You are here

ਭਾਰਤ

ਕੁੱਟਮਾਰ ਕਰਨ ਵਾਲੇ ਪੰਜ ਗਊ ਰੱਖਿਅਕ ਗ੍ਰਿਫ਼ਤਾਰ

ਸਿਓਨੀ (ਮੱਧ ਪ੍ਰਦੇਸ਼), ਮਈ 2019 (ਜਨ ਸ਼ਕਤੀ ਨਿਊਜ) ਮੱਧ ਪ੍ਰਦੇਸ਼ ਦੇ ਸਿਓਨੀ ਜ਼ਿਲ੍ਹੇ ਵਿੱਚ ਕਥਿਤ ਤੌਰ ’ਤੇ ਗਊ ਮਾਸ ਲਿਜਾ ਰਹੇ ਦੋ ਵਿਅਕਤੀਆਂ ਦੀ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਮਗਰੋਂ ਪੁਲੀਸ ਨੇ ਪੰਜ ਗਊ ਰੱਖਿਅਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਅਨੁਸਾਰ ਇਨ੍ਹਾਂ ਪੰਜ ਗਊ ਰੱਖਿਅਕਾਂ ਨੇ ਇੱਕ ਪੀੜਤ ਨੂੰ ਆਪਣੇ ਨਾਲ ਜਾ ਰਹੀ ਮਹਿਲਾ ਦੀ ਚੱਪਲਾਂ ਨਾਲ ਕੁੱਟਮਾਰ ਕਰਨ ਲਈ ਵੀ ਮਜਬੂਰ ਕੀਤਾ।
ਪੁਲੀਸ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਕੁੱਟਮਾਰ ਕੀਤੀ ਗਈ, ਉਨ੍ਹਾਂ ਨੂੰ 22 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਕਿਉਂਕਿ ਮੱਧ ਪ੍ਰਦੇਸ਼ ਵਿੱਚ ਗਊ ਮਾਸ ਰੱਖਣਾ, ਲਿਜਾਣਾ ਅਤੇ ਵੇਚਣਾ ਗੈਰਕਾਨੂੰਨੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਲਿੱਪ ਵਿੱਚ ਪੰਜ ਵਿਅਕਤੀਆਂ ਵਲੋਂ ਦੋ ਜਣਿਆਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਬਾਅਦ ਵਿੱਚ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਨਾਲ ਦੀ ਔਰਤ ਦੀ ਕੁੱਟਮਾਰ ਕਰਨ ਲਈ ਵੀ ਮਜਬੂਰ ਕੀਤਾ। ਵੀਡੀਓ ਅਨੁਸਾਰ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਉਣ ਲਈ ਵੀ ਮਜਬੂਰ ਕੀਤਾ। ਪੁਲੀਸ ਅਨੁਸਾਰ ਇਹ ਘਟਨਾ 22 ਮਈ ਨੂੰ ਮੰਡਲਾ ਰੋਡ ’ਤੇ ਵਾਪਰੀ ਸੀ।
ਮੁੱਖ ਮੁਲਜ਼ਮ ਸ਼ੁਭਮ ਬਘੇਲ ਵਲੋਂ ਸੋਸ਼ਲ ਮੀਡੀਆ ’ਤੇ ਪਾਈ ਗਈ ਵੀਡੀਓ ਵਿੱਚ ਗਊ ਰੱਖਿਅਕਾਂ, ਜਿਨ੍ਹਾਂ ਨੇ ਆਪਣੇ ਗਲਾਂ ਦੁਆਲੇ ਭਗਵੇਂ ਗਮਛੇ ਲਪੇਟੇ ਹੋਏ ਹਨ, ਵਲੋਂ ਦੋ ਵਿਅਕਤੀਆਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਗਊ ਰੱਖਿਅਕਾਂ ਦੀ ਪਛਾਣ ਸ਼ੁਭਮ ਬਘੇਲ, ਯੋਗੇਸ਼ ਓਆਈਕ, ਦਿਲੀਪ ਨਾਮਦੇਵ, ਰੋਹਿਤ ਯਾਦਵ ਅਤੇ ਸ਼ਿਆਮ ਲਾਲ ਵਜੋਂ ਹੋਈ ਹੈ ਜਦਕਿ ਪੀੜਤਾਂ ਵਿੱਚ ਦਿਲੀਪ ਮਾਲਵੀਆ, ਸਮਾ ਅੰਸਾਰੀ ਅਤੇ ਤੌਸੀਫ਼ ਖ਼ਾਨ ਸ਼ਾਮਲ ਹਨ। ਘਟਨਾ ਤੋਂ ਬਾਅਦ ਪੁਲੀਸ ਨੇ ਤਿੰਨ ਜਣਿਆਂ ਨੂੰ ਆਟੋ ਰਿਕਸ਼ਾ ਵਿੱਚ 140 ਕਿਲੋ ਗਊ ਮਾਸ ਲਿਜਾਣ ਦੇ ਦੋਸ਼ ਹੇਠ ਕਾਬੂ ਕੀਤਾ ਸੀ। ਪੁਲੀਸ ਨੇ ਗਊ ਰੱਖਿਅਕਾਂ ਨੂੰ ਵੀਡੀਓ ਵਾਇਰਲ ਹੋਣ ਮਗਰੋਂ ਹੀ ਗ੍ਰਿਫ਼ਤਾਰ ਕੀਤਾ ਹੈ।

ਗੁਰੂ ਦੀ ਗੋਲਕ ਲੁੱਟਣ ਵਾਲੇ ਦੇ ਮੁੰਹੋ ਉਪਦੇਸ਼ ਚੰਗੇ ਨਹੀਂ ਲੱਗਦੇ, ਕੋਰ ਕਮੇਟੀ ਵੱਲੋਂ ਜੀ.ਕੇ. ਦੀ ਚਿੱਠੀ ਦਾ ਜਵਾਬ

ਨਵੀਂ ਦਿੱਲੀ ਮਈ 2019 (ਜਨ ਸ਼ਕਤੀ ਨਿਊਜ) ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਜਿਹੜੇ ਵਿਅਕਤੀ ਨੂੰ ਗੁਰੂ ਦੀ ਗੋਲਕ ਲੁੱਟਣ ਕਰਕੇ ਭਗੌੜਾ ਐਲਾਨਿਆ ਗਿਆ ਹੋਵੇ ਉਸ ਦੇ ਮੂੰਹੋਂ ਉਪਦੇਸ਼ ਚੰਗੇ ਨਹੀਂ ਲਗਦੇ। ਇਹ ਪ੍ਰਤੀਕ੍ਰਿਆ ਅੱਜ ਇਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਗੋਲਕ ਦੀ ਲੁੱਟ ਕਾਰਨ ਪਾਰਟੀ 'ਚੋਂ ਕੱਢੇ ਜਾਣ ਮਗਰੋਂ ਕੌਮ ਦੇ ਨਾਂ ਲਿਖੀ ਚਿੱਠੀ ਦਾ ਜੁਆਬ ਦਿੰਦਿਆਂ ਜ਼ਾਹਿਰ ਕੀਤੀ ਗਈ।
ਮਨਜੀਤ ਸਿੰਘ ਜੀ.ਕੇ ਵੱਲੋਂ ਲਿਖੀ ਚਿੱਠੀ ਦਾ ਜੁਆਬ ਦਿੰਦਿਆਂ ਕੋਰ ਕਮੇਟੀ ਦੇ ਮੈਂਬਰਾਂ ਜਿਨ੍ਹਾਂ ਵਿਚ ਜਥੇਦਾਰ ਅਵਤਾਰ ਸਿੰਘ ਹਿੱਤ, ਸ. ਮਨਜਿੰਦਰ ਸਿੰਘ ਸਿਰਸਾ, ਸ. ਹਰਮੀਤ ਸਿੰਘ ਕਾਲਕਾ, ਸ. ਕੁਲਵੰਤ ਸਿੰਘ ਬਾਠ ਅਤੇ ਜਤਿੰਦਰ ਸਿੰਘ ਸ਼ੰਟੀ ਵੀ ਸ਼ਾਮਿਲ ਸਨ ਨੇ ਕਿਹਾ ਹੈ ਕਿ ਗੁਰੂ ਦੀ ਗੋਲਕ ਦੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਵਿਚ ਫ਼ਸੇ ਜੀ.ਕੇ ਨੂੰ ਬੀਤੇ ਦਿਨ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ ਇਸ ਸਮੇਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਤੇ ਮੀਡੀਆ ਨੂੰ ਗੁਮਰਾਹ ਕਰਨ ਲਈ ਅਜਿਹੀਆਂ ਚਿੱਠੀਆਂ ਲਿਖ ਰਹੇ ਹਨ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਉਪੱਰ ਮਨਜੀਤ ਸਿੰਘ ਜੀ.ਕੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਪਾਰਟੀ ਦੇ ਸਾਰੇ ਅਹੁਦੇ ਛੱਡ ਦਿੱਤੇ ਹਨ। ਕਮੇਟੀ ਮੈਂਬਰਾ ਨੇ ਕਿਹਾ ਹੈ ਕਿ ਜੀ.ਕੇ ਨੇ ਅਹੁਦੇ ਛੱਡੇ ਨਹੀਂ ਸਗੋਂ ਸਾਰੇ ਅਹੁਦਿਆਂ ਤੋਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਉਹਨਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ ਕੇ ਮਨਜੀਤ ਸਿੰਘ ਜੀ.ਕੇ ਲੋਕਾਂ ਦਾ ਧਿਆਨ ਉਹਨਾ ਵੱਲੋਂ ਕੀਤੀ ਗਈ ਗੋਲਕ ਦੀ ਲੁੱਟ ਤੋਂ ਨਹੀਂ ਹਟਾ ਸਕਦੇ।
ਉਹਨਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪ੍ਰਧਾਨ ਨੂੰ ਗੁਰੂ ਦੀ ਗੋਲਕ ਲੁੱਟਣ ਕਰਕੇ ਪ੍ਰਧਾਨਗੀ ਤੋਂ ਜ਼ਲੀਲ ਕਰਕੇ ਲਾਹਿਆ ਗਿਆ ਹੋਵੇ। ਉਹਨਾਂ ਅੱਗੇ ਕਿਹਾ ਕਿ ਉਹ ਵਿਅਕਤੀ ਸਾਨੂੰ ਉਪਦੇਸ਼ ਦੇ ਰਿਹਾ ਹੈ ਜਿਸ ਉਪੱਰ ਅਦਾਲਤ ਨੇ ਗੈਰਜ਼ਮਾਨਤੀ ਧਾਰਾ 409 ਲਗਾਉਣ ਦੇ ਹੁਕਮ ਦਿੱਤੇ ਹਨ ਜਿਸ ਵਿਚ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਅਕਾਲੀ ਆਗੂਆਂ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਮਨਜੀਤ ਸਿੰਘ ਜੀ.ਕੇ ਕੌਮ ਦੇ ਨਾਂ ਤੇ ਚਿੱਠੀਆਂ ਲਿਖ ਕੇ ਉਪਦੇਸ਼ ਦੇ ਰਿਹਾ ਹੈ। 
ਪਾਰਟੀ 'ਚੋਂ ਕੱਢੇ ਗਏ ਮਨਜੀਤ ਸਿੰਘ ਜੀ.ਕੇ ਉਪੱਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਵੇਰ੍ਹਵਾ ਦਿੰਦਿਆਂ ਕੋਰ ਕਮੇਟੀ ਮੈਂਬਰਾ ਨੇ ਦੱਸਿਆ ਕਿ ਕਿਤਾਬਾਂ ਦੀ ਛਪਾਈ ਦੇ ਫ਼ਰਜ਼ੀ ਬਿੱਲ ਬਣਾ ਕੇ ਘੁਟਾਲਾ ਕੀਤਾ ਗਿਆ, ਬੇਟੀ ਦੇ ਨਾਂ 'ਤੇ ਫ਼ਰਜ਼ੀ ਕੰਪਨੀ ਬਣਾ ਕੇ ਕਰੋੜਾਂ ਰੁਪਏ ਦਾ ਵਰਦੀ ਘੁਟਾਲਾ, ਵਿਦੇਸ਼ਾਂ ਤੋਂ ਆਏ ਦਾਨ ਦੀ ਕਰੋੜਾਂ ਰੁਪਏ ਦੀ ਰਕਮ ਦਾ ਘੁਟਾਲਾ, ਕਮੇਟੀ ਦੀਆਂ ਜ਼ਮੀਨਾਂ ਖੁਰਦ-ਬੁਰਦ ਕੀਤੀਆਂ, ਲੱਖਾਂ ਰੁਪਏ ਦਾ ਤੇਲ ਦਾ ਘੁਟਾਲਾ, ਕੱਚੀਆਂ ਪਰਚੀਆਂ ਨਾਲ ਗੋਲਕਾਂ ਚੋਂ ਕਰੋੜਾਂ ਰੁਪਏ ਕੱਢੇ, ਕਬੂਤਰਬਾਜ਼ੀ ਦਾ ਕਰੋੜਾਂ ਰੁਪਏ ਦਾ ਘੁਟਾਲਾ, ਕਮੇਟੀ ਦੇ ਪੈਸੇ ਨਾਲ ਚੇਹਤਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਈ, ਤਰਪਾਲਾਂ ਦੀ ਖਰੀਦ ਦਾ ਘੁਟਾਲਾ, ਇੱਕ ਵੈਬੱ ਚੈਨਲ ਦੇ ਨਾਂ 'ਤੇ ਸੱਠ ਲੱਖ ਰੁਪਏ ਦਾ ਗਬਨ, ਜੀ.ਕੇ ਦੇ ਪੀ.ਏ ਵੱਲੋਂ ਕੈਸ਼ੀਅਰ ਤੋਂ ਅੱਸੀ ਲੱਖ ਰੁਪਏ ਦੇ ਕਰੀਬ ਬਿਨਾਂ ਕਿਸੇ ਬਿਲ ਦੇ ਲਏ ਗਏ ਅਤੇ ਹੋਰ ਬਹੁਤ ਸਾਰੇ ਘੁਟਾਲੇ ਗੁਰੂ ਦੀ ਗੋਲਕ ਲੁੱਟ ਕੇ ਕੀਤੇ ਗਏ। ਉਹਨਾਂ ਕਿਹਾ ਕਿ ਅਜੇ ਤਾਂ ਮੁਕੱਦਮੇ ਸ਼ੁਰੂ ਹੋਏ ਹਨ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਜੀ.ਕੇ ਜੇਲ੍ਹ ਜਾਣਗੇ ਤਾਂ ਕੌਮ ਕੀ ਮਹਿਸੂਸ ਕਰੇਗੀ। ਕੌਮ ਨੂੰ ਅਜਿਹੇ ਦਿਨ ਵੀ ਵੇਖਣ ਨੂੰ ਮਿਲਣਗੇ।
ਅਕਾਲੀ ਆਗੂਆਂ ਨੇ ਕਿਹਾ ਕਿ ਕਰੋੜਾਂ ਰੁਪਏ ਗੁਰੂ ਦੀ ਗੋਲਕ ਦੇ ਲੁਟੱਣ ਵਾਲੇ ਵਿਅਕਤੀ ਦੀਆਂ ਚਿੱਠੀਆਂ ਸਿੱਖ ਸੰਗਤ ਨੂੰ ਗੁਮਰਾਹ ਨਹੀਂ ਕਰ ਸਕਦੀਆਂ। ਅਕਾਲੀ ਆਗੂ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ ਕੌਮ ਨੂੰ ਇਹ ਚਿੱਠੀਆਂ ਕਦੋਂ ਲਿਖਣਗੇ ਕਿ ਉਹਨਾਂ ਨੇ ਅੱਸੀ ਲੱਖ ਰੁਪਏ ਅਤੇ ਫ਼ਰਜ਼ੀ ਪਰਚੀਆਂ ਰਾਹੀਂ ਇੱਕਵਿੰਜਾ ਲੱਖ ਅਤੇ ਹੋਰ ਕਰੜਾਂ ਰੁਪਏ ਕਿਥੇ ਖਰਚੇ ਹਨ ਉਹਨਾਂ ਕਿਹਾ ਕਿ ਮੈਂ ਮਨਜੀਤ ਸਿੰਘ ਜੀ.ਕੇ ਨੂੰ ਸਲਾਹ ਦਿੰਦਾ ਹਾਂ ਕਿ ਗੁਰੂ ਦੇ ਫ਼ਿਟਕਿਆਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਦਾ ਪੈਸਾ ਵਾਪਿਸ ਕਰਨ ਅਤੇ ਆਪਣੀ ਭੁੱਲ ਬਖ਼ਸ਼ਵਾ ਲੈਣ ਕਿੳਂਕਿ ਗੁਰੂ ਬਖ਼ਸ਼ਣਹਾਰ ਹੈ। ਜਥੇਦਾਰ ਹਿੱਤ ਅਤੇ ਕੋਰ ਕਮੇਟੀ ਮੈਂਬਰਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਤਾਂ 'ਸੱਜਣ ਠੱਗ' ਅਤੇ 'ਕੌਡੇ ਰਾਖ਼ਸ਼' ਨੂੰ ਵੀ ਬਖ਼ਸ਼ ਦਿੱਤਾ ਸੀ। ਉਹਨਾਂ ਕਿਹਾ ਕਿ ਜੀ.ਕੇ. ਪੁਲਿਸ ਤੋਂ ਭਗੌੜਾ ਹੋਵੇ ਕੋਈ ਗੱਲ ਨਹੀਂ ਪਰ ਗੁਰੂ ਤੋਂ ਭਗੌੜਾ ਨਾ ਹੋਵੇ, ਨਹੀਂ ਤਾਂ ਇਹਨਾਂ ਪਾਪਾਂ ਦੀ ਬੜੀ ਵੱਡੀ ਸਜ਼ਾ ਮਿਲੇਗੀ।

