ਨਗਰ ਕੌਸਲ ਦੀ ਮੀਟਿੰਗ ਵਿਚ ਹੋਣ ਵਾਲੇ ਕੰਮਾਂ ਵਲ ਨਾ ਮੁੜਿਆ ਕਿਸੇ ਦਾ ਧਿਆਨ

ਕੌਸਲਰ ਹੋਏ ਆਪਸ ਵਿਚ ਮਿਹਣੋ-ਮਿਹਣੀ

 

ਕਮਿਸ਼ਨ ਲੈਣ ਦਾ ਪਿਆ ਰੌਲਾ 

 

ਵਧੀਆ ਸੜਕ ਬਿਨਾਂ ਵਰਕ ਆਡਰ ਤੋਂ ਪਟਣ ਦਾ ਮਾਮਲਾ ਭਖਿਆ

 

ਹੁਣ ਕੂੜਾ ਚੁੱਕਣ ਤੇ ਵੀ ਗਰੀਬ ਜਨਤਾ ਨੂੰ ਦੇਣਾ ਪਵੇਗਾ ਬੈੰਕਾ, ਪ੍ਰਾਈਵੇਟ ਸਕੂਲਾਂ ਤੇ ਪ੍ਰਾਇਵੇਟ ਹਸਪਤਾਲ ਦੀ ਨਿਸਬਤ ਜਾਂਦੇ ਖਰਚ-ਖਹਿਰਾ

 

ਜਗਰਾਉਂ, ਜੂਨ 2019-(ਗੁਰਦੇਵ ਸਿੰਘ ਗ਼ਾਲਿਬ/ਮਨਜੀਤ ਸਿੰਘ ਗਿੱਲ )-ਨਗਰ ਕੌਸਲ ਜਗਰਾਉਂ ਵਿਖੇ ਹਾਉਸ ਦੀ ਹੋਈ ਆਮ ਮੀਟਿੰਗ ਵਿਚ ਕੌਸਲਰ ਆਪਸ ਵਿਚ ਮਿਹਣੋ-ਮਿਹਣੀ ਹੁੰਦੇ ਦੇਖੇ ਗਏ | ਕਈ ਮਤਿਆਂ ਦੀ ਸੱਤਾਧਾਰੀ ਕਾਂਗਰਸ ਦੇ ਕੌਸਲਰਾਂ ਵਲੋਂ ਵਿਰੋਧੀ ਪਾਰਟੀ ਦੇ ਕੌਸਲਰਾਂ ਨਾਲ ਰਲ ਕੇ ਵਿਰੋਧਤਾ ਕੀਤੀ |ਮੀਟਿੰਗ ਵਿਚ ਰੱਖੇ ਕੁੱਲ 12 ਮਤਿਆਂ ਵਿਚੋਂ ਮਤਾ ਨੰਬਰ ਗਿਆਰਾਂ ਵਿਚਾਰ ਅਧੀਨ, ਨੰਬਰ ਬਾਰਾਂ ਰੱਦ ਤੇ ਬਾਕੀ ਦੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ | ਮੀਟਿੰਗ ਵਿਚ ਮਤੇ ਦਵਿੰਦਰ ਸਿੰਘ ਵਲੋਂ ਪੜ੍ਹੇ ਗਏ | ਪ੍ਰਧਾਨ ਚਰਨਜੀਤ ਕੌਰ ਕਲਿਆਣ ਦੀ ਪ੍ਰਧਾਨਗੀ ਹੇਠ ਹਾਊਸ ਦੀ ਹੋਈ ਆਮ ਮੀਟਿੰਗ ਵਿਚ ਸਤੀਸ਼ ਕੁਮਾਰ ਪੱਪੂ, ਵਰਿੰਦਰਪਾਲ ਸਿੰਘ ਪਾਲੀ, ਕੁਨਾਲ ਬੱਬਰ ਆਦਿ ਨੇ ਕਿਹਾ ਕਿ ਥਾਣਾ ਰੋਡ ਜੋ ਚੰਗੀ ਹਲਾਤ ਵਿਚ ਹੈ, ਨੂੰ ਬਿਨ੍ਹਾਂ ਵਰਕ ਆਰਡਰ ਤੋਂ ਕਿਸੇ ਅਣਪਛਾਤੇ ਨੇ ਪੁੱਟ ਦਿੱਤਾ ਹੈ | ਕੌਸਲ ਇਸ ਸਬੰਧੀ ਅੱਖਾਂ ਮੀਚੀ ਬੈਠੀ ਹੈ | ਘੱਟੋ-ਘੱਟ ਇਸ ਸੜਕ ਨੂੰ ਕਿਸ ਦੇ ਹੁਕਮਾਂ ਨਾਲ ਕਿਸ ਠੇਕੇਦਾਰ ਵਲੋਂ ਪੁੱਟੀ ਤੇ ਪੁਟਾਈ ਹੈ, ਪ੍ਰਤੀ ਤਾਂ ਸਾਫ਼ ਹੋਣਾ ਚਾਹੀਦਾ ਹੈ | ਇਨ੍ਹਾਂ ਕੌਸਲਰਾਂ ਨੇ ਕਿਹਾ ਕਿ ਸੁਭਾਸ਼ ਗੇਟ ਵਾਲੀ ਜੋ ਕਈ ਦਰਜਨ ਪਿੰਡਾਂ ਦਾ ਲਾਂਘਾ ਹੈ, ਸੜਕ ਨੂੰ ਤਾਂ ਬਣਾਇਆ ਨਹੀਂ ਜਾਂਦਾ ਜਦਕਿ ਰਾਜਸੀ ਪਹੁੰਚ ਨਾਲ ਚੰਗੀ ਹਾਲਤ ਵਾਲੀਆਂ ਸੜਕਾਂ ਨੂੰ ਪੁੱਟਿਆ ਜਾ ਰਿਹਾ ਹੈ | ਕਾਰਜ ਸਾਧਕ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਕਮੇਟੀ ਬਣਾ ਕੇ ਜਾਂਚ ਕਰਵਾਈ ਜਾਵੇਗੀ ਜੋ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਪਰਚਾ ਦਰਜ ਕੀਤਾ ਜਾਵੇਗਾ | 

