ਕਾਉਂਕੇ ਕਲਾਂ, 20 ਮਾਰਚ ( ਜਸਵੰਤ ਸਿੰਘ ਸਹੋਤਾ)-ਇੱਥੋ ਨਜਦੀਕੀ ਪੈਂਦੇ ਪਿੰਡ ਮੱਲਾ ਦੀ ‘ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ (ਰਜਿ)’ ਦੇ ਮੱੁਖ ਸੰਚਾਲਕ ਭਾਈ ਗੁਰਪਿੰਦਰ ਸਿੰਘ ਖਾਲਸਾ ਮੱਲਾ ਨੇ ਕਿਹਾ ਕਿ ਮਾਰਚ ਮਹੀਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਆਪਣਾ ਅਰਬਾਂ ਰੁਪਏ ਦਾ ਬਜਟ ਪੇਸ ਕੀਤਾ ਜਾਂਦਾ ਹੈ ਜਿਸ ਨੂੰ ਮੱੁਖ ਰੱਖਦਿਆਂ ਉਨਾ ਮੰਗ ਕੀਤੀ ਕਿ 1984 ਦੇ ਸਿੱਖ ਦੰਗਾ ਪੀੜਤਾ ਲਈ ਬਜਟ ਰੱਖਿਆਂ ਜਾਵੇ।ਉਨਾ ਕਿਹਾ ਕਿ ਪਿਛਲੇ ਬਜਟ ਵਿੱਚ ਸ੍ਰੋਮਣੀ ਕਮੇਟੀ ਨੇ 84 ਦੇ ਸਿੱਖ ਦੰਗਾ ਪੀੜਤਾ ਲਈ ਬਜਟ ਨਹੀ ਰੱਖਿਆਂ ਸੀ ਜਦਕਿ ਪਹਿਲੇ ਪੇਸ ਕੀਤੇ ਬਜਟਾਂ ਵਿੱਚ ਬਜਟ ਰੱਖਿਆਂ ਜਾਂਦਾ ਸੀ ਜਿਸ ਕਾਰਨ ਪਿਛਲੀ ਵਾਰ ਦੰਗਾ ਪੀੜਤ ਪਰਿਵਾਰਾ ਵਿੱਚ ਬਜਟ ਨਾ ਰੱਖੇ ਕਾਰਨ ਨਿਰਾਸਾ ਪਾਈ ਗਈ ਸੀ।ਉਨਾ ਕਿਹਾ ਕਿ 84 ਦੇ ਸਿੱਖ ਦੰਗਿਆ ਕਾਰਨ ਪੀੜਤ ਪਰਿਵਾਰ ਹੁਣ ਤੱਕ ਆਰਥਿਕ ਪੱਖੋ ਉੱਭਰ ਨਹੀ ਸਕੇ ਤੇ ਜਦਕਿ ਸਰਕਾਰਾ ਨੇ ਵੀ ਅਜੇ ਤੱਕ ਉਨਾ ਨੂੰ ਬਣਦਾ ਇਨਸਾਫ ਨਹੀ ਦਿੱਤਾ।ਉਨਾ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਮਾਨਯੋਗ ਗੋਬਿੰਦ ਸਿੰਘ ਲੋਗੋਵਾਲ ਤੋ ਮੰਗ ਕੀਤੀ ਕਿ ਇਸ ਵਾਰ ਪੇਸ ਕੀਤੇ ਬਜਟ ਵਿੱਚ 84 ਦੇ ਸਿੱਖ ਦੰਗਾ ਪੀੜਤਾ ਲਈ ਵੱਖਰਾਂ ਬਜਟ ਰੱਖਿਆਂ ਜਾਵੇ ਤਾਂ ਜੋ ਪੀੜਤ ਪਰਿਵਾਰਾ ਨੂੰ ਕੁਝ ਰਾਹਤ ਮਿਲ ਸਕੇ।