ਉੱਘੀਆਂ ਸਿਆਸੀ ਹਸਤੀਆਂ ਦੇ ਪੁੱਤਰਾਂ ਦੇ ਤਖ਼ਤ ਪਲਟੇ

ਨਵੀਂ ਦਿੱਲੀ, ਮਈ  ਸਿਆਸੀ ਵਿਰਾਸਤ ਬਾਰੇ ਇਹ ਭਾਵ ਰਿਹਾ ਹੈ ਕਿ ਬੇਟਾ ਵੀ ਪਿਤਾ ਦੇ ਨਕਸ਼-ਏ-ਕਦਮ ’ਤੇ ਚੱਲ ਕੇ ਸਫ਼ਲਤਾ ਹਾਸਲ ਕਰੇਗਾ ਪਰ ਇਸ ਵਾਰ ਦੀਆਂ ਆਮ ਚੋਣਾਂ ਵਿਚ ਇਹ ਗਲਤ ਸਾਬਿਤ ਹੋ ਗਿਆ। ਮੰਨੀਆਂ-ਪ੍ਰਮੰਨੀਆਂ ਸਿਆਸੀ ਹਸਤੀਆਂ ਦੇ ਪੁੱਤਰਾਂ ਨੂੰ 17ਵੀਂ ਲੋਕ ਸਭਾ ਦੀਆਂ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਬੇਟੀਆਂ ਨੇ ਆਪਣੀ ਸਿਆਸੀ ਵਿਰਾਸਤ ਨੂੰ ਖ਼ੂਬ ਸਾਂਭ ਲਿਆ ਹੈ। ਸਭ ਤੋਂ ਵੱਡੀ ਮਿਸਾਲ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਹਨ ਜੋ ਕਿ ਆਪਣੀ ਰਵਾਇਤੀ ਸੀਟ ਅਮੇਠੀ ਗੁਆ ਬੈਠੇ ਹਨ। ਰਾਜਸਥਾਨ ਦੇ ਮੌਜੂਦਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਜੋਧਪੁਰ ਸੀਟ ਤੋਂ ਨਾਕਾਮ ਰਹੇ ਹਨ। ਗਾਂਧੀ ਨੂੰ ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਕਰੀਬ 55 ਹਜ਼ਾਰ ਵੋਟਾਂ ਨਾਲ ਤੇ ਵੈਭਵ ਨੂੰ ਭਾਜਪਾ ਦੇ ਗਜੇਂਦਰ ਸਿੰਘ ਸ਼ੇਖ਼ਾਵਤ ਨੇ 2.7 ਲੱਖ ਵੋਟਾਂ ਦੇ ਫ਼ਰਕ ਨਾਲ ਕਰਾਰੀ ਮਾਤ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਮਾਧਵ ਰਾਓ ਸਿੰਧਿਆ ਦੇ ਪੁੱਤਰ ਜਿਓਤਿਰਦਿੱਤਿਆ ਸਿੰਧੀਆ ਉਨ੍ਹਾਂ ਦਾ ਗੜ੍ਹ ਮੰਨੀ ਜਾਣ ਵਾਲੀ ਮੱਧ ਪ੍ਰਦੇਸ਼ ਦੀ ਗੁਨਾ ਸੀਟ ਤੋਂ ਹਾਰ ਗਏ ਹਨ। ਉਹ 1999 ਤੋਂ ਲਗਾਤਾਰ ਇੱਥੋਂ ਜਿੱਤ ਰਹੇ ਸਨ। ਰਾਜਸਥਾਨ ਦੇ ਬਾੜਮੇਰ ਵਿਚ ਭਾਜਪਾ ਦੇ ਬਾਨੀ ਮੈਂਬਰ ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ 3.2 ਲੱਖ ਵੋਟਾਂ ਤੋਂ ਪਿੱਛੇ ਰਹਿ ਗਏ ਹਨ। ਪੱਛਮੀ ਇਲਾਕੇ ਵਿਚ ਅਜੀਤ ਪਵਾਰ ਦੇ ਬੇਟੇ ਪਾਰਥ ਪਵਾਰ, ਮੁਰਲੀ ਦਿਓੜਾ ਦੇ ਪੁੱਤਰ ਮਿਲਿੰਦ ਦਿਓੜਾ, ਸ਼ੰਕਰਰਾਓ ਚਵਾਨ ਦੇ ਪੁੱਤਰ ਅਸ਼ੋਕ ਚਵਾਨ ਵੀ ਆਪੋ-ਆਪਣੀਆਂ ਸੀਟਾਂ ਹਾਰ ਗਏ ਹਨ। ਦੱਖਣੀ ਇਲਾਕੇ ਤੋਂ ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਦੇ ਪੁੱਤਰ ਨਿਖਿਲ ਕੁਮਾਰਾਸਵਾਮੀ ਵੀ ਸਵਾ ਲੱਖ ਵੋਟ ਨਾਲ ਹਾਰ ਗਏ। ਹਾਲਾਂਕਿ ਔਰਤਾਂ ਦਾ ਹੱਥ ਇਸ ਮਾਮਲੇ ਵਿਚ ਉੱਚਾ ਰਿਹਾ। ਸ਼ਰਦ ਪਵਾਰ ਦੀ ਬੇਟੀ ਸੁਪ੍ਰਿਆ ਸੂਲੇ ਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਰਹੇ ਐੱਮ. ਕਰੁਣਾਨਿਧੀ ਦੀ ਬੇਟੀ ਕਨੀਮੋੜੀ ਨੇ ਆਪੋ-ਆਪਣੇ ਹਲਕਿਆਂ ਤੋਂ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਹਨ।

ਖਾੜਕੂਵਾਦ ਪੈਦਾ ਕਰਨ ਦੇ ਕੇਸ ਵਿੱਚ ਐੱਨਆਈਏ ਵੱਲੋਂ ਚਾਰਜਸ਼ੀਟ ਦਾਇਰ

ਮੁੰਬਈ, ਮਈ- ਵੱਖਰਾ ਰਾਜ ਖਾਲਿਸਤਾਨ ਬਣਾਉਣ ਦੇ ਉਦੇਸ਼ ਨਾਲ ਸਿੱਖ ਖਾੜਕੂਵਾਦ ਪੈਦਾ ਕਰਨ ਦੇ ਕੇਸ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਮਹਾਰਾਸ਼ਟਰ ਏਟੀਐੱਸ ਨੇ ਇਸ ਸਬੰਧੀ ਪੁਣੇ ਤੋਂ ਹਰਪਾਲ ਸਿੰਘ ਨਾਇਕ ਨੂੰ ਗ੍ਰਿਫ਼ਤਾਰ ਕਰਕੇ ਦਸੰਬਰ 2018 ਵਿੱਚ ਕੇਸ ਦਰਜ ਕੀਤਾ ਸੀ। ਏਟੀਐੱਸ ਨੇ ਨਾਇਕ ਤੋਂ ਇੱਕ ਹਥਿਆਰ ਤੇ ਪੰਜ ਕਾਰਤੂਸ ਬਰਾਮਦ ਕੀਤੇ ਸਨ। ਨਾਇਕ ਦੀ ਗ੍ਰਿਫ਼ਤਾਰੀ ਤੋਂ ਕੁੱਝ ਦਿਨ ਬਾਅਦ ਮੋਹਿਉੂਦੀਨ ਸਿੱਦੀਕੀ ਦੀ ਗ੍ਰਿਫ਼ਤਾਰੀ ਹੋਈ ਸੀ ਅਤੇ ਇਸ ਤੋਂ ਬਾਅਦ ਏਟੀਐੱਸ ਨੇ ਇਹ ਕੇਸ ਐਨਆਈਏ ਨੂੰ ਸੌਂਪ ਦਿੱਤਾ ਸੀ।
ਐੱਨਆਈਏ ਦੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਨਾਇਕ, ਸਿੱਦੀਕੀ ਅਤੇ ਭਗੌੜੇ ਮੁਲਜ਼ਮ ਗੁਰਜੀਤ ਸਿੰਘ ਨਿੱਝਰ ਨੇ ਖਾਲਿਸਤਾਨ ਕਾਇਮ ਕਰਨ ਲਈ ਅਤਿਵਾਦੀ ਵਾਰਦਾਤ ਦੀ ਸਾਜਿਸ਼ ਘੜੀ ਸੀ। ਜਾਂਚ ਏਜੰਸੀ ਨੇ ਕਿਹਾ ਕਿ ਇਹ ਤਿੰਨੇ ਦੇਸ਼ ਦੀ ਅਖੰਡਤਾ, ਸੁਰੱਖਿਆ ਅਤੇ ਪ੍ਰਭੂਸੱਤਾ ਲਈ ਖਤਰਾ ਹਨ ਤੇ ਸਿੱਖ ਖਾੜਕੂਵਾਦ ਮੁੜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਜਗਤਾਰ ਸਿੰਘ ਹਵਾਰਾ ਅਤੇ ਅਪਰੇਸ਼ਨ ਬਲਿਊ ਸਟਾਰ ਦੀਆਂ ਵੀਡੀਓ ਤੇ ਫੋਟੋਆਂ ਦੀ ਵੀ ਆਪਣੇ ਮਕਸਦ ਲਈ ਵਰਤੋਂ ਕਰਦੇ ਸਨ। ਇਸ ਕੇਸ ਵਿੱਚ ਪੰਜਾਬ ਵਾਸੀ ਨਿੱਝਰ ਦੇ ਇਸ ਸਮੇਂ ਸਾਈਪਰਸ ਵਿੱਚ ਹੋਣ ਬਾਰੇ ਪਤਾ ਲੱਗਾ ਹੈ। ਚਾਰਜਸ਼ੀਟ ਵਿੱਚ ਇਨ੍ਹਾਂ ਵਿਰੁੱਧ 120ਬੀ, ਆਰਮਜ਼ ਐਕਟ, ਮਹਾਰਾਸ਼ਟਰ ਪੁਲੀਸ ਐਕਟ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਪੁਣੇ ਦੀ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਇਸ ਕੇਸ ਵਿੱਚ ਐਨਆਈਏ ਨੇ ਦਿੱਲੀ ਤੋਂ ਸੁੰਦਰ ਲਾਲ ਪ੍ਰਾਸ਼ਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਸਿੱਦੀਕੀ ਨੂੰ ਦੇਸੀ ਪਿਸਤੌਲ ਦਿੱਤਾ ਸੀ। ਪ੍ਰਾਸ਼ਰ ਦਾ ਨਾਂ ਵੀ ਦੋਸ਼ ਪੱਤਰ ’ਚ ਸ਼ਾਮਲ ਹੈ। 

