ਜਗਰਾਉਂ, 27 ਜਨਵਰੀ (ਬਲਦੇਵ/ ਸਲੀਲ ਜਗਰਾਉਂ) ਅੱਜ ਨਾਨਕਸਰ ਕਲੇਰਾਂ ਵਿਖੇ ਸੰਤ ਮਹੰਤ ਪ੍ਰਤਾਪ ਸਿੰਘ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਤ ਜਪ ਤਪ ਸਮਾਗਮ ਕਰਵਾਇਆ ਗਿਆ ਇਸ ਸਮੇਂ ਮਹਾਂਪੁਰਸ਼ ਬਾਬਾ ਗੁਰਚਰਨ ਸਿੰਘ ਜੀ ਕਲੇਰਾਂ ਵਾਲੇ ,ਬਾਬਾ ਸੇਵਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਭਾਈ ਗੁਰਮੀਤ ਸਿੰਘ ਮੋਹੀ, ਭਾਈ ਸ਼ੇਰ ਸਿੰਘ ਜੀ ਸੁਨਾਮ, ਹੈੱਡ ਰਾਗੀ ਭਾਈ ਗੁਰਮੇਲ ਸਿੰਘ ਜੀ ਨਾਨਕਸਰ ਕਲੇਰਾਂ, ਭਾਈ ਸੁਖਜੀਤ ਸਿੰਘ ਜੀ ਫਿਰੋਜ਼ਪੁਰ, ਬਾਬਾ ਜਸਵਿੰਦਰ ਸਿੰਘ ਜੀ ਖੰਜਰਵਾਲ, ਭਾਈ ਗੁਰਮੁਖ ਸਿੰਘ ਫਗਵਾੜੇ ਵਾਲੇ, ਮਹੰਤ ਕੁਲਦੀਪ ਸਿੰਘ, ਭਾਈ ਹਰਨੇਤ ਸਿੰਘ ਜੀ ,ਭਾਈ ਨਿਸ਼ਾਵਰ ਸਿੰਘ, ਭਾਈ ਭਾਗ ਸਿੰਘ ਜੀ ਨਾਨਕਸਰ ਕਲੇਰਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਮੁੱਖ ਸੇਵਾਦਾਰ ਬਾਬਾ ਮਹੰਤ ਹਰਬੰਸ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਭਾਈ ਰਣਜੀਤ ਸਿੰਘ, ਭਾਈ ਸਰਬਜੀਤ ਸਿੰਘ ਬੱਦੋਵਾਲ, ਭਾਈ ਠਾਕੁਰ ਸਿੰਘ ਵਿਰਕ, ਭਾਈ ਸੁਬੇਗ ਸਿੰਘ, ਭਾਈ ਪਵਨਦੀਪ ਸਿੰਘ ਗਰੇਵਾਲ, ਭਾਈ ਚਮਕੌਰ ਸਿੰਘ ,ਰਵੀ ਗੱਬਰ ਲੁਧਿਆਣਾ, ਭਾਈ ਕੁਲਦੀਪ ਸਿੰਘ ਬੱਧਨੀ ਕਲਾਂ ,ਭਾਈ ਪਰਮਿੰਦਰ ਸਿੰਘ, ਭਾਈ ਪ੍ਰਭਜੋਤ ਸਿੰਘ, ਬਾਬਾ ਹਰਚਰਨ ਸਿੰਘ ਆਦਿ ਸੇਵਾਦਾਰਾਂ ਨੇ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਜਲੇਬੀਆਂ ਪਕੌੜਿਆਂ ਦੇ ਲੰਗਰ ਦੀ ਅਤੁੱਟ ਸੇਵਾ ਕੀਤੀ ਗੁਰੂ ਕਾ ਲੰਗਰ ਚਾਹ ਆਦਿ ਨਿਰਵਿਘਨ ਸੇਵਾ ਚੱਲੀਆਂ ।