦਾ ਮੁੱਲ ਪਾਉਣਗੇ ਅਤੇ ਸਾਰੀਆਂ ਵੋਟਾਂ ਹੱਥ ਪੰਜੇ ਤੇ ਪੈਣਗੀਆਂ।ਇਸ ਮੌਕੇ ਜਸਵੀਰ ਕੌਰ,ਖੁਸ਼ਮਿੰਦਰ ਕੌਰ,ਜਸਵੀਰ ਕੌਰ ਸੱਗੂ,ਦਲਜੀਤ ਕੌਰ ਅਤੇ ਹਰਮਨ ਹਾਂਸ ਕਲਾਂ ਆਦਿ ਹਾਜਰ ਸਨ।