ਯੂਰੋ ਫੁਟਬਾਲ ਦੇ ਸੈਮੀਫਾਈਨਲ ਮੈਚ ਦੌਰਾਨ ਦੌਰਾਨ ਕਿਸਾਨ ਪ੍ਰੋਟੈਸਟ ਦਾ ਬੈਨਰ ਅੰਦਰ ਅਤੇ ਬਾਹਰ ਦੇਖਣ ਨੂੰ ਮਿਲਿਆ 

ਲੰਡਨ, 8 ਜੁਲਾਈ ( ਜਨ ਸ਼ਕਤੀ ਨਿਊਜ਼ ਬਿਊਰੋ)  ਇੰਗਲੈਂਡ ਅਤੇ ਡੈਨਮਾਰਕ ਦੇ  ਯੂਰੋ ਫੁਟਬਾਲ ਟੂਰਨਾਮੈਂਟ ਦੇ ਸੈਮੀ ਫਾਈਨਲ  ਮੈਚ ਦੌਰਾਨ ਯੂ ਬੀ ਵਨ ਯੂ ਬਿੱਟੂ ਦੇ ਕਿਸਾਨ  ਸਮਰਥਕਾਂ ਵੱਲੋਂ  ਕਿਸਾਨ ਪ੍ਰੋਟੈਸਟ ਦਾ ਬੈਨਰ ਸਟੇਡੀਅਮ ਅੰਦਰ ਡਿਸਪਲੇਅ ਉੱਪਰ ਦੇਖਣ ਨੂੰ ਮਿਲਿਆ ।   ਅੱਜ ਉਨ੍ਹਾਂ ਦੇ ਇੰਸਟਾਗ੍ਰਾਮ ਪੇਜ ਉੱਪਰ ਇਸ ਬੈਨਰ ਦੀਆਂ ਫੋਟੋਆਂ ਨੂੰ ਸਾਂਝਾ ਕੀਤਾ ਗਿਆ  । ਜੋ ਕਿ ਉਨ੍ਹਾਂ ਦੇ ਕਿਸਾਨ ਸੰਘਰਸ਼ ਪ੍ਰਤੀ ਜਾਗਰੂਕ   ਹੋਣ ਅਤੇ ਦੁਨੀਆਂ ਵਿੱਚ ਵਸਦੇ ਲੋਕਾਂ ਦਾ ਧਿਆਨ ਇਸ ਵੱਲ ਖਿੱਚਣ ਲਈ ਇੱਕ ਸ਼ਲਾਘਾਯੋਗ ਕੰਮ ਹੈ ।