ਲੋਕ ਸਭਾ ਭੰਗ, ਨਵੀਂ ਸਰਕਾਰ 30 ਨੂੰ

ਨਵੀਂ ਦਿੱਲੀ, ਮਈ- ਜ਼ਬਰਦਸਤ ਬਹੁਮੱਤ ਨਾਲ ਮੁੜ ਸੱਤਾ ਵਿਚ ਪਰਤੀ ਨਰਿੰਦਰ ਮੋਦੀ ਸਰਕਾਰ ਦੀ ਦੂਜੀ ਪਾਰੀ ਲਈ ਕਵਾਇਦ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਕੈਬਨਿਟ ਦੀ ਸਿਫ਼ਾਰਸ਼ ਮਗਰੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 16ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਇਸ ਮੌਕੇ ਮੋਦੀ ਕੈਬਨਿਟ ਨੂੰ ਵਿਦਾਇਗੀ ਭੋਜ ਦਿੱਤਾ। ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਹੇਠ ਨਵੇਂ ਚੁਣੇ ਗਏ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਸਮੀ ਤੌਰ ’ਤੇ ਆਪਣਾ ਆਗੂ ਚੁਣਨ ਲਈ ਭਲਕੇ ਜੁੜਨਗੇ। ਇਸ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਜਾਵੇਗਾ। ਮੀਟਿੰਗ ਸੰਸਦ ਦੇ ਕੇਂਦਰੀ ਹਾਲ ਵਿਚ ਸ਼ਾਮ 5 ਵਜੇ ਹੋਵੇਗੀ। ਮੋਦੀ ਦੇ ਇਸ ਮੌਕੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨ ਦੀ ਵੀ ਸੰਭਾਵਨਾ ਹੈ। ਨਰਿੰਦਰ ਮੋਦੀ ਨੂੰ ਪਹਿਲਾਂ ਹੀ ਗੱਠਜੋੜ ਪ੍ਰਧਾਨ ਮੰਤਰੀ ਉਮੀਦਵਾਰ ਐਲਾਨ ਚੁੱਕਾ ਹੈ। ਇਸ ਲਈ ਮੀਟਿੰਗ ਮਹਿਜ਼ ਰਸਮੀ ਹੈ। ਇਸ ਤੋਂ ਬਾਅਦ ਮੋਦੀ ਰਾਸ਼ਟਰਪਤੀ ਅੱਗੇ ਦੁਬਾਰਾ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨਗੇ। ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਣੇ ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰਪਤੀ ਨੂੰ ਸਮੂਹਿਕ ਅਸਤੀਫ਼ਾ ਸੌਂਪਿਆ ਤੇ 16ਵੀਂ ਲੋਕ ਸਭਾ ਭੰਗ ਕਰਨ ਦੀ ਸਿਫ਼ਾਰਸ਼ ਕੀਤੀ। ਰਾਸ਼ਟਰਪਤੀ ਨੇ ਸਾਰਿਆਂ ਦਾ ਅਸਤੀਫ਼ਾ ਸਵੀਕਾਰ ਕਰਦਿਆਂ ਪ੍ਰਧਾਨ ਮੰਤਰੀ ਨੂੰ ਨਵੀਂ ਸਰਕਾਰ ਬਣਨ ਤੱਕ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ। ਨਵੀਂ ਲੋਕ ਸਭਾ ਦਾ ਗਠਨ ਤਿੰਨ ਜੂਨ ਤੱਕ ਕੀਤਾ ਜਾਣਾ ਹੈ। ਭਾਜਪਾ ਤੇ ਉਸ ਦੇ ਸਹਿਯੋਗੀ ਦਲਾਂ ਦੇ ਸਾਰੇ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਸ਼ਨਿਚਰਵਾਰ ਨੂੰ ਦਿੱਲੀ ਪਹੁੰਚਣ ਲਈ ਕਿਹਾ ਗਿਆ ਹੈ। ਨਵੀਂ ਕੈਬਨਿਟ ਵਿਚ ਸਹਿਯੋਗੀ ਪਾਰਟੀਆਂ ਨੂੰ ਸ਼ਾਮਲ ਕਰਨ ਲਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਐੱਨਡੀਏ ਦੇ ਸਮਰਥਕ ਦਲਾਂ ਦੇ ਆਗੂਆਂ ਨਾਲ ਵਿਚਾਰ ਕਰਨਗੇ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿਚ ਹੋਵੇਗਾ। ਇਸ ਵਾਰ ਵੀ ਕਿਸੇ ਦੂਜੇ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਸਮਾਰੋਹ ਵਿਚ ਬੁਲਾਉਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਭਾਜਪਾ ਦੇ ਨਵੇਂ ਚੁਣੇ ਸੰਸਦ ਮੈਂਬਰ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਭਾਜਪਾ ਸੰਸਦੀ ਦਲ ਦੀ ਮੀਟਿੰਗ ਵੀ ਭਲਕੇ ਹੋਣ ਜਾ ਰਹੀ ਹੈ।

ਮੋਦੀ ਦੀ ਇਤਿਹਾਸਕ ਜਿੱਤ

ਨਵੀਂ ਦਿੱਲੀ, ਮਈ ਭਾਜਪਾ ਨੇ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਮੋਦੀ ਲਹਿਰ ਦੇ ਸਿਰ ’ਤੇ ਅੱਜ ਮੁੜ ਸੱਤਾ ਵਿੱਚ ਵਾਪਸੀ ਕੀਤੀ ਹੈ। ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰਵਾਦ, ਸੁਰੱਖਿਆ, ਹਿੰਦੂਆਂ ਦੇ ਗੌਰਵ ਤੇ ਨਵੇਂ ਭਾਰਤ ਦੇ ਦਿੱਤੇ ਸੁਨੇਹੇ ਨੂੰ ਖਿੜੇ ਮੱਥੇ ਸਵੀਕਾਰ ਕਰਦਿਆਂ ਕਾਂਗਰਸ ਦੇ ‘ਨਿਆਂ’ ਨਾਲੋਂ ਦੇਸ਼ ਦੇ ਚੌਕੀਦਾਰ ਨੂੰ ਤਰਜੀਹ ਦਿੱਤੀ। ਆਖਰੀ ਖ਼ਬਰਾਂ ਮਿਲਣ ਤਕ ਭਾਜਪਾ 292 ਸੀਟਾਂ ਉੱਤੇ ਜਦੋਂਕਿ ਪਾਰਟੀ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ 344 ਸੀਟਾਂ ਨਾਲ ਅੱਗੇ ਚੱਲ ਰਿਹਾ ਸੀ। ਮੁੱਖ ਵਿਰੋਧੀ ਧਿਰ ਕਾਂਗਰਸ ਦੀ ਅਗਵਾਈ ਵਾਲਾ ਸਾਂਝਾ ਪ੍ਰਗਤੀਸ਼ੀਲ ਗੱਠਜੋੜ 89 ਸੀਟਾਂ ’ਤੇ ਅੱਗੇ ਸੀ। ਕਾਂਗਰਸ ਹਾਲਾਂਕਿ 51 ਸੀਟਾਂ ਨਾਲ ਇਸ ਦੌੜ ਵਿੱਚ ਕਿਤੇ ਪੱਛੜ ਗਈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਸੰਸਦੀ ਸੀਟ 4.79 ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤ ਲਈ। ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਸੰਸਦੀ ਸੀਟ ਤੋਂ ਹਾਰ ਗਏ ਜਦੋਂਕਿ ਕੇਰਲਾ ਦੀ ਵਾਇਨਾਡ ਸੰਸਦੀ ਸੀਟ ਤੋਂ ਉਨ੍ਹਾਂ ਸਾਢੇ ਛੇ ਲੱਖ ਦੀ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ। ਕਾਂਗਰਸ ਆਗੂ ਸੋਨੀਆ ਗਾਂਧੀ ਨੇ ਰਾਏਬਰੇਲੀ ਸੀਟ 1,67,170 ਵੋਟਾਂ ਨਾਲ ਜਿੱਤ ਲਈ ਹੈ। ਕਾਂਗਰਸ ਨੂੰ ਪੰਜਾਬ ਤੇ ਕੇਰਲ ਤੋਂ ਛੁੱਟ ਬਾਕੀ ਰਾਜਾਂ ਵਿੱਚ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਟੀਡੀਪੀ ਆਗੂ ਚੰਦਰਬਾਬੂ ਨਾਇਡੂ ਨੇ ਸੰਸਦੀ ਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਿਲੀ ਜ਼ਬਰਦਸਤ ਹਾਰ ਮਗਰੋਂ ਅਸਤੀਫਾ ਦੇ ਦਿੱਤਾ ਹੈ। ਜਗਨਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈਐੱਸਆਰ ਕਾਂਗਰਸ ਨੇ ਸੂਬੇ ਵਿੱਚ ਸੰਸਦੀ ਤੇ ਅਸੈਂਬਲੀ ਚੋਣ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਮੁਜ਼ਾਹਰਾ ਕੀਤਾ ਹੈ। ਭਾਜਪਾ ਪੱਛਮੀ ਬੰਗਾਲ ਤੇ ਉੜੀਸਾ ਵਿੱਚ ਕ੍ਰਮਵਾਰ 19 ਤੇ 5 ਸੀਟਾਂ ’ਤੇ ਲੀਡ ਲੈਣ ਵਿੱਚ ਸਫ਼ਲ ਰਹੀ ਹੈ।
ਮੌਜੂਦਾ ਰੁਝਾਨਾਂ ਮੁਤਾਬਕ ਭਾਜਪਾ 2014 ਦੀਆਂ ਸੰਸਦੀ ਚੋਣਾਂ ਵਿੱਚ ਵਿਖਾਈ ਕਾਰਗੁਜ਼ਾਰੀ ਵਿੱਚ ਸੁਧਾਰ ਕਰ ਸਕਦੀ ਹੈ। ਭਾਜਪਾ ਨੇ ਉਦੋਂ 282 ਸੀਟਾਂ ’ਤੇ ਆਪਣੇ ਦਮ ’ਤੇ ਸਫ਼ਲਤਾ ਹਾਸਲ ਕੀਤੀ ਸੀ। ਐਨਡੀਏ ਨੇ ਪੰਜ ਸਾਲ ਪਹਿਲਾਂ 336 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ ਤੇ ਐਤਕੀਂ ਇਹ ਅੰਕੜਾ 343 ਨੂੰ ਪੁੱਜਣ ਦੇ ਆਸਾਰ ਹਨ। ਇਸ ਦੌਰਾਨ ਮੌਜੂਦਾ ਰੁਝਾਨਾਂ ਦੇ ਚਲਦਿਆਂ ਸ਼ੇਅਰ ਬਾਜ਼ਾਰ ਪਹਿਲੀ ਵਾਰ 40 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਿਆ। ਰੁਪਿਆ ਡਾਲਰ ਦੇ ਮੁਕਾਬਲੇ 16 ਪੈਸੇ ਦੀ ਮਜ਼ਬੂਤੀ ਨਾਲ 69.51 ਨੂੰ ਜਾ ਪੁੱਜਾ।
ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਆਈ ਮੋਦੀ ਨਾਂ ਦੀ ਸੁਨਾਮੀ ਵਿੱਚ ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼, ਹਰਿਆਣਾ, ਹਿਮਾਚਲ, ਬਿਹਾਰ, ਉੱਤਰਾਖੰਡ, ਝਾਰਖੰਡ ਜਿਹੇ ਰਾਜਾਂ ਨੇ ਅਹਿਮ ਯੋਗਦਾਨ ਪਾਇਆ। ਪੱਛਮੀ ਬੰਗਾਲ ਤੇ ਉੜੀਸਾ ਵਿੱਚ ਦਾਖ਼ਲੇ ਨਾਲ ਭਾਜਪਾ ਨੂੰ ਪਹਿਲਾਂ ਨਾਲੋਂ ਮਜ਼ਬੂਤ ਮਿਲੀ ਹੈ। ਖ਼ਬਰ ਲਿਖੇ ਜਾਣ ਤਕ ਮਿਲੇ ਅੰਕੜਿਆਂ ਮੁਤਾਬਕ ਭਾਜਪਾ ਨੇ 542 ਮੈਂਬਰੀ ਲੋਕ ਸਭਾ ਵਿੱਚ 26 ਸੀਟਾਂ ’ਤੇ ਜਿੱਤ ਦਰਜ ਕਰ ਲਈ ਸੀ ਤੇ ਉਹ 278 ਸੀਟਾਂ ’ਤੇ ਅੱਗੇ ਸੀ। ਕਾਂਗਰਸ 43 ਸੀਟਾਂ ’ਤੇ ਅੱਗੇ ਸੀ ਤੇ ਸੱਤ ਸੀਟਾਂ ਉਹਦੀ ਝੋਲੀ ਪੈ ਚੁੱਕੀਆਂ ਸਨ। ਸ੍ਰੀ ਮੋਦੀ ਨੇ ਵਾਰਾਨਸੀ ਸੰਸਦੀ ਸੀਟ ਤੋਂ ਸਪਾ ਦੀ ਸ਼ਾਲਿਨੀ ਯਾਦਵ ਨੂੰ 4,79,505 ਵੋਟਾਂ ਦੇ ਫ਼ਰਕ ਨਾਲ ਸ਼ਿਕਸਤ ਦਿੱਤੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੇ ਗ੍ਰਹਿ ਰਾਜ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਸਾਢੇ ਪੰਜ ਲੱਖ ਵੋਟਾਂ ਨਾਲ ਅੱਗੇ ਸਨ।
ਸਿਆਸੀ ਤੌਰ ’ਤੇ ਅਹਿਮ ਰਾਜ ਉੱਤਰ ਪ੍ਰਦੇਸ਼ ਵਿੱਚ ਸਪਾ-ਬਸਪਾ ਵੱਲੋਂ ਦਿੱਤੀ ਸਖ਼ਤ ਚੁਣੌਤੀ ਦੇ ਬਾਵਜੂਦ ਭਾਜਪਾ ਦੋ ਸੀਟਾਂ ’ਤੇ ਜਿੱਤ ਨਾਲ ਕੁੱਲ 80 ਸੀਟਾਂ ’ਚੋਂ 59 ਸੀਟ ’ਤੇ ਅੱਗੇ ਸੀ। ਸਪਾ ਤੇ ਬਸਪਾ ਕ੍ਰਮਵਾਰ ਛੇ ਤੇ 10 ਸੀਟਾਂ ’ਤੇ ਅੱਗੇ ਸਨ। ਬਸਪਾ ਪੰਜ ਸਾਲ ਪਹਿਲਾਂ ਖਾਤਾ ਖੋਲ੍ਹਣ ਤੋਂ ਵੀ ਖੁੰਝ ਗਈ ਸੀ। ਉਂਜ ਸਪਾ-ਬਸਪਾ ਗੱਠਜੋੜ ਵੱਡੇ ਦਾਅਵਿਆਂ ਦੇ ਬਾਵਜੂਦ ਭਾਜਪਾ ਨੂੰ ਚੁਣੌਤੀ ਦੇਣ ਵਿੱਚ ਨਾਕਾਮ ਰਿਹਾ। ਭਾਜਪਾ ਨੇ ਹਾਲਾਂਕਿ ਇਸ ਸਭ ਤੋਂ ਵੱਡੇ ਰਾਜ ਵਿੱਚ ਪਿਛਲੀ ਵਾਰ 71 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ, ਪਰ ਪਾਰਟੀ ਨੇ ਚੋਣ ਸਰਵੇਖਣਾਂ ਵਿੱਚ ਦਰਸਾਏ ਅੰਕੜਿਆਂ ਨਾਲੋਂ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਗਾਂਧੀ ਪਰਿਵਾਰ ਦਾ ਗੜ੍ਹ ਕਹੇ ਜਾਂਦੇ ਅਮੇਠੀ ਤੋਂ ਆਪਣੀ ਸੀਟ ਬਚਾਉਣ ਵਿੱਚ ਨਾਕਾਮ ਰਹੇ। ਉਨ੍ਹਾਂ ਨੂੰ ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਸ਼ਿਕਸਤ ਦਿੱਤੀ। ਮੱਧ ਪ੍ਰਦੇਸ਼ ਵਿੱਚ ਭਾਜਪਾ ਕੁੱਲ 29 ਸੰਸਦੀ ਸੀਟਾਂ ’ਚੋਂ 28 ’ਤੇ ਅੱਗੇ ਸੀ। ਰਾਜਸਥਾਨ ਵਿੱਚ ਭਾਜਪਾ ਹੂੰਝਾ ਫੇਰਦਿਆਂ ਸਾਰੀਆਂ 25 ਸੀਟਾਂ ’ਤੇ ਅੱਗੇ ਸੀ। ਉਧਰ ਛੱਤੀਸਗੜ੍ਹ ਵਿੱਚ ਭਾਜਪਾ ਤੇ ਕਾਂਗਰਸ ਕ੍ਰਮਵਾਰ 9 ਤੇ 2 ਸੀਟਾਂ ’ਤੇ ਅੱਗੇ ਸਨ। ਇਸੇ ਤਰ੍ਹਾਂ ਹਰਿਆਣਾ ਵਿੱਚ ਵੀ ਭਾਜਪਾ ਦੇ ਦਸ ਦੀਆਂ ਦਸ ਸੀਟਾਂ ’ਤੇ ਭਗਵੇਂ ਰੰਗ ਦਾ ਝੰਡਾ ਗੱਡਣ ਦੇ ਪੂਰੇ ਆਸਾਰ ਹਨ। ਭਾਜਪਾ ਦੇ ਅਮਿਤ ਮਾਲਵੀਆ ਨੇ ਕਿਹਾ, ‘ਲੋਕਾਂ ਨੇ ਵਿਰੋਧੀ ਪਾਰਟੀਆਂ ਦੇ ਇਸ ਬਿਆਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਲੋਕ ਡਰ ਹੇਠ ਜਿਊਣ ਲਈ ਮਜਬੂਰ ਹਨ। ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਅਗਲੀ ਸਰਕਾਰ ਨੂੰ ਲੈ ਕੇ ਕਾਫ਼ੀ ਉਤਸੁਕ ਹਨ। ਸਾਨੂੰ ਇਸ ਹਕੀਕਤ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਮੋਦੀ ਸਰਕਾਰ ਨੂੰ ਕਮਜ਼ੋਰ ਅਰਥਚਾਰਾ ਵਿਰਾਸਤ ਵਿੱਚ ਮਿਲਿਆ ਸੀ ਤੇ ਉਨ੍ਹਾਂ ਪਿਛਲੇ ਪੰਜ ਸਾਲਾਂ ਵਿੱਚ ਬਹੁਤ ਸ਼ਾਨਦਾਰ ਕੰਮ ਕੀਤਾ ਹੈ।’ ਉੜੀਸਾ ਦੀਆਂ ਕੁੱਲ 21 ਸੰਸਦੀ ਸੀਟਾਂ ’ਚੋਂ ਬੀਜੂ ਜਨਤਾ ਦਲ ਤੇ ਭਾਜਪਾ ਕ੍ਰਮਵਾਰ 16 ਤੇ 5 ਸੀਟਾਂ ਨਾਲ ਅੱਗੇ ਹਨ। ਸਾਲ 2014 ਵਿੱਚ ਸੱਤਾਧਾਰੀ ਬੀਜੇਡੀ ਨੇ ਇਥੇ 20 ਸੰਸਦੀ ਸੀਟਾਂ ਜਿੱਤੀਆਂ ਸਨ ਜਦੋਂਕਿ ਭਾਜਪਾ ਦੇ ਖਾਤੇ ’ਚ ਇਕ ਸੀਟ ਆਈ ਸੀ। ਉਂਜ ਬੀਜੂ ਪਟਨਾਇਕ ਦੀ ਅਗਵਾਈ ਵਾਲੇ ਬੀਜੇਡੀ ਨੇ ਸੰਸਦੀ ਚੋਣਾਂ ਦੇ ਨਾਲ ਹੀ ਹੋਈ ਵਿਧਾਨ ਸਭਾ ਦੀ ਚੋਣ ਵਿੱਚ ਸੱਤਾ ਵਿੱਚ ਵਾਪਸੀ ਕੀਤੀ ਹੈ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਕੁੱਲ 42 ਸੀਟਾਂ ’ਚੋਂ 23 ਸੀਟਾਂ ’ਤੇ ਅੱਗੇ ਸੀ ਜਦੋਂਕਿ ਭਾਜਪਾ ਨੇ 19 ਸੀਟਾਂ ’ਤੇ ਬੜ੍ਹਤ ਬਣਾਈ ਹੋਈ ਸੀ। ਖੱਬੀਆਂ ਪਾਰਟੀਆਂ ਦਾ ਐਤਕੀਂ ਸੂਬੇ ’ਚ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ। ਤਾਮਿਲ ਨਾਡੂ ਵਿੱਚ ਡੀਐੱਮਕੇ 20 ਸੀਟਾਂ ’ਤੇ ਅਤੇ ਅੰਨਾ ਡੀਐੱਮਕੇ ਦੋ ਸੀਟਾਂ ’ਤੇ ਅੱਗੇ ਸੀ। ਕੇਰਲਾ ਵਿਚ ਕਾਂਗਰਸ ਦੀ ਅਗਵਾਈ ਵਾਲੇ ਯੂਡੀਐਫ 20 ਵਿਚੋਂ 19 ਸੀਟਾਂ ਨਾਲ ਅੱਗੇ ਚੱਲ ਰਿਹਾ ਸੀ। ਦਿੱਲੀ ਵਿੱਚ ਵੀ ਭਾਜਪਾ ਨੇ ਸਾਰੀਆਂ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਜਿੱਤ ਦਰਜ ਕੀਤੀ। ਉੱਤਰ-ਪੱਛਮੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਤੇ ਸੂਫੀ ਗਾਇਕ ਹੰਸ ਰਾਜ ਲੋਕ ਸਭਾ ਚੋਣ 5.5 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ।

