ਉੱਘੇ ਸਮਾਜ ਸੇਵੀ ਰਜਿੰਦਰ ਜੈਨ ਹੋਏ ਅਕਾਲੀ ਦਲ ’ਚ ਸ਼ਾਮਲ

ਕਲੇਰ, ਭਾਈ ਗਰੇਵਾਲ ਤੇ ਮੱਲ੍ਹਾ ਨੇ ਜੈਨ ਨੂੰ ਬਣਾਇਆ ਜ਼ਿਲ੍ਹਾ ਅਕਾਲੀ ਦਲ ਦਾ ਜਨਰਲ ਸਕੱਤਰ
ਜਗਰਾਉਂ, 25 ਨਵੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ )ਸਮਾਜ ਸੇਵੀ ਸ਼ਖ਼ਸੀਅਤ ਰਜਿੰਦਰ ਜੈਨ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ-ਬਸਪਾ ਉਮੀਦਵਾਰ ਐਸ. ਆਰ. ਕਲੇਰ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਪੀ. ਏ. ਸੀ. ਕਮੇਟੀ ਦੇ ਮੈਂਬਰ ਕੰਵਲਜੀਤ ਸਿੰਘ ਮੱਲ੍ਹਾ ਦੀ ਅਗਵਾਈ ’ਚ ਅਕਾਲੀ ਦਲ ’ਚ ਸ਼ਾਮਲ ਹੋਏ ਤੇ ਅਕਾਲੀ ਦਲ ਨੇ ਰਜਿੰਦਰ ਜੈਨ ਨੂੰ ਅਕਾਲੀ ਦਲ ਦੀ ਜ਼ਿਲ੍ਹਾ ਜੱਥੇਬੰਦੀ ’ਚ ਜਨਰਲ ਸਕੱਤਰ ਨਿਯੁਕਤ ਕੀਤਾ। ਇਸ ਮੌਕੇ ਕਲੇਰ, ਭਾਈ ਗਰੇਵਾਲ ਤੇ ਮੱਲ੍ਹਾ ਨੇ ਕਿਹਾ ਕਿ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ’ਚ ਸ਼ਾਮਲ ਹੋ ਹਨ ਤੇ ਪਾਰਟੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਪੰਜਾਬ ’ਚ ਵਿਕਾਸ ਹੋਇਆ, ਸੜਕਾਂ ਦੇ ਜਾਲ ਵਿਸ਼ੇ ਤੇ ਸਭ ਧਰਮਾਂ ਦਾ ਸਤਿਕਾਰ ਕਰਦੇ ਯਾਦਗਾਰਾਂ ਬਣਾਈਆਂ। ਉਨ੍ਹਾਂ ਕਿਹਾ ਕਿ 2017 ’ਚ ਝੂਠੇ ਵਾਅਦੇ ਕਰਕੇ ਬਣੀ ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲ ਕੁਝ ਨਹੀਂ ਕੀਤਾ ਤੇ ਹੁਣ ਜਦੋਂ ਸਰਕਾਰ ਦਾ ਸਮਾਂ ਖ਼ਤਮ ਹੋ ਰਿਹਾ ਹੈ ਤਾਂ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਭਰਮਾਉਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਸਰਕਾਰ ਦੀਆਂ ਚਾਲਾਂ ਤੋਂ ਜਾਣੂ ਹਨ ਤੇ ਇਸ ਵਾਰ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਰਜਿੰਦਰ ਜੈਨ ਨੇ ਕਿਹਾ ਕਿ ਉਹ ਅਕਾਲੀ ਦਲ ਵੱਲੋਂ ਕੀਤੇ ਜਾਂਦੇ ਕੰਮਾਂ ਅਤੇ ਵਰਕਰਾਂ ਦੀ ਕੀਤੀ ਜਾਂਦੀ ਕਦਰ ਤੋਂ ਪ੍ਰਭਾਵਿਤ ਹਨ, ਜਿਸ ਕਰਕੇ ਉਹ ਅਕਾਲੀ ਦਲ ’ਚ ਸ਼ਾਮਲ ਹੋਏ ਹਨ। ਇਸ ਮੌਕੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਦੀਪਇੰਦਰ ਸਿੰਘ ਭੰਡਾਰੀ, ਹਰਵਿੰਦਰ ਸਿੰਘ ਚਾਵਲਾ, ਗੁਰਿੰਦਰਜੀਤ ਸਿੰਘ ਰੂਮੀ, ਵਰਿੰੰਦਰਪਾਲ ਸਿੰਘ ਪਾਲੀ, ਅੰਕੂਸ਼ ਧੀਰ, ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਅਪਾਰ ਸਿੰਘ, ਸਤੀਸ਼ ਕੁਮਾਰ ਪੱਪੂ, ਸੰਜੂ ਗੋਇਲ, ਮੋਹਿਤ ਗੁਪਤਾ, ਵਰੂਣ ਮਲਹੋਤਰਾ, ਵਿਸ਼ਾਲ, ਵਿਨੋਦ ਕੁਮਾਰ ਬਾਂਸਲ, ਰਜਿੰਦਰ ਗੋਇਲ, ਰਵੀ ਗੋਇਲ, ਡਿੰਪਲ ਤਨੇਜਾ, ਕੁਲਭੂਸ਼ਣ ਗੁਪਤਾ, ਅਮਿਤ ਅਰੋੜਾ, ਰੋਹਿਤ ਵਰਮਾ, ਕਾਕਾ ਵਰਮਾ, ਮੁਨੀਸ਼ ਗੁਪਤਾ ਤੇ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।