ਹੁਣ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਸਕੂਲਾਂ ਕਾਲਜਾਂ ਵਿੱਚ ਦਿਤੀ ਜਾਵੇਗੀ

ਜਗਰਾਉਂ 25 ਨਵੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਜਗਰਾਉਂ ਪੁਲਿਸ ਵੱਲੋਂ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਟੀਚਰ ਅਤੇ ਪੁਲਿਸ ਵੱਲੋਂ ਹਰ ਸਕੂਲ ਅਤੇ ਕਾਲਜਾਂ ਦੇ ਅੰਦਰ ਸਪੈਸ਼ਲ ਪੀਰਡ ਰਾਹੀਂ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਅਜ ਸ੍ਰੀ ਰਾਜਬਚਨ ਸਿੰਘ ਸੰਧੂ ਪੀ ਪੀ ਐਸ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰਵਿੰਦਰ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ ਸਪੈਸ਼ਲ ਬਰਾਂਚ ਅਤੇ ਟ੍ਰੈਫਿਕ ਲੁਧਿਆਣਾ ਦਿਹਾਤੀ ਵਲੋਂ ਮੀਟਿੰਗ ਹਾਲ ਲੁਧਿਆਣਾ ਦਿਹਾਤੀ ਵਿਖੇ ਸ਼ਹਿਰ ਜਗਰਾਉਂ ਅਤੇ ਆਸ ਪਾਸ ਦੇ ਸਕੂਲਾਂ ਅਤੇ ਕਾਲਜਾਂ ਦੇ ਮੁੱਖ ਅਧਿਆਪਕਾ ਅਤੇ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਕੇ ਟਰੇਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ।ਇਸ ਤੋਂ ਇਲਾਵਾ ਸਕੂਲ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਜਾਣੂ ਕਰਵਾਇਆ ਗਿਆ ਕਿ ਹਰ ਮਹੀਨੇ ਬਚਿੱਆਂ ਦੇ ਮਾਪਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇ ਕਿ ਜਿਹੜੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਹਨ ਉਹ ਗੇਅਰ ਵਾਲੇ ਵਹੀਕਲਜ਼ ਲੈ ਕੇ ਸਕੂਲ ਕਾਲਜ ਨਾ ਆਉਣ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਤਰ੍ਹਾਂ ਸਕੂਲਾਂ ਅਤੇ ਕਾਲਜਾਂ ਵਿੱਚ ਇੱਕ ਪੀਰੀਅਡ ਲਗਾ ਕੇ  ਬਚਿੱਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਵੇ , ਇਹ ਸਭ ਪੁਲਿਸ ਦੀ ਵਲੋਂ ਵੀ ਆਪਣੇ ਇਨਚਾਰਜ ਟਰੈਕਨਿੰਗ ਸਕੂਲ ਐਸ ਆਈ ਰੁਪਿੰਦਰ ਕੌਰ ਅਤੇ ਟ੍ਰੈਫਿਕ ਸਟਾਫ਼ ਵਲੋਂ ਵੱਖ ਵੱਖ ਸਕੂਲਾਂ ਕਾਲਜਾਂ ਵਿੱਚ ਜਾ ਕੇ ਸਕੂਲੀ ਬੱਚਿਆਂ ਨੂੰ ਵੱਖਰੇ ਤੌਰ ਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਇਆ ਕਰੇਗਾ।