ਵਾਰਡ ਨੰਬਰ ਦਸ ਦੇ ਕੌਸਲਰ ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਉਸ ਦੇ ਵਾਰਡ ਵਿਚ ਨਾ ਤਾਂ ਸਟਰੀਟ ਲਾਈਟਾਂ ਚਾਲੂ ਹਾਲਤ ਵਿਚ ਹਨ ਅਤੇ ਨਾ ਹੀ ਕੋਈ ਸਫ਼ਾਈ ਸੇਵਕ ਹੈ | ਲਾਈਟਾਂ ਸਬੰਧੀ ਅਨਮੋਲ ਗੁਪਤਾ ਨੇ ਕਿਹਾ ਕਿ ਚਾਰ ਸਾਲ ਤੋਂ ਸ਼ੇਰਪੁਰ ਰੋਡ ਦੀ ਸੜਕ 'ਤੇ ਲੱਗੀਆਂ ਲਾਈਟਾਂ ਖ਼ਰਾਬ ਪਈਆਂ ਹੋਈਆਂ ਹਨ | ਕੌਸਲਰ ਕਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਉਹ ਹਰ ਮਹੀਨੇ ਆਪਣੇ ਪੱਲੇ ਤੋਂ ਪੈਸੇ ਖ਼ਰਚ ਕਰਕੇ ਵਾਰਡ ਦੀਆਂ ਲਾਈਟਾਂ ਠੀਕ ਕਰਵਾਉਂਦਾ ਹੈ | 

