You are here

ਲੋਕ ਅਧਿਕਾਰ ਲਹਿਰ ਦੀ ਮੀਟਿੰਗ ਚ ਹਲਕਾ ਮਹਿਲ ਕਲਾਂ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਦਿਖਾਇਆ ਦਮ 

ਮਹਿਲ ਕਲਾਂ/ ਬਰਨਾਲਾ- 03 ਦਸੰਬਰ - (ਗੁਰਸੇਵਕ ਸੋਹੀ)-  ਅੱਜ ਹਲਕਾ ਮਹਿਲ ਕਲਾਂ ਵਿੱਚ ਲੋਕ ਅਧਿਕਾਰ ਲਹਿਰ ਹਲਕਾ ਮਹਿਲ ਕਲਾਂ ਦੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਨੌਜਵਾਨ ਵਰਗ ਅਤੇ ਬਜ਼ੁਰਗਾਂ ਨੇ ਪੂਰੇ ਉਤਸਾਹ ਨਾਲ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਜਸਵੰਤ ਸਿੰਘ,, ਡਾਕਟਰ ਗੁਰਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ  ਪਿਛਲੇ ਸੱਤਰ ਪਝੰਤਰ ਸਾਲ ਤੋਂ ਰਵਾਇਤੀ ਪਾਰਟੀਆਂ ਸਾਨੂੰ ਬਦਲ ਬਦਲ ਕੇ ਲੁੱਟ ਰਹੀਆਂ ਹਨ। ਪਰ ਹੁਣ ਲੋਕ ਅਧਿਕਾਰ ਲਹਿਰ ਦੇ ਸੂਝਵਾਨ ਵਰਕਰ ਆਪਣਾ ਆਗੂ ਆਪ ਚੁਣਕੇ ਉਸਨੂੰ ਵਿਧਾਨ ਸਭਾ ਵਿੱਚ ਭੇਜਣਗੇ  ਜਿੱਥੇ ਉਹ ਸਾਡੇ ਤੇ ਸਾਡੇ ਬੱਚਿਆਂ ਦੇ ਸੁਨਿਹਰੀ ਭਵਿੱਖ ਨੂੰ ਲਿਖ ਕੇ ਨਵਾਂ ਪੰਜਾਬ ਸਿਰਜਣਗੇ। ਇਸ ਸਮੇਂ ਆਪਣੇ ਸੰਬੋਧਨ ਚ ਹਰਜੀਤ ਸਿੰਘ ਨੇ ਕਿਹਾ ਕਿ ਲੋਕ ਅਧਿਕਾਰ ਲਹਿਰ ਸਬ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੀ ਲਹਿਰ ਹੈ ਇਸ ਵਿੱਚ ਕੋਈ ਅਹੁਦਾ ਨਹੀ   ਸਬ ਬਰਾਬਰ ਹਨ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤਕ ਸਿਰਫ ਲੀਡਰ ਚੁਣੇ ਹਨ ਨੁਮਾਇਦੇ ਨਹੀਂ ਚੁਣੇ ਪਰ 2022 ਦੀ ਲੜਾਈ ਪੰਜਾਬ ਨੂੰ ਲੁੱਟਣ ਵਾਲੇ ਲੋਕਾਂ ਵਿਚਕਾਰ ਅਤੇ ਪੰਜਾਬ ਦੇ 3 ਕਰੋਡ਼ ਲੋਕਾਂ ਵਿਚਕਾਰ ਹੋਵੇਗੀ! ਇਸ ਸਮੇਂ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਲੋਕ ਅਧਿਕਾਰ ਲਹਿਰ ਨੂੰ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਵਿਸਵਾਸ ਦਿਵਾਉਣ ਦੇ ਨਾਲ ਨਾਲ ਹਰ ਘਰ ਵਿੱਚ ਲਹਿਰ ਨੂੰ ਲਿਜਾਣ ਲਈ ਪਰਣ ਕੀਤਾ।ਅਖੀਰ ਵਿੱਚ ਓਨਾ ਨੇ ਕਿਹਾ ਕੇ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਦੇ ਲਈ ਹੁਣ ਆਮ ਲੋਕਾਂ ਨੂੰ ਮਿਲ ਕੇ ਸਿਰ ਜੋੜ ਕੇ ਇੰਨਾ ਲੋਟੂ ਸਰਕਾਰਾਂ ਦੇ ਵਿਰੁੱਧ ਇਕ ਧਿਰ ਬਣਾਉਣੀ ਪੈਣੀਆਂ ਤਾਂ ਜੋ ਇੰਨਾ ਲਹੂ ਪੀਣੀਆਂ ਜੋਕਾ ਸਰਕਾਰਾਂ ਤੋਂ ਖਹਿੜ੍ਹਾ ਛੁਡਾਇਆ ਜਾ ਸਕੇ!ਇਸ ਮੌਕੇ ਤੇ ਬਹਾਦਰ ਸਿੰਘ ਜੌਹਲ, ਨਛੱਤਰ ਸਿੰਘ ਕਲਕੱਤਾ, ਜਤਿੰਦਰ ਸੋਢਾ, ਬੰਟੀ ਸੋਢਾ, ਰਾਜੂ ਸੋਢਾ, ਜੱਸਾ, ਰਾਜਦੀਪ ਸਿੰਘ, ਜਸਵਿੰਦਰ ਸਿੰਘ ਨੰਬਰਦਾਰ, ਪਰਵਿੰਦਰ ਸਿੰਘ ਭੱਠਲ, ਗੁਰਦੀਪ ਸਿੰਘ ਮਾਨ, ਮਾਸਟਰ ਪਿੱਛੋਂਰ ਸਿੰਘ ਹਮੀਦੀ ਆਦਿ ਹਾਜਿਰ ਸਨ।