You are here

ਦੋ ਵਿਭਾਗਾਂ ਦੀ ਨਲਾਇਕੀ ਕਾਰਨ ਸਰਕਾਰੀ ਰੁੱਖ ਸੰਪਤੀ ਬਣ ਰਹੀ ਹੈ ਕੂੜੇ ਦਾ ਢੇਰ  

ਆਰ ਟੀ ਆਈ ਰਾਹੀਂ ਪ੍ਰਾਪਤ ਕੀਤੀ ਸੂਚਨਾ ਰਾਹੀਂ ਹੋਇਆ ਖੁਲਾਸਾ 

ਮਹਿਲ ਕਲਾਂ/ ਬਰਨਾਲਾ- 12 ਦਸੰਬਰ- (ਗੁਰਸੇਵਕ ਸੋਹੀ )ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੀਤੇ ਜਾ ਰਹੇ ਕੰਮਾਂ ਪ੍ਰਤੀ ਕਿੰਨੀ ਕੁੁੁ ਸੁੁਹਿਰਦਤਾ ਦਿਖਾਈ ਜਾਂਦੀ ਹੈ ,ਉਨ੍ਹਾਂ ਬਾਰੇ ਬਾਰੇ ਅਕਸਰ ਹੀ ਅਖ਼ਬਾਰਾਂ ਵਿੱਚ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ ।ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ  ਆਪਣੀ ਡਿਊਟੀ ਸਹੀ ਢੰਗ ਨਾਲ ਨਾ ਨਿਭਾਉਣ  ਕਾਰਨ ਸਰਕਾਰ ਦੇ ਖਜ਼ਾਨੇ ਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਪ੍ਰੰਤੂ ਅਧਿਕਾਰੀਆਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ।ਅਜਿਹੀ ਹੀ ਕੰਮਚੋਰੀ ਦੀ ਘਟਨਾ ਬਰਨਾਲਾ ਜ਼ਿਲ੍ਹੇ ਦੇ ਨਹਿਰੀ ਵਿਭਾਗ ਵਿਚ ਦੇਖਣ ਨੂੰ ਮਿਲੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਕੰਮਚੋਰ ਅਫਸਰਾਂ ਅਤੇ ਕਰਮਚਾਰੀਆਂ ਦੇ ਖਿਲਾਫ ਸ਼ਖਤ ਕਾਰਵਾਈ ਕਰਕੇ ਸਰਕਾਰੀ ਰੁੱਖ ਸ਼ੰਪਤੀ ਨੂੰ ਬਚਾਏ ਜ਼ਾਣ ਦੀ ਸਾਡੇ ਪੱਤਰਕਾਰ ਵਲੋਂ ਆਰ ਟੀ ਆਈ ਐਕਟ 2005 ਅਧੀਨ ਐਸ .ਡੀ. ਓ. ਨਹਿਰੀ ਵਿਭਾਗ ਦੇ ਸਬ ਡਵੀਜ਼ਨ ਸਹਿਣਾ, ਐਟ ਰਾਮਪੁਰਾ। ਪਾਸੋਂ ਨਹਿਰੀ ਆਰਾਮ ਘਰ ਸਹਿਣਾ ਵਿੱਚ ਸੁੱਕੇ ਖੜ੍ਹੇ, ਡਿੱਗੇ , ਰੁੱਖਾਂ ਦੀ ਕੁੱਲ ਗਿਣਤੀ,ਸੁਮਾਰੀ ਰਿਕਾਰਡ,ਸੁੱਕੇ -ਡਿੱਗੇ ਰੁੱਖਾਂ ਦੀ ਕਟਾਈ ਕਰਵਾਉਣ ਲਈ ਕੀਤੀ ਗਈ ਵਿਭਾਗੀ ਕਾਰਵਾਈ ਬਾਰੇ ਸੰਨ 2001ਤੋਂ 2021 ਤੱਕ  ਸੂਚਨਾ ਮੰਗੀ ਸੀ ।
