ਜਗਰਾਉਂ , 22 ਜਨਵਰੀ ( ਜਸਮੇਲ ਗ਼ਾਲਿਬ /ਗੁਰਕੀਰਤ ਜਗਰਾਉਂ) ਜਗਰਾਉਂ ਨਗਰ ਕੌਂਸਲ ਹਮੇਸ਼ਾ ਕਿਸੇ ਨੇ ਕਿਸੇ ਕਾਰਨ ਕਰਕੇ ਚਰਚਾ ਵਿਚ ਰਹਿੰਦੀ ਹੈ। ਆਏ ਦਿਨ ਘਪਲੇ ਬੇਨਿਯਮੀਆਂ ਦੀਆਂ ਘਟਨਾਵਾਂ ਅਖ਼ਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ । ਪਰ ਹੁਣ ਕਈ ਮਹੀਨਿਆਂ ਤੋਂ ਲਗਾਤਾਰ ਈ ਓ ਦੀ ਬਦਲੀ ਹਰ ਵਕਤ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀ ਰਹਿੰਦੀ ਹੈ । ਜਗਰਾਉਂ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਦੀ ਕੁਝ ਦਿਨਾਂ ਬਾਅਦ ਹੀ ਹੁੰਦੀ ਬਦਲੀ ਨਾਲ ਨਗਰ ਕੌਂਸਲ ਦਾ ਕੰਮ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਜਿਸ ਦੀ ਉੱਚ ਅਧਿਕਾਰੀ ਅਤੇ ਰਾਜਸੀ ਲੋਕਾਂ ਨੂੰ ਕੋਈ ਪ੍ਰਵਾਹ ਨਹੀਂ ਜਾਣਕਾਰੀ ਮੁਤਾਬਕ ਤਕਰੀਬਨ ਅੱਠ ਮਹੀਨਿਆਂ ਵਿਚ ਨਗਰ ਕੌਂਸਲ ਜਗਰਾਓਂ ਵਿਖੇ ਲਗਪਗ ਸੱਤ ਅੱਠ ਈਓ ਇਥੋਂ ਬਦਲ ਚੁੱਕੇ ਹਨ। ਨਵਾਂ ਆਇਆ ਅਧਿਕਾਰੀ ਅਜੇ ਕੌਂਸਲ ਦੇ ਕੰਮਾਂ ਤੋਂ ਜਾਣੂ ਹੀ ਨਹੀਂ ਹੁੰਦਾ ਜਦ ਨੂੰ ਉਸ ਦੀ ਬਦਲੀ ਦੇ ਆਰਡਰ ਆ ਜਾਂਦੇ ਹਨ । ਇਸ ਸਾਰੇ ਮਸਲੇ ਤੇ ਅੱਜ ਕੰਵਲਜੀਤ ਖੰਨਾ ਅਤੇ ਨਗਰ ਸੁਧਾਰ ਸਭਾ ਜਗਰਾਉਂ ਦੇ ਪ੍ਰਧਾਨ ਅਵਤਾਰ ਸਿੰਘ ਨੇ ਆਖਿਆ ਕਿ ਪ੍ਰਸ਼ਾਸਨ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਤੋਂ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ । ਨਗਰ ਕੌਂਸਲ ਲੋਕਾਂ ਨਾਲ ਜੁੜੇ ਹੋਏ ਕੰਮਾਂ ਪਤੀ ਬਿਲਕੁਲ ਹੀ ਲਾਪ੍ਰਵਾਹ ਨਜ਼ਰ ਆ ਰਹੀ ਹੈ । ਜਿਸ ਦਾ ਖਮਿਆਜ਼ਾ ਜਗਰਾਉਂ ਵਾਸੀ ਭੁਗਤ ਰਹੇ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਰਕਾਰ ਨੂੰ ਇਸ ਗੱਲ ਦੀ ਤਾੜਨਾ ਵੀ ਕੀਤੀ ਕਿ ਇਸ ਵੱਲ ਗੌਰ ਕੀਤਾ ਜਾਵੇ ਜ਼ਿੰਮੇਵਾਰੀ ਦੇ ਅਹਿਸਾਸ ਦੇ ਨਾਲ ਕੰਮ ਕੀਤਾ ਜਾਵੇ ਨਹੀਂ ਤਾਂ ਲੋਕਾਂ ਦਾ ਰੋਹ ਅਤੇ ਗੁੱਸਾ ਵਧ ਰਿਹਾ ਹੈ। ਜਗਰਾਉਂ ਨਗਰ ਕੌਂਸਲ ਜਿੱਥੇ ਹਰ ਰੋਜ਼ ਹੀ ਧਰਨੇ ਤੇ ਮੁਜ਼ਾਹਰਿਆਂ ਦਾ ਅੱਡਾ ਪਹਿਲਾਂ ਹੀ ਬਣ ਚੁੱਕੀ ਹੈ ਉਸ ਵਿਚ ਮਜਬੂਰਨ ਹੋਰ ਲੋਕਾਂ ਨੂੰ ਵੀ ਇਸ ਰਸਤੇ ਨੂੰ ਅਪਣਾਉਣਾ ਪਵੇਗਾ ।