ਏਅਰ ਇੰਡੀਆ ਦੀਆਂ ਦਿੱਲੀ-ਅੰਮ੍ਰਿਤਸਰ ਉਡਾਣਾਂ ਦੀ ਗਿਣਤੀ ਵਧੇਗੀ

ਨਵੀਂ ਦਿੱਲੀ, ਮਈ-(   ) ਕੌਮੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਅਗਲੇ ਮਹੀਨੇ ਘਰੇਲੂ ਤੇ ਕੌਮਾਂਤਰੀ ਮਾਰਗਾਂ ’ਤੇ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੇ ਕਿਹਾ ਕਿ ਮੁੰਬਈ-ਦੁਬਈ-ਮੁੰਬਈ ਮਾਰਗ ’ਤੇ ਪਹਿਲੀ ਜੂਨ ਤੋਂ ਹਫ਼ਤੇ ਵਿਚ 3,500 ਹੋਰ ਸੀਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੋ ਜੂਨ ਤੋਂ ਦਿੱਲੀ-ਦੁਬਈ-ਦਿੱਲੀ ਮਾਰਗ ’ਤੇ ਹਫ਼ਤੇ ਵਿਚ 3,500 ਹੋਰ ਸੀਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਏਅਰ ਇੰਡੀਆ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਏਅਰਲਾਈਨ ਦਿੱਲੀ ਤੇ ਮੁੰਬਈ ਤੋਂ ਦੁਬਈ ਦੀ ਯਾਤਰਾ ਲਈ ਕਿਫ਼ਾਇਤੀ ਸ਼੍ਰੇਣੀ ਵਿਚ 7,777 ਰੁਪਏ (ਸਾਰੇ ਟੈਕਸ ਸਣੇ) ਦੇ ਕਿਰਾਏ ਦੀ ਪੇਸ਼ਕਸ਼ ਕਰੇਗੀ। ਇਸ ਤਹਿਤ 31 ਜੁਲਾਈ, 2019 ਤੱਕ ਯਾਤਰਾ ਕੀਤੀ ਜਾ ਸਕਦੀ ਹੈ। ਏਅਰਲਾਈਨ ਨੇ ਕਿਹਾ ਹੈ ਕਿ ਘਰੇਲੂ ਮਾਰਗਾਂ ਵਿਚ ਭੋਪਾਲ-ਪੁਣੇ-ਭੋਪਾਲ ਰੂਟ ਤੇ ਵਾਰਾਨਸੀ-ਚੇਨੱਈ-ਵਾਰਾਨਸੀ ਮਾਰਗ ’ਤੇ ਪੰਜ ਜੂਨ ਤੋਂ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਬਿਆਨ ਵਿਚ ਕਿਹਾ ਗਿਆ ਹੈ ਕਿ ਦਿੱਲੀ-ਭੋਪਾਲ-ਦਿੱਲੀ ਮਾਰਗ ’ਤੇ ਹਫ਼ਤੇ ’ਚ ਉਡਾਣਾਂ ਦੀ ਗਿਣਤੀ 14 ਤੋਂ ਵਧਾ ਕੇ ਵੀਹ ਕੀਤੀ ਜਾਵੇਗੀ। ਇਸੇ ਤਰ੍ਹਾਂ ਦਿੱਲੀ-ਰਾਏਪੁਰ-ਦਿੱਲੀ ਮਾਰਗ ’ਤੇ ਹਫ਼ਤੇ ’ਚ ਮੌਜੂਦਾ ਸਮੇਂ ਆਉਂਦੀਆਂ ਉਡਾਣਾਂ ਦੀ ਗਿਣਤੀ ਸੱਤ ਤੋਂ ਵਧਾ ਕੇ 14 ਕੀਤੀ ਜਾਵੇਗੀ।

ਰਿਜ਼ਲਟ ਚੋਣਾ 2019 ਪੰਜਾਬ

ਪੰਜਾਬ 'ਚ ਕਾਂਗਰਸ 8 ਸੀਟਾਂ, ਬੀ.ਜੇ.ਪੀ 2 ਸੀਟਾਂ, ਅਕਾਲੀ ਦਲ 2 ਸੀਟਾਂ, ਆਮ ਆਦਮੀ ਪਾਰਟੀ 1 ਸੀਟ  

 

ਪੰਜਾਬ 'ਚ ਕਾਂਗਰਸ 8 ਸੀਟਾਂ, ਬੀ.ਜੇ.ਪੀ 2 ਸੀਟਾਂ, ਅਕਾਲੀ ਦਲ 2 ਸੀਟਾਂ, ਆਮ ਆਦਮੀ ਪਾਰਟੀ 1 ਸੀਟ  

ਗੁਰਜੀਤ ਸਿੰਘ ਔਜਲਾ, ਮੁਨੀਸ਼ ਤਿਵਾੜੀ, ਮੁੰਹਮਦ ਸਦੀਕ, ਸੰਤੋਖ ਸਿੰਘ ਚੋਧਰੀ, ਜਸਵੀਰ ਸਿੰਘ ਡਿੰਪਾ, ਰਵਨੀਤ ਸਿੰਘ ਬਿੱਟੂ, ਰਾਣੀ ਪ੍ਰਨੀਤ ਕੌਰ, ਅਮਰ ਸਿੰਘ ਕਾਰਗਸ ਪਾਰਟੀ ਦੇ ਜੇਤੂ ਉਮੀਦਵਾਰ ਰਹੇ।

ਸਨੀ ਦਿਓਲ ਅਤੇ ਸੋਮ ਪ੍ਰਕਾਸ਼ ਭਾਰਤੀ ਜਨਤਾ ਪਾਰਟੀ ਦੇ ਜੇਤੂ ਉਮੀਦਵਾਰ

ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ

ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ

 

