ਕਾਉਂਕੇ ਕਲਾਂ, 20 ਮਾਰਚ ( ਜਸਵੰਤ ਸਿੰਘ ਸਹੋਤਾ)-ਨਿਰਭੈਆ ਜਬਰ ਜਿਨਾਹ ਤੇ ਹੱਤਿਆਂ ਦੇ ਮਾਮਲੇ ਦੇ ਚਾਰੇ ਦੋਸੀਆਂ ਨੂੰ ਅੱਜ ਸਵੇਰੇ ਦਿੱਤੀ ਫਾਂਸੀ ਤੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਮਹਿਲਾਂ ਆਗੂਆਂ ਨੇ ਗੱਲਬਾਤ ਕਰਦਿਆ ਕਿਹਾ ਕਿ ਬੇਟੀ ਨਿਰਭੈਆ ਤੇ ਉਨਾ ਦੇ ਪਰਿਵਾਰ ਨੂੰ ਅੱਜ ਸੱਚਾ ਇਨਸਾਫ ਮਿਿਲਆਂ ਹੈ ਜਿਸ ਨਾਲ ਹਵਸੀ ਦਰਿੰਦਿਆ ਨੂੰ ਸਬਕ ਤੇ ਮਹਿਲਾਵਾਂ ਨੂੰ ਨਵੀਂ ਸਕਤੀ ਮਿਲੀ ਹੈ।ਪਿੰਡ ਭੰਮੀਪੁਰਾਂ ਕਲਾਂ ਦੀ ਸਰਪੰਚ ਬੀਬੀ ਬਲਜਿੰਦਰ ਕੌਰ,ਪਿੰਡ ਡੱਲਾ ਦੀ ਸਰਪੰਚ ਬੀਬੀ ਜਸਵਿੰਦਰ ਕੌਰ,ਬੀਬੀ ਗੁਰਦੀਪ ਕੌਰ ਕਾਉਂਕੇ ਕਲ਼ਾਂ ,ਭਾਜਪਾ ਦੀ ਜਿਲਾ ਵਾਈਸ ਪ੍ਰਧਾਨ ਬੀਬੀ ਸਵਰਨ ਕੌਰ ਨੇ ਕਿਹਾ ਕਿ ਭਾਵੇਂ 7 ਸਾਲ ਦੀ ਲੰਭੀ ਉਡੀਕ ਤੋ ਬਾਅਦ ਦੋਸੀਆਂ ਨੂੰ ਫਾਂਸੀ ਮਿਲੀ ਹੈ ਪਰ ਇਸ ਨਾਲ ਲੋਕਾ ਦਾ ਦੇਸ ਦੀ ਕਨੂੰਨ ਵਿਵਸਥਾ ਤੇ ਵਿਸਵਾਸ ਵਧਿਆਂ ਹੈ ਤੇ ਇਸ ਫੈਸਲੇ ਦਾ ਭਰਪੂਰ ਸਵਾਗਤ ਹੈ ।ਉਨਾ ਕਿਹਾ ਕਿ ਅੱਜ ਦਾ ਦਿਨ ਇਨਸਾਫ ਵਜੋ ਇਤਿਹਾਸਿਕ ਦਿਨ ਹੈ ਜਿਸ ਨਾਲ ਬੇਟੀ ਨਿਰਭੈਆਂ ਦੀ ਆਤਮਾ ਨੂੰ ਸਾਂਤੀ ਵੀ ਮਿਲੀ ਹੈ।ਉਨਾ ਮੰਗ ਵੀ ਕੀਤੀ ਕਿ ਇਸ ਤਰਾਂ ਦੇ ਚੱਲ ਰਹੇ ਕੇਸਾ ਦਾ ਫੈਸਲਾ ਫਾਸਟ ਟ੍ਰੈਕ ਕੋਰਟਾਂ ਵਿੱਚ ਤੁਰੰਤ ਹੋਣਾ ਚਾਹੀਦਾ ਹੈ ਤੇ ਇਹੋ ਜਿਹੇ ਹਵਸੀ ਦਰਿੰਦਿਆਂ ਨੂੰ ਤੁਰੰਤ ਫਾਸੀ ਦੇਣ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਦਰਿੰਦਾ ਇਹੋ ਜਿਹੀ ਹਰਕਤ ਕਰਨ ਤੋ ਪਹਿਲਾ ਇਸ ਫੈਸਲੇ ਤੋ ਸਬਕ ਸਿੱਖਣ ਨੂੰ ਮਜਬੂਰ ਹੋਵੇ।