You are here

ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵਲੋਂ ਭੰਡਾਰੇ ਦੀ ਸ਼ੁਰੂਆਤ ਹਵਨ ਯੱਗ ਨਾਲ ਕੀਤੀ ਗਈ      

ਜਗਰਾਉ 1 ਮਾਰਚ (ਅਮਿਤ ਖੰਨਾ)  ਜਗਰਾਉਂ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ  ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵਲੋਂ ਸ਼੍ਰੀ ਅਮਰਨਾਥ ਯਾਤਰਾ ਤੇ ਲਗਾਏ ਜਾਣ ਵਾਲੇ ਸਾਲਾਨਾ ਭੰਡਾਰੇ ਦੀ ਸ਼ੁਰੂਆਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ਹਵਨ ਯੱਗ ਨਾਲ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਸਾਂਝਾ ਕਰਦੇ ਹੋਏ ਪ੍ਰਧਾਨ ਵਿਵੇਕ ਗਰਗ ਅਤੇ   ਚੇਅਰਮੈਨ ਯੋਗਰਾਜ ਸ਼ਰਮਾ ਨੇ ਦੱਸਿਆ ਕਿ  ਕੋਰੋਨਾ ਮਹਾਂਮਾਰੀ ਕਾਰਨ ਸੰਸਥਾ ਵੱਲੋਂ ਦੋ ਸਾਲ ਭੰਡਾਰਾ ਭੰਡਾਰਾ ਨਹੀਂ ਲਗਾਇਆ ਜਾ ਸਕਿਆ , ਇਸ ਸਾਲ ਭੰਡਾਰਾ ਲੱਗਣ   ਦੀ ਉਮੀਦ ਜਾਗੀ ਹੈ ਜਿਸ ਕਾਰਨ  ਸਾਰੇ ਹੀ ਮੈਂਬਰਾਂ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਨ੍ਹਾਂ ਦੱਸਿਆ ਕਿ ਅੱਜ ਦੇ ਹਵਨ ਯੱਗ ਵਿਚ  ਮੰਡਲ  ਦੇ ਕੈਸ਼ੀਅਰ ਵਰਿੰਦਰ ਗਰਗ ਸਚਿਨ ਲੂੰਬਾ ਸਕੱਤਰ ਗੋਪਾਲ ਸ਼ਰਮਾ ਫਾਊਂਡਰ ਮੈਂਬਰ ਅਸ਼ਵਨੀ ਕੁਮਾਰ ਲਾਲਾ  ਹੇਮਰਾਜ ਸਿੰਗਲਾ ਵਿਨੈ  ਗੌਰ ਸੰਜੀਵ ਮਲਹੋਤਰਾ ਸੁਖਦੀਪ ਨਾਹਰ   ਅਮਿਤ ਨਿਜਾਵਨ ਅਮਿਤ ਸ਼ਰਮਾ ਦੀਪਕ ਪਲਣ ਰਮਨ ਗੌਰ ਕਨ੍ਹੱਈਆ ਕੁਮਾਰ ਗੋਪੀ ਸ਼ਰਮਾ ਦੀਪਕ ਗੌਰ  ਜਗਦੀਸ਼ ਅਵਸਥੀ ਯੋਗੇਸ਼ ਸ਼ਰਮਾ ਚਰਨਜੀਤ ਸ਼ਰਮਾ ਮਨੀਸ਼  ਅੰਕੁਸ਼ ਗਰਗ  ਨੇ ਭਾਗ ਲਿਆ । ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਭੰਡਾਰੇ ਦੀ ਰਵਾਇਤੀ ਸ਼ੁਰੂਆਤ ਹਵਨ ਯੱਗ ਨਾਲ ਹੀ ਸ਼ੁਰੂ ਹੋ ਜਾਂਦੀ ਹੈ  ਹੁਣ ਇੱਕ ਮੀਟਿੰਗ ਬੁਲਾਈ ਜਾਵੇਗੀ ਜਿਸ ਵਿਚ ਸ੍ਰੀ ਅਮਰਨਾਥ ਯਾਤਰਾ ਸ਼ੁਰੂ  ਹੋਣ ਦੇ ਨਾਲ ਹੀ ਭੰਡਾਰੇ ਨੂੰ ਵੀ ਸ਼ੁਰੂ ਕਰ ਦਿੱਤਾ ਜਾਵੇਗਾ ਜੋ ਸ਼ਿਵ ਇੱਛਾ ਤਕ ਚੱਲੇਗਾ । ਸੰਸਥਾ ਦੇ ਕੁਝ ਮੈਂਬਰ ਜਾ ਕੇ ਭੰਡਾਰਾ ਲਗਾਉਣ ਦਾ ਸਥਾਨ ਨਿਰਧਾਰਿਤ ਕਰਨ ਦੇ ਨਾਲ ਨਾਲ ਭੰਡਾਰੇ ਲਈ ਜੋ ਜੰਮੂ ਕਸ਼ਮੀਰ ਸਰਕਾਰ ਦੀਆਂ ਕਾਨੂੰਨੀ ਕਾਰਵਾਈਆਂ ਹਨ ਉਨ੍ਹਾਂ ਨੂੰ ਪੂਰਾ ਕਰਨਗੇ ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸੰਸਥਾ ਦੇ ਮੈਂਬਰਾਂ ਦੇ ਨਾਲ ਨਾਲ ਪੂਰਾ ਜਗਰਾਉਂ ਸ਼ਹਿਰ ਅਤੇ ਸਾਡੇ ਨਾਲ ਸੇਵਾ ਨਿਭਾਅ ਰਹੇ ਹੋਰ ਵੀ  ਸਤਿਕਾਰਯੋਗ  ਸੱਜਣ ਉਸੇ ਤਰ੍ਹਾਂ ਹੀ ਸਾਥ ਦੇਣਗੇ ਜਿਵੇਂ ਪਹਿਲਾਂ ਦਿੰਦੇ ਆ ਰਹੇ ਹਨ