ਕੌਸਲਰ ਵਰਿੰਦਰਪਾਲ ਸਿੰਘ ਪਾਲੀ ਨੇ ਕਿਹਾ ਕਿ ਕਮੇਟੀ ਅੰਦਰ ਕਥਿਤ ਰੂਪ ਵਿਚ ਚੱਲਦੇ ਕਮਿਸ਼ਨ ਦੀ ਖ਼ਬਰਾਂ ਆਏ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ | ਇਹਨਾਂ ਦੀ ਪੁਸ਼ਟੀ ਕੀਤੀ ਜਾਵੇ ਅਤੇ ਓਹਨਾ ਪੂਰੇ ਹਾਉਸ ਵਿਚ ਪਤਰਕਾਰਾਂ ਸਾਮਣੇ ਓਹਨਾ ਵਲੋਂ ਕਿਸੇ ਵੀ ਕਿਸਮ ਦਾ ਕਮਿਸ਼ਨ ਨਾ ਲਏ ਜਾਣ ਦੀ ਸਪਸ਼ਟ ਸ਼ਬਦਾਂ ਵਿਚ ਸੋਹ ਖਾਦੀ।ਪਰ ਦੂਜੇ ਸਾਰੇ ਕੌਂਸਲਰ ਅਤੇ ਅਫਸਰ ਚੁੱਪ ਹੀ ਰਹੇ। ਇਸ ਸਬੰਧੀ ਕੌਸਲਰ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਉਹ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਕੌਸਲ ਅੰਦਰ ਚੱਲਦੇ ਕਮਿਸ਼ਨ ਪ੍ਰਤੀ ਸੁਣ ਰਹੇ ਹਨ । 

ਮਤਾ ਨੰਬਰ 5 ਤੇ ਬੋਲਦੇ ਕੌਸਲਰ ਗੁਰਪ੍ਰੀਤ ਕੌਰ ਤਤਲਾ ਵਲੋਂ ਮਸਰ ਦੀ ਦਵਾਈ ਦੀ ਖਰੀਦ ਕਣ ਸਬੰਦੀ ਮੰਗ ਕੀਤੀ ਕਿ ਦਵਾਈ ਚੰਗੀ ਅਤੇ ਬਿਨਾਂ ਮਿਲਾਬਟ ਤੋਂ ਵਰਤੀ ਜਾਣੀ ਚਾਹੀਦੀ ਹੈ।ਜਿਸ ਦੀ ਪ੍ਰੋੜਤਾ ਬਲਵਿੰਦਰ ਕੌਰ ਅਤੇ ਅਮਨਜੀਤ ਸਿੰਘ ਖਹਿਰਾ ਨੇ ਵੀ ਕੀਤੀ।

ਮਤਾਂ ਨੰਬਰ 10 ਦਾ ਅਮਨਜੀਤ ਸਿੰਘ ਖਹਿਰਾ ਵਲੋਂ ਵਿਰੋਧ ਕੀਤਾ ਗਿਆ ਜਿਸ ਵਿੱਚ ਫਾਇਰ ਸੇਫਟੀ ਸਰਟੀਫਿਕੇਟ ਜਾਰੀ ਕਰਨ ਦੀ ਫੀਸ ਸਰਟੀਫ਼ਿਕੇਟ ਤਤਕਾਲ 2000 ਰੁਪਏ, ਸਰਟੀਫਿਕੇਟ ਆਮ 1000 ਰੁਪਏ, ਰਿਪੋਟ 500 ਰੁਪਏ ਸੀ ਨੂੰ ਵਾਧਕੇ ਕਰਮਵਾਰ 6000,3000,2000 ਰੁਪਏ ਕੀਤਾ ਜਾ ਰਿਹਾ ਹੈ ਜੋ ਕੇ ਸਰਕਾਰ ਅਤੇ ਨਗਰ ਕੌਂਸਲ ਵਲੋਂ ਲੋਕ ਉਪਰ ਬੀਨਾ ਬਜਾ ਵੱਡਾ ਵੋਜ ਪਾਇਆ ਜਾ ਰਿਹਾ ਹੈ ਗਲਤ ਹੈ ਪਰ ਬਾਕੀ ਕੌਸਲਰ ਵਲੋਂ ਇਸ ਮੱਤੇ ਵਲ ਕੋਈ ਖਾਸ ਤਬਜੋ ਨਹੀਂ ਦਿਤੀ ਗਈ।

