ਜਗਰਾਉਂ, 21 ਨਵੰਬਰ( ਗੁਰਕੀਰਤ ਜਗਰਾਉਂ ) ਸੁੰਦਰ ਨਗਰ ਵਾਸੀ ਚਰਨਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉਚੇਚੇ ਤੌਰ ਤੇ ਭਾਈ ਰਣਜੀਤ ਸਿੰਘ ਦੀ ਖਾਲਸਾ ਨੂੰ ਬਾਬਾ ਬੁੱਢਾ ਜੀ ਸ਼ਰੋਮਣੀ ਗ੍ਰੰਥੀ ਸਭਾ ਜਗਰਾਉਂ ਦੇ ਮੁੱਖ ਸੇਵਾਦਾਰ ਬਣਨ ਤੇ ਅੱਜ ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਵਿਖੇ ਮਾਨ ਸਨਮਾਨ ਕੀਤਾ ਗਿਆ । ਇਸ ਸਮੇਂ ਮਾਣ ਸਨਮਾਨ ਪ੍ਰਾਪਤ ਕਰਨ ਉਪਰੰਤ ਭਾਈ ਰਣਜੀਤ ਸਿੰਘ ਖਾਲਸਾ ਦਮਦਮੀ ਟਕਸਾਲ ਵਾਲਿਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਥਾਂ ਥਾਂ ਤੋਂ ਮਿਲ ਰਹੇ ਮਾਣ ਸਤਿਕਾਰ ਦੇ ਸਦਾ ਰਿਣੀ ਰਹਿਣਗੇ । ਇਸ ਸਮੇਂ ਚਰਨਜੀਤ ਸਿੰਘ ਸੁੰਦਰਨਗਰ , ਹਰਿੰਦਰ ਪਾਲ ਸਿੰਘ ਜੀ ਮਜੀਠਾ, ਪ੍ਰਧਾਨ ਸੁਰਿੰਦਰਪਾਲ ਸੱਗੀ ਹਵਾਸ, ਨੌਜਵਾਨ ਸੇਵਾਦਾਰ ਤਜਿੰਦਰ ਸਿੰਘ ਸੋਨੂੰ, ਬਿੰਦਾ ਢੋਲਣ ,ਲਵਪ੍ਰੀਤ ਸੁੰਦਰਨਗਰ, ਨੀਨਾ ਸੁੰਦਰਨਗਰ ਅਤੇ ਸਭੋ ਸੰਗਤ ਵਾਰਡ ਨੰਬਰ 2 ਜਗਰਾਉਂ।