ਜਗਰਾਓਂ 8 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਗਿਆਰ੍ਹਵੀਂ ਜਮਾਤ ਦੇ ਿਿਵਦਆਰਥੀ ਅਰਪਨ ਸਿੰਘ ਭੁੱਲਰ (ਨਾਨ-ਮੈਡੀਕਲ) ਨੇ ਟਾਈਕਮਾਡੋ ਨਾਮ ਦੀ ਪ੍ਰਤੀਯੋਗਤਾ ਵਿਚ ਹਿੱਸਾ ਲੈਂਦੇ ਹੋਏ ਸਟੇਟ ਵਿਚੋਂ ਬਰੌਂਜ਼ ਤਗਮਾ ਅਤੇ ਜ਼ਿਲ੍ਹੇ ਵਿਚੋਂ ਸੋਨ ਤਗਮਾ ਲੈਂਦੇ ਹੋਏ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚੇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਇਸ ਬੱਚੇ ਉੱਪਰ ਮਾਣ ਹੈ ਜਿਸਨੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਕੂਲ ਨੂੰ ਚਾਰ-ਚੰਨ ਲਗਾਉਣ ਵਾਲੇ ਇਸ ਬੱਚੇ ਦੇ ਮਾਪਿਆਂ ਨੂੰ ਖਾਸ ਤੌਰ ‘ਤੇ ਵਧਾਈ ਹੈ। ਬੱਚਿਆਂ ਨੂੰ ਆਪਣੇ ਅੰਦਰ ਆਤਮ-ਵਿਸ਼ਵਾਸ਼ ਪੈਦਾ ਕਰਨਾ ਜ਼ਰੂਰੀ ਹੈ ਜਿਸ ਨਾਲ ਉਹ ਹਰ ਤਰ੍ਹਾਂ ਦੇ ਮੁਕਾਬਲਿਆਂ ਨੂੰ ਸੌਖੇ ਹੀ ਜਿੱਤ ਸਕਦੇ ਹਨ ਅਤੇ ਆਪਣੇ ਆਪ ਦੀ ਪਹਿਚਾਣ ਕਰਵਾ ਕੇ ਮੋਹਰਲੀ ਕਤਾਰ ਦੇ ਦੌੜਾਕ ਬਣ ਸਕਦੇ ਹਨ। ਅਜਿਹੀਆਂ ਪ੍ਰਤੀਯੋਗਤਾਵਾਂ ਹੀ ਬੱਚੇ ਨੂੰ ਵੱਡੇ ਮੈਦਾਨਾਂ ਵਿਚ ਖੇਡਣ ਦੇ ਮੌਕੇ ਪੈਦਾ ਕਰਦੀਆਂ ਹਨ। ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆ ਨੇ ਵੀ ਬੱਚੇ ਨੂੰ ਵਧਾਈ ਦਿੱਤੀ।