ਤਿੰਨ ਲੱਖ ਨੀਮ ਫੌਜੀ ਬਲਾਂ ਤੇ 20 ਲੱਖ ਪੁਲੀਸ ਮੁਲਾਜ਼ਮਾਂ ਨੇ ਦਿੱਤੀ ਚੋਣ ਡਿਊਟੀ

ਨਵੀਂ ਦਿੱਲੀ, ਮਈ -( ਜਨ ਸ਼ਕਤੀ ਨਿਊਜ਼)- ਸੱਤ ਗੇੜਾਂ ਵਾਲੀਆਂ ਲੋਕ ਸਭਾ ਚੋਣਾਂ ਦੇ ਅਮਲ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਐਤਕੀਂ ਨੀਮ ਫ਼ੌਜੀ ਬਲਾਂ ਦੇ ਤਿੰਨ ਲੱਖ ਜਵਾਨ ਤੇ 20 ਲੱਖ ਤੋਂ ਵੱਧ ਰਾਜਾਂ ਦੇ ਪੁਲੀਸ ਅਧਿਕਾਰੀ ਤੇ ਹੋਮਗਾਰਡ ਦੇ ਜਵਾਨ ਤਾਇਨਾਤ ਸਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੇ ਚੋਣ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਸੁਰੱਖਿਆ ਅਮਲੇ ਦੀ ਤਾਇਨਾਤੀ ਕੀਤੀ ਗਈ।
ਮੌਜੂਦਾ ਸੰਸਦੀ ਚੋਣਾਂ ਲਈ ਗ੍ਰਹਿ ਮੰਤਰਾਲੇ ਨੇ ਨੀਮ ਫੌਜੀ ਬਲਾਂ ਦੀਆਂ 3000 ਕੰਪਨੀਆਂ ਤਾਇਨਾਤ ਕੀਤੀਆਂ ਸਨ। 36 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੁੱਲ ਮਿਲਾ ਕੇ ਤਿੰਨ ਲੱਖ ਸੁਰੱਖਿਆ ਬਲ ਚੋਣ ਡਿਊਟੀ ’ਤੇ ਸਨ। ਸੁਰੱਖਿਆ ਬਲਾਂ ਦੀ ਆਮਦੋ-ਰਫ਼ਤ ਨਾਲ ਸਿੱਧੇ ਤੌਰ ’ਤੇ ਜੁੜੇ ਇਕ ਅਧਿਕਾਰੀ ਨੇ ਕਿਹਾ ਜੇਕਰ ਹਥਿਆਰਬੰਦ ਬਲਾਂ, ਭਾਰਤੀ ਰਿਜ਼ਰਵ ਬਟਾਲੀਅਨਾਂ ਤੇ ਹੋਮਗਾਰਡਾਂ ਦੇ ਜਵਾਨਾਂ ਨੂੰ ਵੀ ਗਿਣੀਏ ਤਾਂ ਇਹ ਅੰਕੜਾ ਲਗਪਗ 20 ਲੱਖ ਦੇ ਕਰੀਬ ਬਣਦਾ ਹੈ। ਭਾਰਤ ਦੀ ਪੁਲੀਸ ਫੋਰਸ ਦੀ ਕੁਲ ਨਫ਼ਰੀ 21 ਲੱਖ ਦੇ ਕਰੀਬ ਹੈ ਜਦੋਂਕਿ ਨੀਮ ਫੌਜੀ ਬਲਾਂ ਦਾ ਅੰਕੜਾ ਅੰਦਾਜ਼ਨ 10 ਲੱਖ ਹੈ। ਅਧਿਕਾਰੀ ਨੇ ਕਿਹਾ ਕਿ ਚੋਣ ਗੇੜ ਮੁਕੰਮਲ ਹੋਣ ਦੇ ਨਾਲ ਹੀ ਨੀਮ ਫੌਜੀ ਬਲਾਂ ਨੂੰ ਇਕ ਰਾਜ ਤੋਂ ਦੂਜੇ ਵਿੱਚ ਤਬਦੀਲ ਕਰ ਦਿੱਤਾ ਗਿਆ। ਚੋਣ ਡਿਊਟੀ ’ਤੇ ਤਾਇਨਾਤ ਨੀਮ ਫ਼ੌਜੀ ਬਲਾਂ ਦਾ ਮੁੱਖ ਫ਼ਰਜ਼ ਵੋਟਰਾਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ।

Telangana’s Sikh mayor moots scheme offering funeral services at Re 1

Hyderabad, May-(Jan Shakti News)- At first glance, he looks like any Sikh on a visit to Telangana, but his chaste Telugu takes non-locals by surprise. Ravinder Singh was born and raised in Andhra Pradesh, and is now mayor of Karimnagar. Following the life of a staunch Sikh, he chose to join the Telangana Rashtra Samithi (TRS) to find avenues to follow the ‘rehat maryada” as preached by the Sikh Gurus. A close confidante of Chief Minister K Chandra Shekhar Rao (KCR), he is in the news once again—this time for launching a scheme that would provide funeral facilities for the poor at a token cost of Rs 1. 

 “This would help the poor and those from the middle classes bid the final adieu with respect and dignity,” he says.

The Karimnagar Municipal Corporation (KMC) will not question anyone who approaches it for help, he says.

A very friendly face, he is often seen across the state at most TRS conventions and rallies, dressed in a white safari suit, red turban with a pink TRS insignia scarf around him he say his mission is to serve the people according to the “teachings of the gurus”.

He says: “Many people are unable to give their departed family members with a decent farewell due to high cost involved”. The funeral will include providing flowers, garlands, firewood, sandalwood pieces, kerosene, ghee, and new clothes for the person performing the funeral and kerosene.

Citing Guru Gobind Singh shabad “manas ki jat sabhe eke paihcanbo” that recognises all of mankind as a single caste of humanity, Ravinder Singh said that even for people who do not cremate, but bury their dead, the KMC will help follow the religious practice as per their traditions. The KMC will arrange two vehicles to carry the deceased in procession for their last journey. They too will be charged a mere Rs 1 for the assistance.

Ravinder Singh has been donating money from his pocket for the funeral of the poor for the last ten years. He has also been actively involved in performing marriages of couples from poor families. The last rites he says could cost as much as a wedding, especially for Hindus because of elaborate rituals. So, he has used his position in the KMC to earmark a budget of Rs 1.1 crore for the purpose.

This scheme being termed as “Antim Yatra” or “Aakhri Safar” (final procession) will be formally launched on June 15.

ਭਾਜਪਾ ਦੇ ਵਾਅਦੇ ਬਾਂਸ ਵਾਂਗ ਖੋਖਲੇ- ਸਿੱਧੂ

ਨਵੀਂ ਦਿੱਲੀ- ਮਈ  ਕਾਂਗਰਸ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਦੀਆਂ ਯੋਜਨਾਵਾਂ ਤੈਅ ਟੀਚਿਆਂ ਨੂੰ ਪੂਰਾ ਨਹੀਂ ਕਰ ਸਕੀਆਂ ਅਤੇ ਪ੍ਰਧਾਨ ਮੰਤਰੀ ਆਪਣੇ ‘ਝੂਠ ਦੀ ਲਹਿਰ ’ਚ ਹੀ ਡੁੱਬ’ ਜਾਣਗੇ। ਇਥੇ ਕਾਂਗਰਸ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਦੇ ਵੇਰਵਿਆਂ ਨੂੰ ਉਜਾਗਰ ਕਰਕੇ ਉਨ੍ਹਾਂ ਦਾ ਮਖੌਲ ਉਡਾਇਆ। ਸ੍ਰੀ ਸਿੱਧੂ ਨੇ ਕਿਹਾ,‘‘ਸਾਰੇ ਕੰਮ ਅਧੂਰੇ ਹਨ ਪਰ ਝੂਠ ਪੂਰੇ ਹਨ। ਉਨ੍ਹਾਂ ਦੇ ਵਾਅਦੇ ਬਾਂਸ ਵਾਂਗ ਹਨ ਜੋ ਲੰਬੇ ਹਨ ਪਰ ਅੰਦਰੋਂ ਖੋਖਲੇ ਹਨ।’’ 20 ਹਜ਼ਾਰ ਕਰੋੜ ਰੁਪਏ ਦੇ ਨਮਾਮੀ ਗੰਗੇ ਪ੍ਰਾਜੈਕਟ ਬਾਰੇ ਸਿੱਧੂ ਨੇ ਕਿਹਾ ਕਿ ਇਸ ’ਤੇ ਸਿਰਫ਼ 6 ਹਜ਼ਾਰ ਕਰੋੜ ਰੁਪਏ ਖ਼ਰਚ ਹੋਏ ਹਨ ਅਤੇ ਸਿਰਫ਼ 10 ਫ਼ੀਸਦੀ ਸੀਵਰੇਜ ਟਰੀਟਮੈਂਟ ਪਲਾਂਟ ਹੀ ਬਣੇ ਹਨ। ‘ਵਾਰਾਨਸੀ ’ਚ ਗੰਗਾ ਸਭ ਤੋਂ ਗੰਦੀ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਕੌਮੀ ਗੰਗਾ ਪ੍ਰੀਸ਼ਦ ਦੀ ਪੰਜ ਸਾਲਾਂ ’ਚ ਇਕ ਵਾਰ ਵੀ ਬੈਠਕ ਨਹੀਂ ਹੋਈ। ਡਿਜੀਟਲ ਇੰਡੀਆ ਯੋਜਨਾ ਬਾਰੇ ਸ੍ਰੀ ਸਿੱਧੂ ਨੇ ਕਿਹਾ ਕਿ ਫਰਵਰੀ 2019 ਤਕ ਢਾਈ ਲੱਖ ਪਿੰਡਾਂ ਨੂੰ ਬ੍ਰਾਡਬੈਂਡ ਕੁਨੈਕਸ਼ਨਾਂ ਨਾਲ ਜੋੜਿਆ ਜਾਣਾ ਸੀ ਪਰ 1.1 ਲੱਖ ਪਿੰਡਾਂ ’ਚ ਆਪਟਿਕ ਫਾਇਬਰ ਕੇਬਲ ਵਿਛਾਈ ਗਈ ਹੈ। ‘ਇੰਟਰਨੈੱਟ ਤਾਂ 2 ਫ਼ੀਸਦੀ ਪਿੰਡਾਂ ’ਚ ਵੀ ਨਹੀਂ ਚਲਦਾ। ਹੁਣ ਇਹ ਕੰਮ ਰਿਲਾਇੰਸ ਅਤੇ ਵੋਡਾਫੋਨ ਜਿਹੀਆਂ ਕੰਪਨੀਆਂ ਨੂੰ ਸੌਂਪਿਆ ਜਾ ਰਿਹਾ ਹੈ।’ ਫਸਲ ਬੀਮਾ ਯੋਜਨਾ ਨੂੰ ਰਾਫ਼ਾਲ ਨਾਲੋਂ ਵੱਡਾ ਘੁਟਾਲਾ ਕਰਾਰ ਦਿੰਦਿਆਂ ਸਿੱਧੂ ਨੇ ਕਿਹਾ ਕਿ ਯੂਪੀਏ ਸਰਕਾਰ ਤਹਿਤ 4.87 ਕਰੋੜ ਵਿਅਕਤੀਆਂ ਦਾ ਬੀਮਾ ਕੀਤਾ ਗਿਆ ਸੀ ਜਿਸ ਦਾ ਪ੍ਰੀਮੀਅਮ 10560 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 4.87 ਕਰੋੜ ਵਿਅਕਤੀਆਂ ਦਾ ਬੀਮਾ ਕਰਕੇ ਪ੍ਰੀਮੀਅਮ ਵਜੋਂ 47408 ਕਰੋੜ ਰੁਪਏ ਹਾਸਲ ਕੀਤੇ ਜੋ ਪੰਜ ਗੁਣਾ ਵੱਧ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 31613 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਿਸ ਦਾ ਸਪੱਸ਼ਟ ਮਤਲਬ ਹੈ ਕਿ 16 ਹਜ਼ਾਰ ਕਰੋੜ ਰੁਪਏ ਸਿੱਧੇ ਰਿਲਾਇੰਸ, ਬਿਰਲਾ ਅਤੇ ਟਾਟਾ ਦੀਆਂ ਜੇਬਾਂ ’ਚ ਗਏ।

