You are here

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੇ ਜਨਮ ਦਿਨ ਮੌਕੇ ਕਈ ਪੰਜਾਬੀੀ ਸਨਮਾਨਿਤ ਹੋਣਗੇ

ਲੰਡਨ, ਜੂਨ 2019 -( ਗਿਆਨੀ ਰਵਿਦਰਪਾਲ ਸਿੰਘ )-  ਬਰਤਾਨੀਆ ਦੀ ਮਹਾਰਾਣੀ ਵਲੋਂ ਹਰ ਸਾਲ ਜਨਮ ਦਿਨ ਅਤੇ ਨਵੇਂ ਸਾਲ ਮੌਕੇ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੀਆਂ ਬਰਤਾਨਵੀ ਸ਼ਖ਼ਸੀਅਤਾਂ ਨੂੰ ਸ਼ਾਹੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ | ਹਰ ਸਾਲ ਦੋ ਵਾਰ ਜਾਰੀ ਹੋਣ ਵਾਲੀ ਇਸ ਸੂਚੀ 'ਚ ਸ਼ਾਮਿਲ ਲੋਕਾਂ ਨੂੰ ਬਕਿੰਘਮ ਪੈਲੇਸ ਵਿਖੇ ਹੋਣ ਵਾਲੇ ਵੱਖ-ਵੱਖ ਸਮਾਗਮਾਂ ਮੌਕੇ ਵਿਸ਼ੇਸ਼ ਸੱਦੇ 'ਤੇ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ ਹੈ | ਮਹਾਰਾਣੀ ਦੇ ਜਨਮ ਦਿਨ ਮੌਕੇ ਜਾਰੀ ਕੀਤੀ ਸੂਚੀ 'ਚ ਬਹੁਤ ਸਾਰੇ ਭਾਰਤੀ ਅਤੇ ਪੰਜਾਬੀਆਂ ਦੇ ਨਾਂਅ ਦਰਜ ਹਨ | ਇਸ ਸੂਚੀ ਅਨੁਸਾਰ 1073 ਲੋਕਾਂ ਨੂੰ ਸ਼ਾਹੀ ਖ਼ਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 215 ਨੂੰ ਓ. ਬੀ. ਈ., 399 ਨੂੰ ਐਮ.ਬੀ.ਈ. ਤੇ 306 ਨੂੰ ਬੀ.ਈ.ਐਮ. ਨਾਲ ਨਿਵਾਜਿਆ ਗਿਆ ਹੈ | ਸੂਚੀ 'ਚ 75 ਫੀਸਦੀ ਲੋਕਾਂ ਵਲੋਂ ਭਾਈਚਾਰਿਆਂ ਲਈ ਬਿਹਤਰ ਕੰਮ ਕੀਤਾ ਹੈ | 508 ਔਰਤਾਂ ਇਸ ਸੂਚੀ ਦਾ ਹਿੱਸਾ ਬਣੀਆਂ ਹਨ, ਜਦਕਿ 0.4 ਫੀਸਦੀ ਘੱਟ ਗਿਣਤੀ ਪਿਛੋਕੜ ਨਾਲ ਸਬੰਧਿਤ ਲੋਕ ਸ਼ਾਮਿਲ ਹਨ | 

ਸ਼ਾਹੀ ਖਿਤਾਬਾਂ ਦੀ ਸੂਚੀ ;

ਅੱਖਾਂ ਦੇ ਮਾਹਿਰ ਖੋਜੀ ਅਤੇ ਨੌਟਿੰਘਮ ਯੂਨੀਵਰਸਿਟੀ ਦੇ ਪ੍ਰੋ: ਹਰਮਿੰਦਰ ਸਿੰਘ ਦੂਆ ਨੂੰ ਅੱਖਾਂ ਲਈ ਕੀਤੀ ਖੋਜ, ਸਿਹਤ ਸਿੱਖਿਆ ਆਦਿ ਲਈ ਸੀ. ਬੀ. ਈ. ਸਨਮਾਨ, 

ਡਾ: ਭਾਰਤ ਕੁਮਾਰ ਹੰਸਰਾਜ ਸ਼ਾਹ ਨੂੰ ਕਾਰੋਬਾਰੀ ਖੇਤਰ 'ਚ ਪਾਏ ਯੋਗਦਾਨ ਲਈ ਸੀ.ਬੀ.ਈ., 

ਡਾ: ਸਮੀਰ ਸ਼ਾਹ ਓ.ਬੀ.ਈ. ਨੂੰ ਟੈਲੀਵਿਜ਼ਨ ਤੇ ਵਿਰਾਸਤ ਲਈ ਸੀ. ਬੀ. ਈ. ਦਾ ਿਖ਼ਤਾਬ ਦਿੱਤਾ ਗਿਆ ਹੈ | 

ਹਰਜੀਤ ਸਿੰਘ ਭਾਨੀਆ ਸ਼ੇਰਓਕਸ, ਨੌਟਿੰਘਮ ਸ਼ਾਇਰ ਨੂੰ ਵੀਹਲ ਚੇਅਰ ਬਾਸਕਟਬਾਲ ਦੇ ਕੋਚ ਵਜੋਂ ਦਿੱਤੀਆਂ ਸੇਵਾਵਾਂ ਲਈ ਓ.ਬੀ.ਈ.,

 ਅਮਰਜੀਤ ਕੌਰ ਚੀਮਾ ਵਾਸੀ ਵੁਲਵਰਹੈਂਪਟਨ ਨੂੰ ਸਿੱਖਿਆ ਦੇ ਖੇਤਰ 'