ਜਗਰਾਓਂ 16 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਿਆਂ ਵੱਲੋਂ ਅੱਜ ਮਾਸਕ ਗਤੀਵਿਧੀ ਕੀਤੀ ਗਈ। ਉਹਨਾਂ ਆਪਣੇ ਅਪ ਅਲੱਗ-ਅਲੱਗ ਤਰ੍ਹਾਂ ਦੇ ਮਖੌਟੇ ਬਣਾ ਕੇ ਉਹਨਾਂ ਨੂੰ ਆਪਣੇ ਚਿਹਰੇ ਉੱਤੇ ਲਗਾਇਆ ਅਤੇ ਆਪਣੇ ਆਪ ਨੂੰ ਅਲੱਗ-ਅਲੱਗ ਰੂਪ ਦਿੱਤਾ। ਬੱਚਿਆਂ ਵੱਲੋਂ ਬਿਨ੍ਹਾਂ ਕਿਸੇ ਦੀ ਮਦਦ ਤੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਦੀ ਗਤੀਵਿਧੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਇਨਸਾਨ ਨੂੰ ਆਪਣੇ ਜੀਵਨ ਦੇ ਪੰਧ ਵਿਚ ਕਈ ਤਰ੍ਹਾਂ ਦੇ ਰੂਪ ਬਣਾਉਣੇ ਪੈਂਦੇ ਹਨ ਕਿਉਂਕਿ ਸਮਾਜ ਅਤੇ ਘਰੇਲੂ ਜ਼ਿੰਦਗੀ ਬਹੁਤ ਸਾਰੇ ਰੰਗ ਦਿਖਾ ਦਿੰਦੀ ਹੈ। ਬੱਚਿਆਂ ਦੀ ਇਸ ਖੇਡ ਨੁਮਾ ਗਤੀਵਿਧੀ ਨੇ ਜੀਵਨ ਦੇ ਬਹੁਤ ਰੰਗ ਪੇਸ਼ ਕੀਤੇ ਹਨ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