ਮਤਾ ਨੰਬਰ 11 ਜੋ ਕੇ ਕੂੜੇ ਕਰਕਟ ਨੂੰ ਚੁੱਕਣ ਲਈ ਹਰ ਮਹੀਨੇ  ਦੇ ਬਿਲ ਲੌਣ ਸਬੰਦੀ ਨੂੰ ਅਮਨਜੀਤ ਸਿੰਘ ਖਹਿਰਾ ਵਲੋਂ ਰੱਦ ਕਰਨ ਦੀ ਮੰਗ ਕੀਤੀ ਗਈ ਅਤੇ ਇਹ ਵੀ ਆਖਿਆ ਗਿਆ ਕਿ ਜੇ ਇਸ ਮਤੇ ਨੂੰ ਦੁਬਾਰੇ ਸੋਦਕੇ ਨਾ ਭੇਜਿਆ ਗਿਆ ਤਾਂ ਨਗਰ ਕੌਂਸਲ ਦੇ ਦਰਵਾਜੇ ਤੇ ਕੌਂਸਲ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਧਰਨਾ ਸ਼ੁਰੂ ਕਰਨਗੇ।ਇਸ ਮਤੇ ਉਪਰ ਦੂਜੇ ਕੌਸਲਰ ਦੇ ਰਲਮੇ ਮਿਲਮੇ ਹਗਾਰੇ ਤੋਂ ਬਾਦ ਵਿਚਾਰ ਅਧੀਨ ਰੱਖ ਲਿਆ ਗਿਆ।

ਸੁਪਰਡੈਂਟ ਮਨੋਹਰ ਸਿੰਘ ਨੇ ਦੱਸਿਆ ਕਿ ਇਸ ਮਤੇ ਨੂੰ ਰੱਦ ਨਹੀਂ ਕੀਤਾ ਜਾ ਸਕਦਾ | ਵਸੂਲੀ ਜਾਣ ਵਾਲੀ ਰਾਸ਼ੀ ਘੱਟ ਵੱਧ ਜ਼ਰੂਰ ਕੀਤੀ ਜਾ ਸਕਦੀ ਹੈ | ਇਸ ਮਤੇ ਨੂੰ ਵਿਚਾਰ ਅਧੀਨ ਰੱਖ ਦਿੱਤਾ ਗਿਆ |  ਚਾਰ ਕੌਸਲਰਾਂ ਨੇ ਕਰੀਬ 16 ਕੰਮ ਜਿਨ੍ਹਾਂ ਦੇ ਸਾਲ 2016 ਵਿਚ ਟੈਂਡਰ ਲੱਗੇ ਸਨ, ਨੂੰ ਕੌਸਲ ਦੇ ਫੰਡਾਂ ਵਿਚੋਂ ਕਰਵਾਉਣ ਲਈ ਮਤਾ ਨੰਬਰ ਬਾਰਾਂ ਪਵਾਇਆ ਸੀ, ਨੂੰ ਮੀਟਿੰਗ ਵਿਚ ਬਹੁ-ਸੰਮਤੀ ਨਾਲ ਰੱਦ ਕਰ ਦਿੱਤਾ ਗਿਆ।  ਕੌਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਸਟਰੀਟ ਵੈਂਡਰਜ਼ ਦਾ ਮਾਮਲਾ ਠੰਡੇ ਬਸਤੇ ਵਿਚ ਪਾਉਣਾ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਅਤੇ ਨਗਰ ਕੌਸਲ ਦੀ ਨਾ-ਕਾਮਯਾਬੀ ਹੈ |  ਕੌਸਲਰ ਅਨਮੋਲ ਗੁਪਤਾ ਜੋ ਲੋਕ ਸਭਾ ਦੀਆਂ ਚੋਣਾ ਮੌਕੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋ ਗਏ ਸਨ ਅਤੇ ਵਰਿੰਦਰਪਾਲ ਸਿਘ ਪਾਲੀ ਇਕ ਦੂਜੇ 'ਤੇ ਕਟਾਖਸ਼ ਕੱਸਦੇ ਵੀ ਦੇਖੇ ਗਏ | ਇਸ ਮੌਕੇ ਜੇ.ਈ ਸਤਿਆਜੀਤ, ਸੈਨਟਰੀ ਇੰਸਪੈਕਟਰ ਅਨਿਲ ਕੁਮਾਰ ਅਤੇ ਕੌਸਲਰ ਹਾਜ਼ਰ ਸਨ |