You are here

 ਸਾਂਝਾ ਪੈਨਸ਼ਨਰਜ਼ ਫਰੰਟ ਇਲਾਕਾ ਜਗਰਾਉਂ  ਵਲੋਂ ਪੈਨਸ਼ਨਰਜ਼ ਸੰਬਧੀ ਪੰਜਾਬ ਸਰਕਾਰ ਦੀਆਂ ਚਾਲ ਬਾਜ ਨੀਤੀਆਂ ਖਿਲਾਫ਼ ਬੁਲਾਈ ਮੀਟਿੰਗ  

ਜਗਰਾਉਂ  -22 ਨਵੰਬਰ (ਸਤਪਾਲ ਸਿੰਘ ਦੇਹੜਕਾ) ਸਾਂਝਾ ਪੈਨਸ਼ਨਰਜ਼ ਫਰੰਟ ਇਲਾਕਾ ਜਗਰਾਉਂ  ਵਲੋਂ ਪੈਨਸ਼ਨਰਜ਼ ਸੰਬਧੀ ਪੰਜਾਬ ਸਰਕਾਰ ਦੀਆਂ ਚਾਲ ਬਾਜ ਨੀਤੀਆਂ ਖਿਲਾਫ਼ ਬੁਲਾਈ ਮੀਟਿੰਗ  ਇਸ ਕਨਵੈਨਸ਼ਨ ਨੂੰ ਪੈਨਸ਼ਨਰਜ਼ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਕੁੱਸਾ ਨੇ ਅਪਣੇ ਕੁੰਜੀਵਤ ਭਾਸ਼ਣ ਚ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ  ਪੈਨਸ਼ਨਰਜ਼ ਸੰਬਧੀ ਫੈਸਲੇ ਲਟਕਾ ਰਹੀ ਅਤੇ ਪੰਜਾਬ ਦੇ ਰੈਗੂਲਰ ਕਰਮਚਾਰੀਆਂ ਨਾਲੋ ਤੋੜ    ਰਹੀ ਹੈ ਅਤੇ ਅਸ਼ਪਸ਼ਟ ਪੱਤਰ ਜਾਰੀ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਜੇ ਕਲ 23 ਨਵੰਬਰ ਨੂੰ ਸਰਕਾਰ ਨਾਲ ਨਿਸ਼ਚਿਤ ਹੋਈ ਮੀਟਿੰਗ ਚ ਪੈਨਸ਼ਨਰਜ਼ ਨੂੰ ਇਨਸਾਫ਼ ਨਾ ਮਿਲਿਆ ਤਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ  ਮੁੱਖ ਮੰਤਰੀ ਚੰਨੀ ਦੇ ਚੋਣ ਖੇਤਰ ਚ ਝੰਡਾ ਮਾਰਚ ਕਰਕੇ  ਸਰਕਾਰ ਦੀ  ਪੋਲ  ਖੋਲ੍ਹੀ ਜਾਵੇਗੀ । ਕਨਵੈਨਸ਼ਨ ਚ ਪਾਸ ਮਤਿਆਂ ਰਾਹੀਂ ਮੰਗ ਕੀਤੀ ਗਈ ਹੈ ਕਿ ਪੈਨਸ਼ਨ ਅਤੇ ਬਕਾਇਆ ਆਦਿ ਦਾ ਭੁਗਤਾਨ  ਇਕ ਮੁਸ਼ਤ ਕੀਤਾ ਜਾਵੇ ।