ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਕਲਾਂ ਵਿਖੇ ਇਕ ਨੌਜਵਾਨ ਜੀ ਆਕਸੀਜਨ ਘਟਣ ਨਾਲ ਦੁਖਦਾੲੀ ਮੌਤ ਹੋ ਗਈ ।ਪ੍ਰਾਪਤ ਜਾਣਕਾਰੀ ਅਨੁਸਾਰ ਮੈਂਬਰ ਪੰਚਾਇਤ ਗੁਰਮੀਤ ਸਿੰਘ ਗੱਗੀ(45) ਪੁੱਤਰ ਪ੍ਰੀਤਮ ਸਿੰਘ ਜਿਨ੍ਹਾਂ ਨੂੰ ਪਿਛਲੇ ਦਿਨੀਂ ਅਚਾਨਕ ਸਾਹ ਲੈਣ ਚ ਸਮੱਸਿਆ ਆਉਣ ਤੇ ਜਗਰਾਉਂ ਦੇ ਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਕਰੋਨਾ ਰਿਪੋਰਟ ਪੋਜੀਟਿਵ ਆਉਣ ਤੋਂ ਬਾਅਦ ਹਾਲਾਤ ਜ਼ਿਆਦਾ ਖ਼ਰਾਬ ਹੋਣ ਤੇ ਲੁਧਿਆਣਾ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ ਤੇ ਆਕਸੀਜਨ ਮੁਹੱਈਆ ਕਰਵਾਈ ਗਈ ਤੇ ਲਗਾਤਾਰ ਪੰਦਰਾਂ ਦਿਨਾਂ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਕੋਰੋਨਾ ਨੈਗੇਟਿਵ ਆ ਗਈ ਪਰ ਭਿਆਨਕ ਕੋਰੋਨਾ ਵਾਇਰਸ ਨੇ ਅੰਦਰੂਨੀ ਤੌਰ ਤੇ ਫੇਫਡ਼ਿਆਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਅੱਜ ਦੁਪਹਿਰ ਸਮੇਂ ਉਨ੍ਹਾਂ ਸੰਸਾਰ ਨੂੰ ਅਲਵਿਦਾ ਆਖ ਦਿੱਤਾ।ਮੈਂਬਰ ਪੰਚਾਇਤ ਗੁਰਮੀਤ ਸਿੰਘ ਗੱਗੀ ਆਪਣੇ ਪਿੱਛੇ ਇਕਲੌਤੇ ਮਾਸੂਮ 10ਸਾਲ ਦੇ ਬੇਟੇ ਅਤੇ ਪਤਨੀ ਨੂੰ ਰੋਂਦੇ ਕੁਰਲਾਉਂਦਿਆਂ ਛੱਡ ਗਿਆ ਕਹਿਰ ਦੀ ਮੌਤ ਕਾਰਨ ਪਰਿਵਾਰ ਮੈਂਬਰਾਂ ਦਾ ਵਿਰਲਾਪ ਝੱਲਿਆ ਨਹੀਂ ਜਾਂਦਾ ਸੀ ਮ੍ਰਿਤਕ ਪੰਚ ਗੱਗੀ ਮਰਹੂਮ ਸਾਬਕਾ ਲੋਭ ਮੈਂਬਰ ਗੁਰਚਰਨ ਸਿੰਘ ਗਾਲਿਬ ਦੇ ਪਰਿਵਾਰ ਦੀ ਪਿਛਲੇ ਚੌਵੀ ਸਾਲਾਂ ਤੋਂ ਸੇਵਾ ਕਰਦਾ ਰਿਹਾ ਸੀ ਤੇ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਵੀ ਆਪਣੇ ਵਫਾਦਾਰ ਸਿਪਾਈ ਨੂੰ ਬਚਾਉਣ ਲਈ ਪੂਰਾ ਜ਼ੋਰ ਲਾਇਆ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਿੰਡ ਵਿੱਚ ਸੋਗ ਮਈ ਦਾ ਮਾਹੌਲ ਹੈ ਇਸ ਸਮੇਂ ਸਰਪੰਚ ਸਿਕੰਦਰ ਸਿੰਘ ਗਾਲਬ ਨੇ ਦੁਖੀ ਮਨ ਨਾਲ ਦੱਸਿਆ ਕਿ ਮੈਂਬਰ ਪੰਚਾਇਤ ਗੱਗੀ ਦੀ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਨੌਜਵਾਨ ਗੱਗੀ ਹਮੇਸ਼ਾਂ ਪਿੰਡ ਦੀ ਲੋਕ ਭਲਾਈ ਤੇ ਲੋਕਾਂ ਦੀਆਂ ਸਮੱਸਿਆ ਨੂੰ ਹੱਲ ਕਰਵਾਉਣ ਲਈ ਵੱਡਾ ਯੋਗਦਾਨ ਪਾਇਆ ਹੈ ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਸਵਰਗੀ ਗੁਰਮੀਤ ਸਿੰਘ ਗੱਗੀ ਦਾਦਿਨ ਵੀਰਵਾਰ ਨੂੰ 11 ਵਜੇ ਪਿੰਡ ਗਾਲਿਬ ਕਲਾਂ ਵਿਖੇ ਅੰਤਮ ਸਸਕਾਰ ਕੀਤਾ ਜਾਵੇਗਾ ।