ਬੀਬੀਐੱਸਬੀ ਕਾਨਵੈਂਟ ਸਕੂਲ ਵੱਲੋਂ ਵਿਿਦਆਰਥੀਆਂ ਚ ਸੋਹਣੀ ਦਸਤਾਰ ਸਜਾਉਣ ਅਤੇ ਟਾਈ ਬੰਨ੍ਹਣ ਦੇ ਮੁਕਾਬਲੇ ਕਰਵਾਏ

ਜਗਰਾਓਂ 12 ਨਵੰਬਰ (ਅਮਿਤ ਖੰਨਾ) ਬੀਬੀਐੱਸਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਵੱਲੋਂ ਵਿਿਦਆਰਥੀਆਂ ਚ ਸੋਹਣੀ ਦਸਤਾਰ ਸਜਾਉਣ ਅਤੇ ਟਾਈ ਬੰਨ੍ਹਣ ਦੇ ਮੁਕਾਬਲੇ ਕਰਵਾਏ ਗਏ। ਇਨਾਂ੍ਹ ਮੁਕਾਬਲਿਆਂ 'ਚ ਅਮਨਦੀਪ ਸਿੰਘ ਅਤੇ ਪ੍ਰਦੀਪ ਸਿੰਘ ਪਹਿਲੇ ਸਥਾਨ ਤੇ ਰਹੇ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਿਦਆਰਥੀਆਂ ਚ ਸੋਹਣੀ ਪੱਗ ਸਜਾਉਣ ਅਤੇ ਟਾਈ ਬੰਨ੍ਹਣ ਪ੍ਰਤੀ ਰੁਚੀ ਪੈਦਾ ਕਰਨ ਲਈ ਸਕੂਲ ਦੇ ਐਡਵੈਂਚਰ ਹਾਊਸ, ਔਕਪਲੋਰਰ, ਚੈਲੰਜਰਸ ਹਾਊਸ ਅਤੇ ਡਿਸਕਵਰ ਹਾਊਸ ਦੇ ਵਿਿਦਆਰਥੀਆਂ ਵਿਚ ਇਹ ਮੁਕਾਬਲਾ ਕਰਵਾਇਆ ਗਿਆ। ਸੋਹਣੀ ਦਸਤਾਰ ਸਜਾਉਣ ਦੇ ਮੁਕਾਬਲੇ ਚ ਅਮਨਦੀਪ ਸਿੰਘ ਅਤੇ ਪ੍ਰਦੀਪ ਸਿੰਘ ਨੇ ਪਹਿਲਾ ਸਥਾਨ, ਹਰਨੇਕ ਸਿੰਘ ਅਤੇ ਰਣਜੀਤ ਸਿੰਘ ਨੇ ਦੂਸਰਾ, ਕੁਲਦੀਪ ਸਿੰਘ ਸੈਂਭੀ ਅਤੇ ਸਹਿਬਾਜਪ੍ਰਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਸੇ ਤਰਾਂ੍ਹ ਟਾਈ ਬੰਨਣ ਦੇ ਮੁਕਾਬਲਿਆਂ ਚ ਗੁਰਕੀਰਤ ਸਿੰਘ ਨੇ ਪਹਿਲਾ, ਗੁਰਵੀਰ ਸਿੰਘ ਨੇ ਦੂਜਾ ਅਤੇ ਜਸਪ੍ਰਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸ ਮੌਕੇ ਪਿੰ੍ਸੀਪਲ ਅਨੀਤਾ ਕੁਮਾਰੀ ਨੇ ਬੱਚਿਆਂ ਵੱਲੋਂ ਦਿਲਚਸਪੀ ਨਾਲ ਦੋਵਾਂ ਮੁਕਾਬਲਿਆਂ ਵਿਚ ਭਾਗ ਲੈਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਸਤਾਰ ਸਜਾਉਣੀ ਅਤੇ ਟਾਈ ਬੰਨਣੀ ਵੀ ਇੱਕ ਕਲਾ ਹੈ। ਇਨਾਂ੍ਹ ਦੋਵਾਂ ਨੂੰ ਆਪਣੇ ਮਨ ਅਨੁਸਾਰ ਬੇਹਦ ਖੂਬਸੂਰਤ ਢੰਗ ਨਾਲ ਬੰਨਿ੍ਹਆ ਜਾ ਸਕਦਾ ਹੈ। ਇਸ ਮੌਕੇ ਪਿੰ੍ਸੀਪਲ ਅਨੀਤਾ ਕੁਮਾਰੀ ਸਮੇਤ ਮੈਨੇਜਮੈਂਟ ਵਲੋਂ ਜੇਤੂ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਚੇਅਰਮੈਨ ਸਤੀਸ਼ ਕਾਲੜਾ, ਪ੍ਰਧਾਨ ਰਜਿੰਦਰ ਬਾਵਾ, ਉਪ ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਉਪ ਪ੍ਰਧਾਨ ਸਨੀ ਅਰੋੜਾ ਅਤੇ ਡਾਇਰੈਕਟਰ ਰਾਜੀਵ ਸੱਗੜ ਹਾਜ਼ਰ ਸਨ।