ਮਹਿਲਕਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ

ਲੋਕ ਮਿੱਤਰਤਾ ਪਹਿਲ" ਤਹਿਤ ਪੁਲਿਸ ਪਬਲਿਕ/ਕਮੇਟੀ ਦੀ 5 ਕਿਲੋਮੀਟਰ  ਦੀ ਮੈਰਾਥਨ ਦੌੜ......

ਆਈ ਪੀ ਐਸ ਸ਼ੁਭਮ ਅਗਰਵਾਲ ਅਤੇ ਥਾਣਾ ਮੁਖੀ ਅਮਰੀਕ ਸਿੰਘ ਸਮੇਤ  ਵੱਡੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ.....   

ਮਹਿਲ ਕਲਾਂ/ ਬਰਨਾਲਾ- 30 ਅਕਤੂਬਰ ( ਗੁਰਸੇਵਕ ਸੋਹੀ )- ਅੱਜ ਸਵੇਰੇ ਲੋਕ ਮਿੱਤਰਤਾ ਪਹਿਲ ਤਹਿਤ ਪੁਲੀਸ ਪਬਲਿਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸ਼ੁਭਮ ਅਗਰਵਾਲ ਆਈ ਪੀ ਐੱਸ ਏ ਐੱਸ ਪੀ ਮਹਿਲਕਲਾਂ  ਦੀ ਅਗਵਾਈ ਵਿੱਚ  "Run For Unity" ਤੰਦਰੁਸਤੀ ਅਤੇ ਏਕਤਾ ਦੇ ਮਕਸਦ ਤਹਿਤ 5 ਕਿਲੋਮੀਟਰ ਮੈਰਾਥਨ ਮਿਤੀ 30-10-2021 ਨੂੰ ਸਵੇਰੇ 6ਵਜੇ ਟੋਲ ਪਲਾਜ਼ਾ ਮਹਿਲ ਕਲਾਂ ਤੋਂ ਸ਼ੁਰੂ ਕਰਵਾਈ ਗਈ। ਜਿਸ ਵਿਚ ਸਕੂਲ ਦੇ ਵਿਦਿਆਰਥੀ, ਸਪੋਰਟਸ ਕਲੱਬ ਅਤੇ ਪੁਲਸ ਕਰਮਚਾਰੀਆਂ ਨੇ ਹਿੱਸਾ ਲਿਆ।ਸ੍ਰੀ  ਸ਼ੁਭਮ ਅਗਰਵਾਲ ਵੱਲੋਂ ਨੌਜਵਾਨਾਂ ਨਾਲ ਭੱਜ ਕੇ ਖ਼ੁਦ ਇਸ 5 ਕਿਲੋਮੀਟਰ ਮੈਰਾਥਨ ਦੌੜ ਨੂੰ ਮੁਕੰਮਲ ਕੀਤਾ ਗਿਆ। ਇਸ ਮੈਰਾਥਨ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਲੋਕ ਮਿੱਤਰਤਾ ਦੇ ਲੋਗੋ ਵਾਲੀਆਂ ਟੀ ਸ਼ਰਟਾਂ ਵੰਡੀਆਂ ਗਈਆਂ । ਪਹਿਲੀਆਂ 5 ਪੁਜੀਸ਼ਨਾਂ ਤੇ ਆਉਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਇਸ ਮੈਰਾਥਨ ਦੌੜ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ  Participation ਸਰਟੀਫਿਕੇਟ ਵੀ ਦਿੱਤੇ ਗਏ। ਦੌੜ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਦੌੜ ਵਿਚ ਪਹਿਲੇ ਨੰਬਰ ਤੇ ਹਰਪ੍ਰੀਤ ਸਿੰਘ ਚੌਹਾਨਕੇ ਖੁਰਦ ,ਦੂਸਰੇ ਨੰਬਰ ਤੇ ਗੁਰਮੀਤ ਸਿੰਘ ਮਹਿਲਕਲਾਂ, ਤੀਸਰੇ ਨੰਬਰ ਗੁਰਜੀਤ ਸਿੰਘ ਮਹਿਲਕਲਾਂ, ਚੌਥੇ ਨੰਬਰ ਤੇ ਚਮਕੌਰ ਸਿੰਘ ਚੌਹਾਨਕੇ ਖੁਰਦ ਅਤੇ ਪੰਜਵੇਂ ਨੰਬਰ ਤੇ ਹਰਜਿੰਦਰ ਸਿੰਘ ਮਹਿਲ ਕਲਾਂ ਅਤੇ ਮਹਿੰਦਰ ਸਿੰਘ ਵਧਾਤੇ ਮੋਹਰੀ ਰਹੇ । ਇਸ ਤੋਂ ਇਲਾਵਾ ਪੁਲਸ ਮਹਿਕਮੇ ਦੇ ਕਰਮਚਾਰੀਆਂ ਵਿੱਚੋਂ ਪਹਿਲੇ ਨੰਬਰ ਤੇ ਸ° ਥ°ਬਲਵੰਤ ਸਿੰਘ ਦੂਸਰੇ ਤੇ  ਜਬਰਜੋਸ ਸਿੰਘ ਆਏ। ਸ੍ਰੀ ਸ਼ੁਭਮ ਅਗਰਵਾਲ ਆਈ ਪੀ ਐਸ ਵੱਲੋਂ  "ਲੋਕ ਮਿੱਤਰਤਾ ਪਹਿਲ" ਨੂੰ ਅੱਗੇ ਵਧਾਉਂਦੇ ਹੋਏ ਸ਼ਾਮਲ ਹੋਣ ਵਾਲੇ ਨੌਜਵਾਨਾਂ ਨਾਲ ਮਿੱਤਰ ਤੌਰ ਤੇ ਗੱਲਬਾਤ ਕੀਤੀ। ਨਸ਼ਿਆਂ ਦੀ ਰੋਕਥਾਮ ਸਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਪੁਲਸ ਪ੍ਰਸ਼ਾਸਨ ਨਾਲ ਸ਼ੇਅਰ ਕਰਨ ਤੇ ਇਸ ਦੇ ਖਾਤਮੇ ਸਬੰਧੀ ਪੁਲਸ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ। ਨੌਜਵਾਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਪੁਲੀਸ ਪ੍ਰਸ਼ਾਸਨ ਉਨ੍ਹਾਂ ਦੀ ਹਰ ਪ੍ਰਕਾਰ ਦੀ ਮਦਦ ਕਰਨ ਵਿੱਚ ਉਨ੍ਹਾਂ ਦਾ ਸਾਥ ਦੇਵੇਗੀ। ਉਹ ਕਿਸੇ ਵੀ ਟਾਈਮ ਕੋਈ ਵੀ ਪਰਿਵਾਰਕ ਸਮੱਸਿਆ, ਸਮਾਜਿਕ ਸਮੱਸਿਆ ਸਬੰਧੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਥਾਣਾ ਮੁਖੀ ਸਰਦਾਰ ਬਲਜੀਤ ਸਿੰਘ, ਇੰਸਪੈਕਟਰ ਰਾਜਪਾਲ ਸਿੰਘ, ਥਾਣੇਦਾਰ ਅਮਰੀਕ ਸਿੰਘ, ਥਾਣੇਦਾਰ ਮੁਨੀਸ਼ ਕੁਮਾਰ, ਰੀਡਰ ਬਲਵੀਰ ਸਿੰਘ, ਗੁਰਦੀਪ ਸਿੰਘ ਆਦਿ ਤੋਂ ਇਲਾਵਾ ਪੁਲਸ ਪ੍ਰਸ਼ਾਸਨ ਅਧਿਕਾਰੀ ਸਮੇਤ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਲ ਸਨ ।