ਐਪਟੈਕ ਸੇਂਟਰ ਵਿੱਚ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਪ੍ਰਤਿਯੋਗਤਾ ਕਰਵਾਈ  

ਜਗਰਾਓਂ 8 ਦਸੰਬਰ (ਅਮਿਤ ਖੰਨਾ) ਐਪਟੈਕ ਸੇਂਟਰ ਜਗਰਾਉਂ ਵਿਖੇ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਪ੍ਰਤੀਯੋਗਤਾ ਕਰਵਾਈ ਗਈ  ਇਸ ਸੈਂਟਰ ਦੇ ਵਿੱਚ ਸਾਰੇ ਵਿਿਦਆਰਥੀਆਂ ਨੇ  ਭਾਗ ਲਿਆ  ਇਹ ਪ੍ਰਤੀਯੋਗਤਾ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਚੱਲੀ  ਇਸ ਮੌਕੇ ਜੱਜ ਦੀ ਭੂਮਿਕਾ ਨਭਾਉਣ ਲਈ  ਸ੍ਰੀ ਵਿਕਾਸ ਯਾਦਵ ਵਿਸ਼ੇਸ਼ ਤੌਰ ਤੇ ਪਹੁੰਚੇ ਜੋ ਕਿ ਐਮ ਐਨ ਸੀ ਦੇ ਵਿਚ ਸੀਨੀਅਰ ਡਿਵੈੱਲਪਰ ਹਨ  ਅਤੇ ਐਪਟੈਕ ਸੈਂਟਰ ਦੇ ਪੁਰਾਣੇ ਵਿਿਦਆਰਥੀ ਰਹਿ ਚੁੱਕੇ ਹਨ  ਐਪਟੈਕ ਸੇਂਟਰ ਦੇ ਬਾਰੇ ਉਨ੍ਹਾਂ ਨੇ ਵਿਿਦਆਰਥੀਆਂ ਦੇ ਨਾਲ ਆਪਣੇ ਅਣਮੁੱਲੇ ਵਿਚਾਰ  ਸਾਂਝੇ ਕੀਤੇ  ਅਤੇ ਇੱਥੇ ਕਰਵਾਏ ਜਾਂਦੇ ਕੋਰਸਾਂ ਦੀ ਮਹੱਤਤਾ ਦੇ ਬਾਰੇ ਚਾਨਣਾ ਪਾਇਆ  ਉਨ੍ਹਾਂ ਕਿਹਾ ਕਿ ਇਸ ਸੈਂਟਰ ਦੇ ਡਾਇਰੈਕਟਰ ਸ੍ਰੀ ਮਨਮੋਹਨ ਚਾਹਲ  ਦੇ ਪੜ੍ਹਾਈ ਕਰਕੇ ਹੀ ਅੱਜ ਉਹ ਇਸ ਮੁਕਾਮ ਤੇ ਪਹੁੰਚ ਚੁੱਕੇ ਹਨ    ਪ੍ਰਤੀਯੋਗਤਾ ਦੇ ਵਿੱਚ ਸਮੀਰ ਅਰੋੜਾ ਨੇ ਪਹਿਲਾ ਸਥਾਨ ਅਤੇ ਭਾਵਿਕਾ ਅਤੇ ਮਨਜੋਤ ਕੌਰ ਨੇ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ  ਸ੍ਰੀ ਵਿਕਾਸ ਯਾਦਵ  ਵੱਲੋਂ ਵਿਿਦਆਰਥੀਆਂ ਨੂੰ ਇਨਾਮ ਵੀ ਵੰਡੇ ਗਏ  ਸੈਂਟਰ ਦੇ ਮੈਨੇਜਰ ਮੈਡਮ ਕਰਮਜੀਤ ਕੌਰ ਨੇ ਸ੍ਰੀ ਵਿਕਾਸ ਯਾਦਵ ਨੂੰ ਜੀ ਆਇਆਂ ਆਖਿਆ ਇਸ ਪ੍ਰਤੀਯੋਗਤਾ ਦਾ ਮੁੱਖ ਸੰਚਾਲਨ ਸ਼੍ਰੀਮਤੀ ਸੌਮਿਆ  ਸਿੰਗਲਾ ਨੇ ਕੀਤਾ  ਸਮੂਹ ਸਟਾਫ ਮੈਡਮ ਸੋਨੀਆ ,ਪ੍ਰਿਅੰਕਾ, ਜਸਵਿੰਦਰ ਕੌਰ, ਨੀਲ ਕਮਲ, ਗੁਰਕੀਰਤ ਸਿੰਘ, ਜਤਿੰਦਰ ਸਿੰਘ ਆਦਿ ਸ਼ਾਮਲ ਸਨ