ਜਗਰਾਓਂ/ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)-
ਕਰੋਨਾ ਵਰਗੀ ਭਿਆਨਕ ਬਿਮਾਰੀ ਦੇ ਵਿੱਚ ਕੋਈ ਵੀ ਇਨਸਾਨ ਭੁੱਖਾ ਨਹੀਂ ਸੌਵੇਗਾ ਹੋਵੇਗਾ ਇਸ ਦੇ ਤਹਿਤ ਅੱਜ ਸਥਾਨਕ ਪਸ਼ੂ ਮੰਡੀ ਦੇ ਕੋਲ ਇੱਕ ਝੁੱਗੀ ਨੁਮਾ ਘਰ ਦੇ ਵਿੱਚ ਰਹਿ ਰਹੇ ਬਜ਼ੁਰਗ ਜੋੜੇ ਨੂੰ ਸੀ ਡੀ ਏ ਨੇ ਰਾਸ਼ਨ ਪਹੁੰਚਾਇਆ ਜਿਸ ਦੇ ਵਿੱਚ ਘਰ ਵਿੱਚ ਵਰਤਣ ਵਾਲੀਆਂ ਜ਼ਰੂਰੀ ਚੀਜ਼ਾਂ ਦਾ ਸਮਾਨ ਸੀ। ਇਹ ਰਾਸ਼ਨ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਚੌਕੀ ਇੰਚਾਰਜ ਸਬ ਇੰਸਪੈਕਟਰ ਹੀਰਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਕੀਤੀ। ਚੌਂਕੀ ਇੰਚਾਰਜ ਹੀਰਾ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੋਈ ਵੀ ਲੋੜਵੰਦ ਪਰਿਵਾਰ ਜਿਨ੍ਹਾਂ ਦੀ ਮਦਦ ਸਾਡੇ ਦੁਆਰਾ ਕੀਤੀ ਜਾਂਦੀ ਹੈ ਉਹਨਾਂ ਨੂੰ ਜ਼ਰੂਰਤ ਦੇ ਮੁਤਾਬਕ ਘਰ ਦਾ ਸਾਮਾਨ ਇਨ੍ਹਾਂ ਤੱਕ ਪਹੁੰਚਾਇਆ ਜਾਂਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਵੀ ਇਨ੍ਹਾਂ ਗਰੀਬਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਨਸਾਨੀਅਤ ਸਾਡਾ ਧਰਮ ਹੈ ਅਤੇ ਇਨਸਾਨੀ ਦੇ ਤਹਿਤ ਗਰੀਬਾਂ ਦੀ ਮਦਦ ਕਰਨਾ ਸਾਡਾ ਸਭ ਤੋਂ ਵੱਡਾ ਫਰਜ ਬਣਦਾ ਹੈ। ਇਸ ਸਮੇਂ ਏ ਐੱਸ ਆਈ ਨਰਿੰਦਰ ਸ਼ਰਮਾ, ਰਜਿੰਦਰ ਸਿੰਘ , ਜਿੰਦਰ ਸਿੰਘ ਖਾਲਸਾ, ਆਤਮਜੀਤ ਸਿੰਘ ਸੱਤਪਾਲ ਸਿੰਘ ਦੇਹੜਕਾ, ਦੀਪਕ ਅਰੋੜਾ ਅਤੇ ਸੁੱਖ ਜਗਰਾਉਂ ਹਾਜ਼ਰ ਸਨ।