 ਓਹਨਾਂ ਦੇ ਦਫ਼ਤਰ ਵਲੋਂ ਦਫ਼ਤਰੀ ਪੱਤਰ ਨੰ:369 ਮਿਤੀ 7-7-2021 ਅਤੇ ਪੱਤਰ ਨੰ: 422 ਮਿਤੀ 16-8-2021 ਨਾਲ ਭੇਜੀ ਗਈ ਸੂਚਨਾ ਅਨੁਸਾਰ ਇਨ੍ਹਾਂ ਰੁੱਖਾਂ ਦਾ ਕੋਈ ਸੁਮਾਰੀ ਰਿਕਾਰਡ ਤਿਆਰ ਨਹੀਂ ਕੀਤਾ ਗਿਆ , ਐਸ ਡੀ  ਓ ਵਲੋਂ ਪੱਤਰ ਨੰ:507 ਮਿਤੀ 6-11-2017 ਨੂੰ 291 ਰੁੱਖਾਂ ਵਾਰੇ  ਕਾਰਜਕਾਰੀ ਇੰਜੀਨੀਅਰ ਨਹਿਰ ਮੰਡਲ  ਬਠਿੰਡਾ ਨੂੰ ਰੁੱਖਾਂ ਦੇ ਨਿਪਟਾਰੇ ਵਾਰੇ ਲਿਖਿਆ ਸੀ। ਓਹਨਾਂ ਦੇ ਦਫ਼ਤਰ ਵਲੋਂ ਐਸ ਡੀ  ਓ ਰਾਮਪੁਰਾ ਦੇ ਓੁਪਰੋਕਤ ਪੱਤਰ ਦੇ ਹਵਾਲੇ ਵਿੱਚ ਆਪਣੇ ਦਫਤਰੀ ਪੱਤਰ ਨੰ : 8876-77/38-ਜੀ ਮਿਤੀ 9-11-2017 ਨਾਲ ਵਣ ਮੰਡਲ ਅਫਸਰ ਸੰਗਰੂਰ ਨੂੰ  ਸੁੱਕੇ ਖੜੇ ,ਡਿੱਗੇ ਰੁੱਖਾਂ ਸਬੰਧੀ ਕਾਰਵਾਈ ਕਰਨ ਲਈ ਲ਼ਿਖਿਆ ਸੀ। ਇਸ ਪੱਤਰ ਓੁਪੱਰ ਵਣ ਮੰਡਲ ਅਫਸਰ  ਸੰਗਰੂਰ ਵਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਕਾਰਜਕਾਰੀ ਇੰਜੀਨੀਅਰ ਨਹਿਰ ਮੰਡਲ ਬਠਿੰਡਾ ਵਲੋਂ ਦੁਵਾਰਾ ਇੱਕ ਯਾਦ ਪੱਤਰ ਪਹਿਲਾਂ ਭੇਜੇ ਗਏ ਪੱਤਰ ਦਾ ਹਵਾਲਾ ਦਿੰਦੇ ਹੋਏ, ਦਫ਼ਤਰੀ ਪੱਤਰ ਨੰ: 323-24/38-ਜੀ ਮਿਤੀ 10-1-2019 ਨਾਲ ਭੇਜਿਆ। ਇਹ ਪੱਤਰ ਵਣ ਮੰਡਲ ਅਫਸਰ ਸੰਗਰੂਰ ਵਲੋਂ  ਆਪਣੇ ਦਫਤਰੀ ਪਿੱਠ ਅੰ: ਨੰ: 10328 ਮਿਤੀ 23-1-2019 ਰਾਹੀਂ ਵਣ ਰੇਂਜ ਅਫਸਰ ਬਰਨਾਲਾ ਨੂੰ ਬਣਦੀ ਕਾਰਵਾਈ ਕਰਨ ਲਈ ਭੇਜਿਆ ਗਿਆ ,ਪ੍ਰੰਤੂ ਰੇਂਜ ਅਫਸਰ ਬਰਨਾਲਾ ਵਲੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ । ਜਿਸ ਕਰਕੇ ਸਰਕਾਰ ਦੀ ਕਰੋੜਾਂ ਰੁਪਏ ਦੀ ਰੁੱਖ ਸੰਪਤੀ ਬਰਬਾਦ ਹੋ ਰਹੀ ਹੈ ।
 ਪ੍ਰਾਪਤ ਕੀਤੀ ਸੂਚਨਾ ਵਿੱਚੋਂ ਇਹ ਗੱਲ ਨਿਕਲਕੇ ਸਾਹਮਣੇ ਆਓਂਦੀ ਹੈ ਕਿ 291 ਰੁੱਖਾਂ ਦੇ ਇਸ ਮਾਮਲੇ ਵਿੱਚ ਨਹਿਰੀ ਵਿਭਾਗ ਵਲੋਂ 2001 ਤੋਂ 2021ਤੱਕ ਭਾਵ ਵੀਹਾਂ ਸਾਲਾਂ ਵਿੱਚ ਸਿਰਫ ਇੱਕ ਵਾਰ ਹੀ ਇਨ੍ਹਾਂ ਰੁੱਖਾਂ ਵੱਲ ਧਿਆਨ ਦਿੱਤਾ  ਗਿਆ ਹੈ। ਇਹ ਦਿੱਤਾ ਗਿਆ ਧਿਆਨ ਵੀ ਵਣ ਵਿਭਾਗ ਦੀ ਵੱਡੀ ਨਲਾਇਕੀ ਕਾਰਨ ਕਿਸੇ ਕੰਮ ਨਹੀਂ ਆਇਆ , ਜਦੋਂ ਕਿ ਰੁੱਖ ਪਿਛਲੇ ਤੀਹ ਸਾਲਾਂ ਤੋਂ ਡਿੱਗੇ ,ਸੁੱਕੇ ,ਟੁੱਟੇ ਹੋਏ ਹਨ । ਜੇਕਰ ਇਨ੍ਹਾਂ ਰੁੱਖਾਂ ਦੀ ਕੀਮਤ ਸਰਕਾਰੀ ਰੁਆਲਿਟੀ ਰੇਟਾਂ ਅਨੁਸਾਰ ਵੀ ਅੰਕੀ ਜਾਵੇ ਤਾਂ ਲੱਖਾਂ ਰੁਪਏ, ਅਤੇ ਬਜ਼ਾਰ ਵਿੱਚ ਇਹਨਾਂ  ਰੁੱਖਾਂ ਦੀ ਲੱਕੜ ਦੀ ਕੀਮਤ ਕਰੋਡ਼ਾਂ ਰੁਪਏ  ਬਣਦੀ ਹੈ। ਕਿਓਂ ਕਿ ਇਹਨਾਂ ਰੁੱਖਾਂ ਵਿੱਚ ਸੀਸਮ ( ਟਾਹਲੀ ) ਦੇ ਦਸ ਫੁੱਟ ਲਪੇਟ ਤੱਕ ਦੇ ਰੁੱਖ ਕਾਫੀ ਵੱਡੀ ਗਿਣਤੀ ਵਿੱਚ ਸਾਮਿਲ ਹਨ । ਸੀਸਮ ਕਿਸਮ ਦੇ ਸਰਕਾਰੀ ਰੁੱਖ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ( ਮੌਜੂਦਾ ਅਤੇ ਸੇਵਾ ਮੁਕਤ ) ਦੀਆਂ ਕੋਠੀਆਂ ਦਾ ਸਿੰਗਾਰ ਬਣ ਚੁੱਕੇ ਹਨ । ਇਨ੍ਹਾਂ ਰੁੱਖਾਂ ਦਾ ਸੁਮਾਰੀ ਰਿਕਾਰਡ ਤਿਆਰ ਨਾ ਕਰਨਾ ਵੀ  ਨਹਿਰ ਵਿਭਾਗ ਦੀ ਬਦਨੀਤੀ ਨੂੰ ਜਾਹਿਰ ਕਰਦਾ ਹੈ , ਵਣ ਮੈਨੂਅਲ ਮੁਤਾਬਕ ਕਿਸੇ ਵੀ ਸਰਕਾਰੀ ਵਿਭਾਗਾਂ ਵਿੱਚ ਖੜੀ ਰੁੱਖ ਸੰਪਤੀ ਨੂੰ ਸੰਭਾਲਣ ਲਈ ਰੁੱਖਾਂ ਦਾ ਸੁਮਾਰੀ ਰਿਕਾਰਡ ਤਿਆਰ ਕਰਨਾ ਜਰੂਰੀ ਹੈ। ਨਹਿਰੀ ਅਤੇ ਵਣ ਵਿਭਾਗ ਵਲੋਂ  ਕੀਤੀ ਜਾ ਰਹੀ ਦੇਰੀ ਕਾਰਨ ਸਹਿਣਾ ਅਰਾਮ ਘਰ ਵਿੱਚ ਪਏ ਕੀਮਤੀ ਸੁੱਕੇ ਰੁੱਖ ਸਿਓੂਂਕ ਦੀ ਭੁੱਖ ਮਿਟਾਓੁਂਦੇ ਹੋਏ ਕੂੜੇ ਦਾ ਢੇਰ ਬਣ ਰਹੇ ਹਨ । ਇਸੇ ਤਰਾਂ ਦੇ ਰੁੱਖ ਸਮੁੱਚੇ ਪੰਜਾਬ ਦੇ ਨਹਿਰੀ ਆਰਾਮਘਰਾਂ ਵਿੱਚ ਪਏ ਗਲ- ਸ਼ੜ ਰਹੇ ਹਨ ਜੋ ਕਿ ਸਰਕਾਰ ਦੇ ਖਾਲੀ ਖਜਾਨੇ ਨੂੰ ਵੱਡੀ ਰਾਹਿਤ ਦੇ ਸਕਦੇ ਹਨ।
 ਹੁਣ ਦੇਖਣਾ ਇਹ ਹੋਵੇਗਾ ਕਿ ਬਰਨਾਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਇਹੋ ਜਿਹੇ ਕੰਮਚੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਕੀ ਠੋਸ ਕਾਰਵਾਈ ਕਰਦੀ ਹੈ ,ਤਾਂ ਕੇ ਅੱਗੇ ਤੋਂ ਕਿਸੇ ਹੋਰ ਵੀ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਕ ਵੱਡੀ ਨਸੀਹਤ ਮਿਲ ਸਕੇ ।