ਜਗਰਾਉਂ( ਅਮਿਤ ਖੰਨਾ)
ਜਗਰਾਉਂ ਅੱਜ ਸਥਾਨਕ ਡੀ, ਏ, ਵੀ ਸਕੂਲ ਦੇ ਪ੍ਰਿੰਸੀਪਲ ਬ੍ਰਿਜ ਮੋਹਨ ਜੀ ਨੂੰ ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਸਕੂਲ ਵਿੱਚ ਦਿੱਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਨਮਾਨਤ ਕੀਤਾ ਗਿਆ। ਇਸ ਮੌਕੇ ਜਗਰਾਉਂ ਵੈਲਫੇਅਰ ਸੁਸਾਇਟੀ ਦੇ ਮੈਂਬਰ ਗੁਰਿੰਦਰ ਸਿੰਘ ਸਿੱਧੂ ,ਰਾਜ ਕੁਮਾਰ ਭੱਲਾ, ਰਾਜਿੰਦਰ ਜੈਨ, ਕੈਪਟਨ ਨਰੇਸ਼ ਵਰਮਾ ਨੇ ਪਿ੍ੰਸੀਪਲ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਉਨ੍ਹਾਂ ਦਾ ਸਨਮਾਨ ਕਰਦਿਆਂ ਮਾਣ ਹੈ ਕਿ ਸਾਨੂੰ ਬ੍ਰਿਜ ਮੋਹਨ ਜੀ ਵਰਗਾ ਪ੍ਰਿੰਸੀਪਲ ਮਿਲਿਆ ਹੈ, ਜਿਸ ਨੇ ਤਿੰਨ ਸਾਲ ਸਕੂਲ ਵਿੱਚ ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕਰਦਿਆਂ +1 ਅਤੇ +2 ਕਲਾਸਾਂ ਸ਼ੁਰੂ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।ਪ੍ਰਿੰਸੀਪਲ ਬ੍ਰਿਜ ਮੋਹਨ ਜੀ ਨੇ ਸੁਸਾਇਟੀ ਦੁਆਰਾ ਦਿੱਤੇ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਿਰਫ ਇੱਕ ਉਦੇਸ਼ ਹੈ ਕਿ ਜਗਰਾਓ ਅਤੇ ਆਸ ਪਾਸ ਦੇ ਬੱਚੇ, ਜੋ ਦੂਰੋਂ-ਦੂਰੋਂ ਦਾਖਲਾ ਲੈਂਦੇ ਸਨ, ਉਨ੍ਹਾਂ ਦੇ ਮਾਪੇ ਵੀ ਚਿੰਤਤ ਸਨ, ਹੁਣ ਕਿਤੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ, ਇਸ ਸਕੂਲ ਵਿੱਚ ਬੱਚਿਆਂ ਨੂੰ ਦਾਖਲਾ ਕਰਵਾ ਕੇ ਉਹ ਆਪਣਾ ਭਵਿੱਖ ਸੁਨਹਿਰੀ ਬਣਾ ਸਕਦੇ ਹਨ। ਇਸ ਮੌਕੇ , ਗੁਰਿੰਦਰ ਸਿੰਘ ਸਿੱਧੂ, ਰਾਜਿੰਦਰ ਜੈਨ, ਰਾਜ ਕੁਮਾਰ ਭੱਲਾ ,ਡਾ: ਨਰਿੰਦਰ ਸਿੰਘ, ,ਕੈਪਟਨ ਨਰੇਸ਼ ਵਰਮਾ ,ਪੱਪੂ ਯਾਦਵ, ਡੀ ਪੀ ਹਰਦੀਪ ਸਿੰਘ, ਡੀਪੀ ਸੁਰਿੰਦਰਪਾਲ ਵਿੱਜ, ਦਿਨੇਸ਼ ਗੁਪਤਾ, ਮੈਡਮ ਸੀਮਾ, ਮੈਡਮ ਨੀਸ਼ੂ ਭੱਲਾ , ਸਕੂਲ ਦਾ ਸਟਾਫ਼ ਹਾਜ਼ਰ ਸੀ।