You are here

ਪਿੰਡ ਮਾਨੀਏਵਾਲ ਵਿੱਚ ਕਣਕ ਦੇ ਨਾੜ,ਨੂੰ ਅੱਗ ਲਾਉਣ ਤੇ ਕਿਸਾਨ ਵਿਰੁੱਧ ਮੁਕੱਦਮਾ ਦਰਜ਼

ਲੁਧਿਆਣਾ ਮਈ 2020, (ਰਾਣਾ ਸ਼ੇਖਦੌਲਤ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ) ਇੱਥੋਂ ਨਜ਼ਦੀਕ ਪਿੰਡ ਮਾਨੀਏਵਾਲ ਵਿੱਚ ਇੱਕ ਕਿਸਾਨ ਨੇ ਕਣਕ ਵੱਢਣ ਤੋਂ ਬਾਅਦ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ਅਤੇ ਬਾਅਦ ਵਿੱਚ ਮਾਨਯੋਗ ਡੀ.ਸੀ ਦੇ ਹੁਕਮਾਂ ਦੀ ਪਾਲਣਾਂ ਨਾ ਕਰਨ ਤੇ ਮੁੱਕਦਮਾ ਦਰਜ਼ ਹੋ ਗਿਆ। ਮੁਤਾਬਿਕ ਜਾਣਕਾਰੀ ਅਨੁਸਾਰ ਐਸ. ਆਈ ਅੰਮ੍ਰਿਤਪਾਲ ਸਿੰਘ ਥਾਣਾ ਮੁਲਾਂਪੁਰ ਨੇ ਦੱਸਿਆ ਕਿ ਸ਼ਿੰਦਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਾਨੀਏਵਾਲ ਨੇ ਦੱਸਿਆ ਕਿ ਮੇਰੇ ਘਰਵਾਲੀ ਰਾਜਿੰਦਰ ਕੌਰ ਪਿੰਡ ਦੀ ਮੋਜੂਦਾ ਸਰਪੰਚ ਹੈ ਸਰਕਾਰ ਦੇ ਹੁਕਮਾਂ ਅਨੁਸਾਰ ਅਸੀਂ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਅਨਾਊਸਮੈਂਟ ਕਰਵਾਈ ਸੀ ਕਿਉਂਕਿ ਕਰਫਿਊ ਹੋਣ ਕਰਕੇ ਸਾਰਾ ਵਾਤਾਵਰਨ ਸਾਫ ਹੋ ਰਿਹਾ ਹੈ ਅਸੀਂ ਮਾਨਯੋਗ ਡੀ. ਸੀ ਦੇ ਹੁਕਮਾਂ ਦੀ ਪਾਲਣਾਂ ਕਰਦਿਆਂ ਸਭ ਨੂੰ ਨਾੜ ਨੂੰ ਅੱਗ ਨਾ ਲਾਉਣ ਬਾਰੇ ਜਾਣੂੰ  ਕਰਵਾ ਚੁੱਕੇ ਸੀ।ਪਰ ਅਮਰਿੰਦਰ ਸਿੰਘ ਉਰਫ ਸਾਬੀ ਪੁੱਤਰ ਸੁਖਵਿੰਦਰ ਸਿੰਘ  ਵਾਸੀ ਵਲੀਪੁਰ ਦੀ ਜ਼ਮੀਨ ਸਾਡੇ ਪਿੰਡ ਹੈ ਉਸਨੇ ਕਣਕ ਦੇ ਨਾੜ ਨੂੰ ਅੱਗ ਲਾ ਰੱਖੀ ਸੀ ਅਸੀਂ ਰੋਕਿਆ ਤਾਂ ਉਸ ਨੇ ਸਾਨੂੰ ਬੁਰਾ ਭਲਾ ਕਿਹਾ ਅਸੀਂ ਉਸ ਦੀ ਸ਼ਕਾਇਤ ਪ੍ਰਸ਼ਾਸਨ ਨੂੰ ਕੀਤੀ ਤਾਂ ਅਸੀਂ ਮੌਕੇ ਪਰ ਜਾ ਕੇ ਵੇਖਦੇ ਹੋਏ ਅਮਰਿੰਦਰ ਸਿੰਘ ਤੇ ਕਣਕ ਦੇ ਨਾੜ ਨੂੰ ਅੱਗ ਲਾਉਣ ਤੇ ਮੁੱਕਦਮਾ ਦਰਜ਼ ਕਰ ਲਿਆ ।