499 ਅੰਕਾਂ ਨਾਲ 13 ਵਿਦਿਆਰਥੀਆਂ ਨੇ ਹਾਸਲ ਕੀਤਾ ਪਹਿਲਾ ਰੈਂਕ

ਬਠਿੰਡਾ ਦੀ ਮਾਨਿਆ ਨੂੰ ਪੰਜਾਬ ’ਚੋਂ ਪਹਿਲਾ ਸਥਾਨ

ਨਵੀਂ ਦਿੱਲੀ- ਮਈ ਸੀਬੀਐੱਸਈ (ਕੇਂਦਰੀ ਸੈਕੰਡਰੀ ਸਿੱਖਿਆ ਬੋਰਡ) ਵੱਲੋਂ ਅੱਜ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ’ਚ ਲੜਕੀਆਂ ਨੇ 92.45 ਪਾਸ ਫ਼ੀਸਦ ਹਾਸਲ ਕਰਦਿਆਂ ਲੜਕਿਆਂ ਨੂੰ 2.31 ਫ਼ੀਸਦ ਦੇ ਫ਼ਰਕ ਨਾਲ ਪਛਾੜ ਦਿੱਤਾ ਹੈ। ਤੇਰਾਂ ਵਿਦਿਆਰਥੀਆਂ ਨੇ 500 ਵਿਚੋਂ 499 ਅੰਕ ਹਾਸਲ ਕਰ ਕੇ ਪਹਿਲਾ ਰੈਂਕ ਹਾਸਲ ਕੀਤਾ ਹੈ। ਦੂਜਾ ਰੈਂਕ 24 ਵਿਦਿਆਰਥੀਆਂ ਤੇ ਤੀਜਾ ਰੈਂਕ 58 ਵਿਦਿਆਰਥੀਆਂ ਨੇ ਸਾਂਝਾ ਕੀਤਾ ਹੈ। ਕੁੱਲ 2.25 ਲੱਖ ਵਿਦਿਆਰਥੀਆਂ ਨੇ 90 ਫ਼ੀਸਦ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ ਤੇ 57,256 ਵਿਦਿਆਰਥੀਆਂ ਨੇ 95 ਫ਼ੀਸਦ ਦਾ ਅੰਕੜਾ ਪਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਤ੍ਰਿਵੇਂਦਰਮ ਖੇਤਰ 99.85 ਪਾਸ ਫ਼ੀਸਦ ਨਾਲ ਪਹਿਲੇ, ਚੇਨਈ 99 ਤੇ ਅਜਮੇਰ 95.89 ਫ਼ੀਸਦ ਨਾਲ ਤੀਜੇ ਨੰਬਰ ’ਤੇ ਰਿਹਾ ਹੈ। ਇਸ ਵਾਰ ਦੀ ਪਾਸ ਫ਼ੀਸਦ ਪਿਛਲੇ ਸਾਲ ਨਾਲੋਂ 4.4 ਫ਼ੀਸਦ ਵੱਧ ਹੈ। 499 ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ’ਚ ਲੋਟਸ ਵੈਲੀ ਸਕੂਲ (ਗੌਤਮ ਬੁੱਧ ਨਗਰ) ਦੇ ਸਿਧਾਂਤ ਪੈਨਗੋਰੀਆ, ਬਾਲ ਭਾਰਤੀ ਪਬਲਿਕ ਸਕੂਲ (ਨੌਇਡਾ) ਦੇ ਦਿਵਯਾਂਸ਼ ਵਧਵਾ, ਸੇਂਟ ਪੈਟ੍ਰਿਕ ਸਕੂਲ (ਜੌਨਪੁਰ, ਯੂਪੀ) ਦੇ ਯੋਗੇਸ਼ ਕੁਮਾਰ ਗੁਪਤਾ, ਐੱਸਏਜੇ ਸਕੂਲ (ਗਾਜ਼ੀਆਬਾਦ) ਦੇ ਅੰਕੁਰ ਮਿਸ਼ਰਾ, ਦੀਵਾਨ ਪਬਲਿਕ ਸਕੂਲ (ਮੇਰਠ ਛਾਉਣੀ) ਦੇ ਵਤਸਲ ਵਾਰਸ਼ਨੇਯ, ਸੇਂਟ ਜ਼ੇਵੀਅਰ ਸਕੂਲ (ਬਠਿੰਡਾ) ਦੀ ਮਾਨਯਾ ਜਿੰਦਲ, ਨੰਦ ਵਿਦਿਆ ਨਿਕੇਤਨ (ਜਾਮਨਗਰ) ਦਾ ਆਰੀਅਨ ਝਾਅ, ਸੇਂਟ ਏਂਜਲਾ ਸੋਫ਼ੀਆ ਸੀਨੀਅਰ ਸੈਕੰਡਰੀ ਸਕੂਲ (ਜੈਪੁਰ) ਦਾ ਤਰੁਨ ਜੈਨ, ਪਲਘਾਟ ਲਾਇਨਜ਼ ਸਕੂਲ (ਕੋਪੱਮ ਪਾਲਾਕਡ, ਕੇਰਲ) ਦੀ ਭਾਵਨਾ ਸ਼ਿਵਾਦਾਸ, ਚੌਧਰੀ ਛਬੀਲ ਦਾਸ ਪਬਲਿਕ ਸਕੂਲ (ਗਾਜ਼ੀਆਬਾਦ) ਦਾ ਈਸ਼ ਮਦਾਨ, ਕਾਨਵੈਂਟ ਆਫ਼ ਜੀਸਸ ਐਂਡ ਮੇਰੀ (ਅੰਬਾਲਾ ਕੈਂਟ) ਦੀ ਦਿਵਜੋਤ ਕੌਰ ਜੱਗੀ, ਉੱਤਮ ਸਕੂਲ ਫਾਰ ਗਰਲਜ਼ (ਗਾਜ਼ੀਆਬਾਦ) ਦੀ ਅਪੂਰਵਾ ਜੈਨ ਤੇ ਮੈਸੂਰ ਸਕੂਲ (ਨੌਇਡਾ) ਦੀ ਸ਼ਿਵਾਨੀ ਲਾਠ ਸ਼ਾਮਲ ਹਨ। ਕੇਂਦਰੀ ਵਿਦਿਆਲਿਆ ਦੇ ਵਿਦਿਆਰਥੀਆਂ ਨੇ 99.47 ਪਾਸ ਫ਼ੀਸਦ ਪ੍ਰਾਪਤ ਕਰ ਕੇ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡਿਆ ਹੈ। ਜਵਾਹਰ ਨਵੋਦਿਆ ਵਿਦਿਆਲਿਆ ਦੀ ਪਾਸ ਫ਼ੀਸਦ ਵੀ 98.57 ਫ਼ੀਸਦ ਰਹੀ ਹੈ। ਚੋਣ ਅਮਲ ਵਿਚ ਰੁੱਝੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਬੇਟੀ ਨੇ 82 ਫ਼ੀਸਦ ਅੰਕ ਹਾਸਲ ਕੀਤੇ ਹਨ।  ਬਠਿੰਡਾ ਦੇ ਸੇਂਟ ਜ਼ੇਵੀਅਰ ਸਕੂਲ ਦੀ ਵਿਦਿਆਰਥਣ ਮਾਨਿਆ ਜਿੰਦਲ ਨੇ 500 ਵਿਚੋਂ 499 ਅੰਕ ਪ੍ਰਾਪਤ ਕਰ ਕੇ ਸਿਖ਼ਰਲੇ 13 ਵਿਦਿਆਰਥੀਆਂ ਵਿਚ ਜਗ੍ਹਾ ਬਣਾਈ ਹੈ। ਬਠਿੰਡਾ ਦੇ ਸਾਧਾਰਨ ਪਰਿਵਾਰ ਨਾਲ ਸਬੰਧਤ ਮਾਨਿਆ ਦੀ ਮਾਂ ਘਰੇਲੂ ਸੁਆਣੀ ਹੈ ਤੇ ਪਿਤਾ ਸ਼ੇਅਰ ਬਜ਼ਾਰ ਕਿੱਤੇ ਨਾਲ ਜੁੜੇ ਹੋਏ ਹਨ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥਣ ਦੇ ਪਿਤਾ ਪਦਮ ਜਿੰਦਲ ਅਤੇ ਮਾਤਾ ਈਸ਼ਾ ਜਿੰਦਲ ਨੂੰ ਵਧਾਈ ਦਿੱਤੀ। ਮਾਨਿਆ ਅਗਲੀ ਜਮਾਤ ਵਿਚ ਮੈਡੀਕਲ ਵਿਸ਼ਾ ਲੈਣਾ ਚਾਹੁੰਦੀ ਹੈ ਤੇ ਡਾਕਟਰ ਬਣਨ ਦੀ ਚਾਹਵਾਨ ਹੈ।

ਮੋਦੀ ਨੇ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ: ਚੋਣ ਕਮਿਸ਼ਨ

ਨਵੀਂ ਦਿੱਲੀ, ਮਈ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਟਨ ਵਿਚ ਦਿੱਤੇ ਭਾਸ਼ਣ ਲਈ ਕਲੀਨ ਚਿੱਟ ਦੇ ਦਿੱਤੀ ਹੈ। ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਆਦਰਸ਼ ਚੋਣ ਜ਼ਾਬਤੇ ਜਾਂ ਇਸਦੀ ਐਡਵਾਈਜ਼ਰੀ ਦੀ ਉਲੰਘਣਾ ਨਹੀਂ ਕੀਤੀ। ਦੱਸਣਯੋਗ ਹੈ ਕਿ ਇਸ ਭਾਸ਼ਣ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਆਈਏਐੱਫ ਪਾਇਲਟ ਅਭਿਨੰਦਨ ਦੀ ਸੁਰੱਖਿਅਤ ਰਿਹਾਈ ਤੱਕ ਪਾਕਿਸਤਾਨ ਉੱਤੇ ਦਬਾਅ ਬਣਾਈ ਰੱਖਿਆ ਸੀ। ਇਹ ਪ੍ਰਧਾਨ ਮੰਤਰੀ ਦਾ ਛੇਵਾਂ ਭਾਸ਼ਣ ਹੈ ਜਿਸਨੂੰ ਚੋਣ ਕਮਿਸ਼ਨ ਵਲੋਂ ਕਲੀਨ ਚਿੱਟ ਦਿੱਤੀ ਗਈ ਹੈ।

ਕੇਜਰੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਕਰਾਂਗਾ- ਹੰਸ

ਨਵੀਂ ਦਿੱਲੀ, ਮਈ(ਜਨ ਸ਼ਕਤੀ ਨਿਊਜ) ਭਾਜਪਾ ਦੇ ਉੱਤਰ-ਪੱਛਮੀ ਦਿੱਲੀ ਤੋਂ ਲੋਕ ਸਭਾ ਉਮੀਦਵਾਰ ਤੇ ਗਾਇਕ ਹੰਸਰਾਜ ਹੰਸ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਉਣਗੇ ਕਿਉਂਕਿ ਉਨ੍ਹਾਂ ਨੇ ਬੇਤੁਕੇ ਦੋਸ਼ ਲਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੀਤੇ ਦਿਨੀਂ ਆਪ ਦੇ ਆਗੂਆਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ੍ਰੀ ਹੰਸ ਬਾਰੇ ਤਿੱਖੀਆਂ ਟਿੱਪਣੀਆਂ

ਕੀਤੀਆਂ ਗਈਆਂ ਸਨ। ‘ਆਪ’ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਹੰਸਰਾਜ ਹੰਸ ਨੇ 2014 ਵਿੱਚ ਇਸਲਾਮ ਧਰਮ ਕਬੂਲ ਲਿਆ ਸੀ, ਜਿਸ ਕਰਕੇ ਉਹ ਉੱਤਰ-ਪੱਛਮੀ ਲੋਕ ਸਭਾ (ਰਾਖਵਾਂ) ਹਲਕੇ ਤੋਂ ਚੋਣ ਨਹੀਂ ਲੜ ਸਕਦੇ।
ਭਾਜਪਾ ਦੇ ਸੂਬਾਈ ਦਫ਼ਤਰ ਵਿੱਚ ਮੀਡੀਆ ਕਾਨਫਰੰਸ ਦੌਰਾਨ ਸ੍ਰੀ ਹੰਸਰਾਜ ਨੇ ਕਿਹਾ ਕਿ ਉਹ ‘ਆਪ’ ਆਗੂਆਂ ਸਮੇਤ ਸ੍ਰੀ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ‘ਝੂਠੀਆਂ’ ਖ਼ਬਰਾਂ ਘੜ੍ਹਨ ਦੇ ਮਾਹਰ ਹਨ ਜੋ ਮੀਡੀਆ ਦੀਆਂ ਸੁਰਖ਼ੀਆਂ ਵੀ ਬਣ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਉਨ੍ਹਾਂ ਦੀ ਵਿਸ਼ਵ ਵਿੱਚ ਪਛਾਣ ਹੈ ਤੇ ਇਸ ’ਤੇ ਉਨ੍ਹਾਂ ਨੂੰ ਫਖ਼ਰ ਹੈ। ਉਨ੍ਹਾਂ ਕਿਹਾ ਕਿ ਉਹ ਵਾਲਮੀਕਿ ਸਮਾਜ ਤੋਂ ਹਨ ਤੇ ਉਨ੍ਹਾਂ ਨੂੰ ਆਪਣੇ ਧਰਮ ਤੇ ਜਾਤੀ ਉੱਤੇ ਫਖ਼ਰ ਹੈ। ਸ੍ਰੀ ਹੰਸ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਖ਼ੁਦ ਵਾਲਮੀਕਿ ਸਮਾਜ ਨੂੰ ਸਾਲਾਂ ਤੋਂ ਠੱਗ ਰਹੇ ਹਨ। ਉਹ ਤਾਂ ਆਪਣੇ ਗੁਰੂ ਅੰਨਾ ਹਜ਼ਾਰੇ ਦੇ ਵੀ ਸਕੇ ਨਹੀਂ ਹੋਏ, ਜਿਸ ਕਰਕੇ ਅੰਨਾ ਹਜ਼ਾਰੇ ਨੇ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਸ੍ਰੀ ਕੇਜਰੀਵਾਲ ਨੂੰ ਦਲਿਤ ਵਿਰੋਧੀ ਦੱਸਿਆ ਤੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੇ ਵਾਲਮੀਕਿ ਸਮਾਜ ਲਈ ਕੁੱਝ ਨਹੀਂ ਕੀਤਾ ਤੇ ਇਸੇ ਲਈ ਡਰੇ ਹੋਏ ਹਨ।

ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣੀਆਂ ਵੀ ਦੇਸ਼ ਪ੍ਰੇਮ- ਪ੍ਰਿਯੰਕਾ

ਰਾਏ ਬਰੇਲੀ, ਮਈ (ਜਨ ਸ਼ਕਤੀ ਨਿਊਜ) ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨਾਂ ਦੀ ਰੱਖਿਆ ਕਿਸੇ ਦੇਸ਼ ਪ੍ਰੇਮ ਤੋਂ ਘੱਟ ਨਹੀਂ ਹੈ। ਪ੍ਰਿਯੰਕਾ ਇਥੇ ਆਪਣੀ ਮਾਂ ਤੇ ਰਾਏ ਬਰੇਲੀ ਸੰਸਦੀ ਹਲਕੇ ਤੋਂ ਉਮੀਦਵਾਰ ਸੋਨੀਆ ਗਾਂਧੀ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਚੋਣ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘ਤੁਸੀਂ ਲੋਕਾਂ ਨੂੰ ਪਾਕਿਸਤਾਨ ਦੇ ਹਮਲਿਆਂ ਤੋਂ ਬਚਾਅ ਰਹੇ ਹੋ। ਇਹ ਇਕ ਵੱਡੀ ਪ੍ਰਾਪਤੀ ਹੈ। ਹਰ ਕੋਈ ਖ਼ੁਸ਼ ਹੈ। ਪਰ ਤੁਹਾਨੂੰ ਕਿਸਾਨਾਂ ਦੀਆਂ ਜ਼ਮੀਨਾਂ ਵੀ ਬਚਾਉਣੀਆਂ ਚਾਹੀਦੀਆਂ ਹਨ। ਇਹ ਕੰਮ ਵੀ ਕਿਸੇ ਦੇਸ਼ ਪ੍ਰੇਮ ਤੋਂ ਘੱਟ ਨਹੀਂ ਹੈ।’ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਨੇ ਕਿਹਾ, ‘ਲੋਕਾਂ ਨੂੰ ਪਿਆਰ ਕਰਨ ਤੋਂ ਭਾਵ ਉਨ੍ਹਾਂ ਦਾ ਮਾਣ ਸਤਿਕਾਰ ਕਰਨਾ ਵੀ ਹੈ। ਜੇਕਰ ਉਹ ਕੁਝ ਕਹਿੰਦੇ ਹਨ, ਤਾਂ ਤੁਹਾਨੂੰ (ਪ੍ਰਧਾਨ ਮੰਤਰੀ) ਉਨ੍ਹਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਕਿਉਂਕਿ ਇਹ ਜਮਹੂਰੀਅਤ ਦੀ ਆਵਾਜ਼ ਹੈ। ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੂੰ ਅਣਗੌਲਿਆਂ ਕਰਨਾ ਕਿਹੋ ਜਿਹਾ ਰਾਸ਼ਟਰਵਾਦ ਹੈ?।’

