ਬਿਜਲੀ ਮੁਲਾਜਮਾਂ ਨੇ ਚੇਅਰਮੈਨ ਦੀ ਅਰਥੀ ਫੂਕ ਰੋਸ਼ ਪ੍ਰਦਰਸ਼ਨ ਕੀਤਾ

ਗੁਰੂਸਰ ਸੁਧਾਰ 31 ਮਈ ( ) ਬਿਜਲੀ ਮੁਲਾਜਮਾਂ ਨੇ ਜੁਆਇੰਟ ਫੋਰਮ ਦੇ ਸੱਦੇ ਤੇ ਅੱਜ ਸੁਧਾਰ ਸਬ ਡਵੀਜਨ ਵਿਖੇ ਗੇਟ ਰੈਲੀ ਕਰਦੇ ਹੋਏ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਖਿਲਾਫ ਨਾਅਰੇਬਾਜੀ ਕੀਤੀ ਤੇ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ ਏ.ਵੇਣੂ ਪ੍ਰਸ਼ਾਦ ਦੀ ਅਰਥੀ ਫੂਕੀ ਗਈ।ਇਸ ਮੌਕੇ ਮੌਜੂਦ ਭੁਪਿੰਦਰ ਸਿੰਘ ਮੋਹੀ ਕੇਂਦਰੀ ਜੋਨ ਲੁਧਿਆਣਾ ਟੀ.ਐਸ.ਯੂ. ਆਗੂ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਬਠਿੰਡਾ ਥਰਮਲ ਪਲਾਂਟ ਵਿੱਚ ਖਾਲੀ ਪਈਆਂ ਆਸਾਮੀਆਂ ਭਰਣ ਦੀ ਵਜਾਏ ਖਤਮ ਕੀਤੀਆਂ ਗਈਆਂ ਹਨ ਜਿਸਦਾ ਮੁਲਾਜਮਾਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ।ਇਸੇ ਸਬੰਧ ਵਿੱਚ ਅੱਜ ਜੁਆਇੰਟ ਫੋਰਮ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ ਸੰਘਰਸ਼ ਕਰਦੇ ਹੋਏ ਮੈਨੇਜਮੈਂਟ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਚੇਅਰਮੈਨ ਦੀ ਅਰਥੀ ਫੂਕੀ ਗਈ।ਮੁਲਾਜਮਾਂ ਦਾ ਅਪਣੇ ਹੱਕਾਂ ਲਈ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਹਰਸਤਿੰਦਰ ਸਿੰਘ ਡਵੀਜਨ ਪ੍ਰਧਾਨ ਟੀ.ਐਸ.ਯੂ., ਬਲਵੀਰ ਸਿੰਘ ਸਹੌਲੀ,ਪ੍ਰਭਦੀਪ ਸਿੰਘ,ਮਨਿੰਦਰ ਸਿੰਘ ਜੇ.ਈ.,ਜਸਬੀਰ ਸਿੰਘ ਸੇਖੋਂ, ਹਰਜਿੰਦਰ ਸਿੰਘ ਮੋਹੀ,ਜਗਜੀਤ ਸਿੰਘ ਘੁਮਾਣ ਆਦਿ ਮੌਜੂਦ ਸਨ।