ਵਿਧੀ  ਸਰਲ ਅਤੇ ਤੇਜ ਪ੍ਰਭਾਵੀ ਬਣਾਈ  ਜਾਵੇ । ਕੈਸ਼ ਲੈਸ ਮੈਡੀਕਲ ਸੁਵਿਧਾ ਦਿੱਤੀ ਜਾਵੇ ।ਪੈਨਸ਼ਨਰਜ਼ ਸੰਬਧੀ ਮਾਣਯੋਗ ਉੱਚ ਅਦਾਲਤ  ਦੇ ਫੈਸਲੇ ਲਾਗੂ ਕੀਤੇ ਜਾਣ ।ਬੁਲਾਰਿਆਂ ਨੇ ਕਿਹਾ ਕਿਹਾ ਕਿ ਮਾਣਯੋਗ ਉੱਚ ਅਦਾਲਤ ਦੇ ਪੈਨਸ਼ਨਰਜ਼ ਸੰਬਧੀ ਚੰਗੇ ਫੈਸਲਿਆਂ ਨੂੰ ਤਾਕ ਤੇ ਰਖਿਆ ਜਾ ਰਿਹਾ ਹੈ ।ਸੂਬਾ ਕਮੇਟੀ ਨੇ ਇਸ ਬਾਰੇ ਅਧਿਕਾਰੀਆਂ ਨੂੰ ਅਵਗਤ ਕਰਵਾ ਦਿੱਤਾ ਹੈ ।ਨਛੱਤਰ ਸਿੰਘ ਭਵਨ ਚ "ਪੈਨਸ਼ਨ ਕੋਈ ਖੈਰਾਤ ਨਹੀਂ  ,ਇਹ ਸਾਡਾ ਹੱਕ ਹੈ ਦੇ ਨਾਹਰੇ ਗੂੰਜਦੇ  ਰਹੇ ।ਇਸ ਮੌਕੇ ਮਾਸਟਰ ਮਲਕੀਤ ਸਿੰਘ ਨੇ ਵਿਆਖਿਆ ਸਹਿਤ ਪੈਨਸ਼ਨਰਜ਼ ਨਾਲ ਮਾਰੀ ਜਾ ਰਹੀ ਕਥਿਤ ਠੱਗੀ ਬਾਰੇ ਹਾਜਰੀਨ ਨੂੰ ਸੁਚੇਤ ਕੀਤਾ ।ਜੋਗਿੰਦਰ ਆਜਾਦ ਨੇ ਕਿਹਾ ਕਿ ਹਕੂਮਤਾਂ ਪੈਨਸ਼ਨਰਜ਼ ਨੂੰ ਬੋਝ ਸਮਝਦੀਆਂ ਹਨ ।ਉਹਨਾਂ  ਕਿਸਾਨ ਘੋਲ ਤੋਂ ਸਬਕ ਗ੍ਰਹਿਣ ਕਰਕੇ ਸੰਘਰਸ਼ ਨੂੰ ਤੇਜ਼ ਕਰਨ ਲਈ  ਕਿਹਾ ।ਇਸ ਤੋ ਇਲਾਵਾ ਗੁਰਮੀਤ ਸਿੰਘ,ਜਗਦੀਸ਼ ਮਹਿਤਾ,ਅਵਤਾਰ ਸਿੰਘ ਅਤੇ ਅਸ਼ੋਕ ਕੁਮਾਰ ਭੰਡਾਰੀ ਨੇ ਵੀ ਪੈਨਸ਼ਨਰਜ਼ ਨੂੰ ਹੋਰ ਮਜਬੂਤੀ ਨਾਲ  ਸੜਕਾਂ ਤੇ ਆਉਣ ਦੀ ਲੋੜ ਮਹਿਸੂਸ ਕਰਵਾਈ।ਬੁਲਾਰਿਆਂ ਨੇ ਕਿਸਾਨ ਘੋਲ ਦੀ  ਡੱਟਵੀ ਹਿਮਾਇਤ ਕੀਤੀ ਅਤੇ ਉਹਨਾਂ ਵੱਲੋਂ ਕਾਲੇ ਕਾਨੂੰਨ ਪਾਰਲੀਮੈਂਟ ਚ ਰੱਦ ਹੋਣ ਅਤੇ ਹੋਰ ਮੁੱਖ ਮੰਗਾਂ ਲਾਗੂ ਹੋਣ ਤਕ ਕਿਸਾਨ ਯੂਨੀਅਨਾਂ ਵਲੋਂ ਘੋਲ ਜਾਰੀ ਰਖਣ   ਦਾ ਸਮਰਥਨ ਕੀਤਾ ।