‘ਬੱਚਿਆਂ ਨੂੰ ਗ਼ਲਤ ਨਾਅਰੇ ਲਾਉਣ ਤੋਂ ਡੱਕਿਆ’

ਰਾਏ ਬਰੇਲੀ: ਬੱਚਿਆਂ ਦੇ ਹੱਕਾਂ ਬਾਰੇ ਕੌਮੀ ਕਮਿਸ਼ਨ ਵੱਲੋਂ ਜਾਰੀ ਨੋਟਿਸ ਦੇ ਇਕ ਦਿਨ ਮਗਰੋਂ ਪ੍ਰਿਯੰਕਾ ਨੇ ਅੱਜ ਕਿਹਾ ਕਿ ਉਸ ਨੇ ਬੱਚਿਆਂ ਨੂੰ ਗ਼ਲਤ ਨਾਅਰੇ ਲਾਉਣ ਤੋਂ ਡੱਕਿਆ ਸੀ। ਉਨ੍ਹਾਂ ਕਿਹਾ, ‘ਕੁਝ ਬੱਚੇ ਆਪਸ ਵਿੱਚ ਖੇਡ ਰਹੇ ਸਨ। ਮੈਂ ਜਦੋਂ ਉਨ੍ਹਾਂ ਨੂੰ ਮਿਲਣ ਲਈ ਗਈ ਤਾਂ ਉਨ੍ਹਾਂ ਕੁਝ ਨਾਅਰੇ ਲਾਏ। ਜਿਵੇਂ ਹੀ ਉਨ੍ਹਾਂ ਕੁਝ ਗ਼ਲਤ ਨਾਅਰੇ ਲਾਏ ਤਾਂ ਮੈਂ ਉਨ੍ਹਾਂ ਨੂੰ ਰੋਕਿਆ ਤੇ ਇਹਦੀ ਥਾਂ ਚੰਗੇ ਨਾਅਰੇ ਲਾਉਣ ਲਈ ਕਿਹਾ।’ ਕਮਿਸ਼ਨ ਨੇ ਚੋਣ ਮੁਹਿੰਮ ਦੌਰਾਨ ਬੱਚਿਆਂ ਦੀ ਕਥਿਤ ਵਰਤੋਂ ਬਾਰੇ ਸ਼ਿਕਾਇਤ ਮਿਲਣ ਮਗਰੋਂ ਪ੍ਰਿਯੰਕਾ ਨੂੰ ਨੋਟਿਸ ਜਾਰੀ ਕੀਤਾ ਸੀ।

ਬਸਪਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ: ਮਾਇਆਵਤੀ

ਲਖਨਊ, ਅਪਰੈਲ ਬਸਪਾ ਸੁਪਰੀਮੋ ਮਾਇਆਵਤੀ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਮਾਮਲੇ ’ਚ ਕਾਂਗਰਸ ਭਾਜਪਾ ਤੋਂ ਘੱਟ ਨਹੀਂ ਹੈ। ਮਾਇਆਵਤੀ ਨੇ ਇੱਥੇ ਇਕ ਬਿਆਨ ਵਿਚ ਕਿਹਾ ਕਿ ਮੱਧ ਪ੍ਰਦੇਸ਼ ਦੀ ਗੁਨਾ ਲੋਕ ਸਭਾ ਸੀਟ ’ਤੇ ਬਸਪਾ ਦੇ ਉਮੀਦਵਾਰ ਨੂੰ ਕਾਂਗਰਸ ਪਾਰਟੀ ਨੇ ਡਰਾ-ਧਮਕਾ ਕੇ ਬਿਠਾ ਦਿੱਤਾ, ਪਰ ਬਸਪਾ ਇੱਥੇ ਆਪਣੇ ਚੋਣ ਚਿੰਨ੍ਹ ’ਤੇ ਹੀ ਲੜ ਕੇ ਇਸ ਦਾ ਜਵਾਬ ਦੇਵੇਗੀ ਤੇ ਹੁਣ ਕਾਂਗਰਸ ਸਰਕਾਰ ਨੂੰ ਆਪਣਾ ਸਮਰਥਨ ਜਾਰੀ ਰੱਖਣ ’ਤੇ ਵੀ ਮੁੜ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਐਨਾ ਹੀ ਨਹੀਂ, ਮੱਧ ਪ੍ਰਦੇਸ਼ ਤੋਂ ਪ੍ਰਾਪਤ ਖ਼ਬਰਾਂ ਮੁਤਾਬਕ ਕਾਂਗਰਸ ਉੱਥੇ ਭਾਜਪਾ ਨਾਲ ਘੱਟ ਤੇ ਬਸਪਾ ਨਾਲ ਜ਼ਿਆਦਾ ਲੜ ਰਹੀ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਕਾਂਗਰਸ ਇਸ ਤਰ੍ਹਾਂ ਭਾਜਪਾ ’ਤੇ ਤਾਂ ਕਾਫ਼ੀ ਮਿਹਰਬਾਨ ਜਾਪਦੀ ਹੈ ਪਰ ਬਸਪਾ ਦੇ ਲੋਕਾਂ ’ਤੇ ਫ਼ਰਜ਼ੀ ਮੁਕੱਦਮੇ ਆਦਿ ਦਰਜ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਡਰਾ-ਧਮਕਾ ਕੇ ਤੇ ਲਾਲਚ ਦੇ ਕੇ ਤੋੜ ਕੇ ਬਸਪਾ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦਾ ਦੋਗਲਾ ਚਿਹਰਾ ਹੈ। ਮਾਇਆਵਤੀ ਨੇ ਕਿਹਾ ਕਿ ਕਾਂਗਰਸ ਇਹ ਸਾਜ਼ਿਸ਼ ਉਸ ਵੇਲੇ ਕਰ ਰਹੀ ਹੈ ਜਦ ਬਸਪਾ ਨੇ ਭਾਜਪਾ ਖ਼ਿਲਾਫ਼, ਕਾਂਗਰਸ ਨੂੰ ਇੱਥੋਂ ਬਾਹਰ ਤੋਂ ਆਪਣਾ ਸਮਰਥਨ ਦੇ ਦਿੱਤਾ ਹੈ। ਮਾਇਆਵਤੀ ਨੇ ਕਿਹਾ ਕਿ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਪੁਰਾਣਾ ਰਵੱਈਆ ਛੱਡਣ ਲਈ ਤਿਆਰ ਨਹੀਂ।

ਭਾਰਤੀ ਫੌਜ ਨੇ ਹਿਮ ਮਾਨਵ ਦੇ ਪੈਰਾਂ ਦੇ ਨਿਸ਼ਾਨ ਮਿਲਣ ਦਾ ਦਾਅਵਾ ਕੀਤਾ

ਨਵੀਂ ਦਿੱਲੀ, ਅਪਰੈਲ ਨੇਪਾਲ ਵਿੱਚ ਇਕ ਚੋਟੀ ਨੂੰ ਸਰ ਕਰਨ ਦੀ ਮੁਹਿੰਮ ’ਤੇ ਨਿਕਲੇ ਭਾਰਤੀ ਫ਼ੌਜ ਦੇ ਪਰਬਤਾਰੋਹੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹਿਮ ਮਾਨਵ, ਜਿਸ ਨੂੰ ਪੌਰਾਣਿਕ ਕਥਾਵਾਂ ਵਿੱਚ ਯੇਤੀ ਕਿਹਾ ਜਾਂਦਾ ਹੈ, ਦੇ ਪੈਰਾਂ ਦੇ ਨਿਸ਼ਾਨ ਦੇਖੇ ਹਨ। ਭਾਰਤੀ ਫ਼ੌਜ ਦੇ ਏਡੀਜੀਪੀਆਈ ਨੇ ਇਕ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਵਿਗਿਆਨਕ ਭਾਈਚਾਰਾ ਹਾਲਾਂਕਿ ਯੇਤੀ ਸਬੰਧੀ ਪੁਰਾਣਕ ਕਥਾਵਾਂ ਨੂੰ ਮਿੱਥ ਮੰਨਦਾ ਹੈ। ਯੇਤੀ ਅਸਲ ਵਿੱਚ ਨੇਪਾਲੀ ਲੋਕ-ਕਥਾਵਾਂ ਦਾ ਹਿੱਸਾ ਰਿਹਾ ਹੈ ਤੇ ਕਿਹਾ ਜਾਂਦਾ ਹੈ ਕਿ ਹਿਮ ਮਾਨਵ ਹਿਮਾਲਿਆ ਦੀਆਂ ਬਰਫ਼ ਨਾਲ ਢਕੀਆਂ ਉੱਚੀਆਂ ਟੀਸੀਆਂ ’ਤੇ ਰਹਿੰਦਾ ਹੈ।
ਦੱਸਿਆ ਗਿਆ ਹੈ ਕਿ ਮੇਜਰ ਮਨੋਜ ਜੋਸ਼ੀ ਦੀ ਅਗਵਾਈ ਵਾਲੀ 18 ਮੈਂਬਰੀ ਭਾਰਤੀ ਫ਼ੌਜ ਦੀ ਪਰਬਤਾਰੋਹੀਆਂ ਦੀ ਮੁਹਿੰਮ ਟੀਮ ਨੇ 9 ਅਪਰੈਲ ਨੂੰ ਮਾਊਂਟ ਮਕਾਲੂ ਨੇੜਲੇ ਬੇਸ ਕੈਂਪ ਕੋਲ 32X15 ਇੰਚ ਦੇ ਨਾਪ ਦੇ ਪੌਰਾਣਿਕ ਜਾਨਵਰ ਯੇਤੀ ਦੇ ਰਹੱਸਮਈ ਪੈਰਾਂ ਦੇ ਨਿਸ਼ਾਨ ਦੇਖੇ ਹਨ। ਵੱਡ ਅਕਾਰੀ ਪੈਰਾਂ ਦੇ ਇਹ ਨਿਸ਼ਾਨ ਪੂਰਬੀ ਨੇਪਾਲ ਦੇ ਹਿੱਸੇ ਕੋਲ ਦੇਖੇ ਗਏ ਹਨ। ਫੌਜ ਵੱਲੋਂ ਇਨ੍ਹਾਂ ਨਿਸ਼ਾਨਾਂ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਵੱਡੇ ਆਕਾਰ ਦੇ ਪੈਰਾਂ ਦੇ ਨਿਸ਼ਾਨ ਇਕ ਕਤਾਰ ਵਿੱਚ ਸਿੱਧੇ ਇਕ ਪਾਸੇ ਜਾ ਰਹੇ ਹਨ। ਇਸ ਦੌਰਾਨ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫ਼ੌਜ ਇਨ੍ਹਾਂ ਤਸਵੀਰਾਂ ਨੂੰ ਸਬੰਧਤ ਮਾਹਿਰਾਂ ਨਾਲ ਸਾਂਝਿਆਂ ਕਰੇਗੀ। ਟੀਮ ਨੇ ਸੈਟੇਲਾਈਟ ਕਮਿਊਨੀਕੇਸ਼ਨ ਜ਼ਰੀਏ ਇਹ ਤਸਵੀਰਾਂ ਭੇਜੀਆਂ ਹਨ। ਮਕਾਲੂ ਵਿਸ਼ਵ ਦੀ ਪੰਜਵੀ ਸਭ ਤੋਂ ਉੱਚੀ ਚੋਟੀ ਹੈ, ਜਿਸ ਦੀ ਉਚਾਈ ਲਗਪਗ 8485 ਮੀਟਰ ਹੈ। ਪਿਛਲੇ ਸਮੇਂ ਵਿੱਚ ਇਸ ਰਹੱਸਮਈ ਹਿਮ ਮਾਨਵ ਨੂੰ ਮਕਾਲੂ-ਬਾਰੂਨ ਨੈਸ਼ਨਲ ਪਾਰਕ ਨੇੜੇ ਵੇਖੇ ਜਾਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਯੇਤੀ ਬਾਰੇ ਕਈ ਪੌਰਾਣਿਕ ਲੋਕ ਕਥਾਵਾਂ ਪ੍ਰਚੱਲਿਤ ਹਨ ਕਿ ਉਹ ਨੇਪਾਲ ਤੇ ਤਿੱਬਤ ਦੇ ਹਿਮਾਲਿਆਈ ਖੇਤਰ ਵਿੱਚ ਰਹਿੰਦਾ ਹੈ।

ਸਿੱਖ ਕਤਲੇਆਮ: ਸੁਪਰੀਮ ਕੋਰਟ ਵੱਲੋਂ 15 ਬਰੀ

ਨਵੀਂ ਦਿੱਲੀ, ਅਪਰੈਲ ਸੰਨ 1984 ਵਿੱਚ ਹੋਏ ਸਿੱਖ ਕਤਲੇਆਮ ਦੌਰਾਨ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਵਿੱਚ ਮਾਰੇ ਗਏ 95 ਸਿੱਖਾਂ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ 15 ਵਿਅਕਤੀਆਂ ਨੂੰ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਨ੍ਹਾਂ ਲੋਕਾਂ ਖ਼ਿਲਾਫ਼ ਕਤਲੇਆਮ ਵਿੱਚ ਸ਼ਾਮਲ ਹੋਣ ਦਾ ਕੋਈ ਸਿੱਧਾ ਸਬੂਤ ਨਹੀਂ ਹੈ ਤੇ ਇਨ੍ਹਾਂ ਦੀ ਗਵਾਹਾਂ ਨੇ ਵੀ ਸ਼ਨਾਖ਼ਤ ਨਹੀਂ ਕੀਤੀ ਸੀ, ਇਸ ਲਈ ਇਨ੍ਹਾਂ ਨੂੰ ਬਰੀ ਕੀਤਾ ਜਾਵੇ। ਦੱਸਣਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਪੂਰਬੀ ਦਿੱਲੀ ਵਿਚ ਹੋਏ ਕਤਲੇਆਮ ਸਬੰਧੀ ਦਾਇਰ ਕੇਸ ਦੀ ਸੁਣਵਾਈ 28 ਨਵੰਬਰ 2018 ਨੂੰ ਕੀਤੀ ਸੀ। ਹਾਈ ਕੋਰਟ ਨੇ 88 ਦੋਸ਼ੀਆਂ ਬਾਰੇ ਦੰਗਾ ਕਰਨ ਅਤੇ ਕਈ ਥਾਈਂ ਅੱਗ ਲਾਉਣ ਦੇ ਹੇਠਲੀ ਅਦਾਲਤ ਵੱਲੋਂ 1996 ਵਿੱਚ ਕੀਤੇ ਗਏ ਫ਼ੈਸਲੇ ਨੂੰ ਕਾਇਮ ਰੱਖਦਿਆਂ ਉਨ੍ਹਾਂ ਨੂੰ ਮਿਲੀ 5-5 ਸਾਲ ਦੀ ਕੈਦ ਬਰਕਰਾਰ ਰੱਖੀ ਸੀ। ਦੋਸ਼ੀਆਂ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਅੱਜ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਉਲਟਾ ਦਿੱਤਾ।
ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦੇਸ਼ ਦੇ ਹੋਰ ਹਿੱਸਿਆਂ ਸਮੇਤ ਰਾਜਧਾਨੀ ਦਿੱਲੀ ਵਿਚ ਭੜਕੇ ਸਿੱਖ ਵਿਰੋਧੀ ਕਤਲੇਆਮ ਦੌਰਾਨ ਦਿੱਲੀ ਪੁਲੀਸ ਨੇ ਤ੍ਰਿਲੋਕਪੁਰੀ ਵਿਚ 95 ਸਿੱਖਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਤ੍ਰਿਲੋਕਪੁਰੀ ਦੀਆਂ ਕੁਝ ਗਲੀਆਂ ਨੂੰ ਘੇਰ ਕੇ ਦੰਗਾਕਾਰੀਆਂ ਨੇ ਸਿੱਖਾਂ ਨੂੰ ਜਿਊਂਦੇ ਸਾੜਿਆ ਸੀ ਤੇ ਉਨ੍ਹਾਂ ਦੇ 100 ਤੋਂ ਵਧ ਘਰਾਂ ਨੂੰ ਅੱਗ ਲਾ ਦਿੱਤੀ ਸੀ। ਹੇਠਲੀ ਅਦਾਲਤ ਨੇ 1996 ਵਿੱਚ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਸੀ ਪਰ ਕਿਸੇ ਵੀ ਦੋਸ਼ੀ ਨੂੰ ਕਤਲ ਦੀਆਂ ਧਾਰਾਵਾਂ ਹੇਠ ਸਜ਼ਾ ਨਹੀਂ ਦਿੱਤੀ ਸੀ। ਉਨ੍ਹਾਂ ਖ਼ਿਲਾਫ਼ ਕਰਫਿਊ ਦੀ ਉਲੰਘਣਾ ਕਰਨ ਅਤੇ ਹਿੰਸਾ ਕਰਨ ਦੇ ਦੋਸ਼ ਆਇਦ ਕੀਤੇ ਗਏ ਸਨ। ਇਸ ਇਲਾਕੇ ਵਿੱਚ ਵੀ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਸੀ।

ਚੋਣ ਜ਼ਾਬਤਾ: ਮੋਦੀ ਨੂੰ ਕਲੀਨ ਚਿੱਟ

ਨਵੀਂ ਦਿੱਲੀ, ਅਪਰੈਲ  ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਰਧਾ ਵਿੱਚ ਚੋਣ ਰੈਲੀ ਦੌਰਾਨ ਕੀਤੀ ਤਕਰੀਰ ਲਈ ਕਲੀਨ ਚਿੱਟ ਦੇ ਦਿੱਤੀ ਹੈ। ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿੱਚ ਮੋਦੀ ਦੀ ਇਸ ਤਕਰੀਰ ਨੂੰ ਆਦਰਸ਼ ਚੋਣ ਜ਼ਾਬਤੇ ਦਾ ਉਲੰਘਣ ਦੱਸਿਆ ਸੀ। ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਾਰਾਸ਼ਟਰ ਦੇ ਵਰਧਾ ਵਿੱਚ ਪਹਿਲੀ ਅਪਰੈਲ ਨੂੰ ਕੀਤੀ ਤਕਰੀਰ ਚੋਣ ਜ਼ਾਬਤੇ ਦਾ ਉਲੰਘਣ ਨਹੀਂ ਸੀ। ਸ੍ਰੀ ਮੋਦੀ ਨੇ ਤਕਰੀਰ ਦੌਰਾਨ ਵਇਆਨਾਡ ਤੋਂ ਚੋਣ ਲੜ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਿਖੇਧੀ ਕਰਦਿਆਂ ‘ਇਸ਼ਾਰਾ’ ਕੀਤਾ ਸੀ ਕਿ ਕੇਰਲਾ ਸੰਸਦੀ ਹਲਕੇ ਵਿੱਚ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਗਿਣਤੀ ਵੱਧ ਹੈ।
ਚੋਣ ਕਮਿਸ਼ਨ ਦੇ ਬੁਲਾਰੇ ਨੇ ਕਿਹਾ, ‘ਆਦਰਸ਼ ਚੋਣ ਜ਼ਾਬਤੇ ਤੇ ਲੋਕ ਨੁਮਾਇੰਦਗੀ ਐਕਟ ਦੇ ਦਿਸ਼ਾ-ਨਿਰਦੇਸ਼ਾਂ/ਵਿਵਸਥਾਵਾਂ ਤੇ ਮਹਾਰਾਸ਼ਟਰ ਦੇ ਮੁੱਖ ਚੋਣ ਅਧਿਕਾਰੀ ਦੀ ਰਿਪੋਰਟ ਮੁਤਾਬਕ ਇਸ ਸਾਰੇ ਮੁੱਦੇ ਦੀ ਤਫ਼ਸੀਲ ’ਚ ਕੀਤੀ ਜਾਂਚ ਮਗਰੋਂ ਕਮਿਸ਼ਨ ਦਾ ਇਹ ਵਿਚਾਰ ਹੈ ਕਿ ਇਸ ਮਾਮਲੇ (ਵਰਧਾ ਵਿੱਚ ਕੀਤੀ ਤਕਰੀਰ ਦੌਰਾਨ) ਵਿਚ ਕਿਸੇ ਤਰ੍ਹਾਂ ਵੀ ਉਲੰਘਣਾ ਨਹੀਂ ਹੋਈ।’ ਕਾਂਗਰਸ ਨੇ ਇਸ

ਮਹੀਨੇ ਦੀ ਸ਼ੁਰੂਆਤ ਵਿੱਚ ਚੋਣ ਕਮਿਸ਼ਨ ਤਕ ਰਸਾਈ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀਆਂ ‘ਵੰਡਪਾਊ’ ਤਕਰੀਰਾਂ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਚੋਣ ਕਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਕਲੀਨ ਚਿੱਟ ਅਜਿਹੇ ਸਮੇਂ ਦਿੱਤੀ ਗਈ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਕਾਂਗਰਸ ਨੇ ਚੋਣ ਪੈਨਲ ਕੋਲ ਰਸਾਈ ਕਰਦਿਆਂ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੀਆਂ ਚੋਣ ਰੈਲੀਆਂ ਦੌਰਾਨ ਬਾਲਾਕੋਟ ਹਵਾਈ ਹਮਲਿਆਂ ਤੇ ਪੁਲਵਾਮਾ ਦਹਿਸ਼ਤੀ ਹਮਲੇ ਜਿਹੇ ਮੁੱਦਿਆਂ ਨੂੰ ਉਭਾਰ ਕੇ ਦੇਸ਼ ਦੀ ਫ਼ੌਜ ਦੀ ਚੋਣ ਮੰਤਵਾਂ ਲਈ ਵਰਤੋਂ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।

ਸ੍ਰੀਨਗਰ-ਲੇਹ ਮਾਰਗ ਚਾਰ ਮਹੀਨਿਆਂ ਬਾਅਦ ਖੁੱਲ੍ਹਿਆ

ਜ਼ੋਜੀਲਾ (ਜੰਮੂ-ਕਸ਼ਮੀਰ),  ਅਪਰੈਲ  ਕਸ਼ਮੀਰ ਵਾਦੀ ਨੂੰ ਲੱਦਾਖ ਖੇਤਰ ਨਾਲ ਜੋੜਨ ਵਾਲਾ 434 ਕਿਲੋਮੀਟਰ ਲੰਬਾ ਸ੍ਰੀਨਗਰ-ਲੇਹ ਸ਼ਾਹਰਾਹ, ਚਾਰ ਮਹੀਨਿਆਂ ਬਾਅਦ ਅੱਜ ਆਵਾਜਾਈ ਲਈ ਖੁੱਲ੍ਹ ਗਿਆ। ਭਾਰੀ ਬਰਫ਼ਬਾਰੀ ਕਾਰਨ ਇਹ ਮਾਰਗ ਬੰਦ ਹੋ ਗਿਆ ਸੀ। ਇੱਥੇ ਜ਼ੀਰੋ ਪੁਆਇੰਟ ’ਤੇ ਹੋਏ ਇਕ ਸਮਾਰੋਹ ਦੌਰਾਨ ਭਾਰਤੀ ਫ਼ੌਜ ਦੀ 15 ਕੋਰ ਦੇ ਜਨਰਲ ਆਫ਼ੀਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਕੇਜੇਐੱਸ ਢਿੱਲੋਂ ਨੇ ਹੋਰ ਅਧਿਕਾਰੀਆਂ ਦੇ ਨਾਲ ਸ਼ਾਹਰਾਹ ਨੂੰ ਮੁੜ ਖੋਲ੍ਹਿਆ। ਇਹ ਸ਼ਾਹਰਾਹ ਲੰਘੇ ਸਾਲ ਦਸੰਬਰ ਮਹੀਨੇ ਦੇ ਅੱਧ ਵਿੱਚ ਗੰਦਰਬਲ ਜ਼ਿਲ੍ਹੇ ’ਚ ਗਗਨਗੀਰ ਤੋਂ ਲੈ ਕੇ ਕਾਰਗਿਲ ਜ਼ਿਲ੍ਹੇ ’ਚ ਦਰਾਸ ਤੱਕ ਹੋਈ ਭਾਰੀ ਬਰਫ਼ਬਾਰੀ ਕਾਰਨ ਬੰਦ ਹੋ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਗਗਨਗੀਰ ਤੋਂ ਜ਼ੀਰੋ ਪੁਆਇੰਟ ਤੱਕ ਬਰਫ਼ ਹਟਾਉਣ ਦਾ ਕੰਮ ਸੀਮਾ ਸੜਕ ਸੰਗਠਨ ਵੱਲੋਂ ਪ੍ਰਾਜੈਕਟ ਬੈਕਨ ਤਹਿਤ ਕੀਤਾ ਗਿਆ, ਜਦੋਂਕਿ ਦਰਾਸ ਤੋਂ ਜ਼ੀਰੋ ਪੁਆਇੰਟ ਤੱਕ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਪ੍ਰਾਜੈਕਟ ਵਿਨਾਇਕ ਅਧੀਨ ਕੀਤਾ ਗਿਆ। ਪ੍ਰਾਜੈਕਟ ਬੈਕਨ 14 ਅਪਰੈਲ ਨੂੰ ਪ੍ਰਾਜੈਕਟ ਵਿਨਾਇਕ ਤੋਂ ਇਕ ਦਿਨ ਪਹਿਲਾਂ ਪੂਰਾ ਹੋ ਗਿਆ ਸੀ। ਦੋਵੇਂ ਅਪਰੇਸ਼ਨ 5 ਮਾਰਚ ਨੂੰ ਸ਼ੁਰੂ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਮੁਸ਼ਕਿਲ ਕੰਮ ਨੂੰ ਨੇਪਰੇ ਚਾੜ੍ਹਨ ਲਈ ਡੋਜ਼ਰਜ਼, ਅਰਥਮੂਵਰਜ਼, ਵ੍ਹੀਲ ਲੋਡਰਜ਼, ਸਨੋਅ ਕਟਰਜ਼ ਅਤੇ ਹੋਰ ਸਰੋਤਾਂ ਦਾ ਇਸਤੇਮਾਲ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਕੰਮ ਵਿੱਚ ਬਰਫ਼ ਦੀਆਂ ਢਿੱਗਾਂ ਡਿੱਗਣ, ਬੇਹੱਦ ਖ਼ਰਾਬ ਮੌਸਮ ਅਤੇ ਕਈ ਥਾਵਾਂ ’ਤੇ 30 ਤੋਂ 40 ਫੁੱਟ ਬਰਫ਼ਬਾਰੀ ਹੋਣ ਵਰਗੀਆਂ ਸਮੱਸਿਆਵਾਂ ਸਨ। ਇਸ ਦੇ ਨਾਲ ਹੀ ਘੱਟ ਤਾਪਮਾਨ ਕਾਰਨ ਪਾਣੀ ਜੰਮਣ ਦਾ ਖ਼ਤਰਾ ਵੀ ਸੀ। ਉਨ੍ਹਾਂ ਕਿਹਾ ਕਿ ਬਰਫ਼ ਹਟਾਉਣ ਦਾ ਜ਼ਿਆਦਾਤਰ ਕੰਮ ਮਸ਼ੀਨਾਂ ਨਾਲ ਪੂਰਾ ਕੀਤਾ ਗਿਆ ਪਰ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਾਲੇ ਵਿਅਕਤੀਆਂ ਦੀ ਸ਼ਲਾਘਾ ਕਰਨੀ ਬਣਦੀ ਹੈ।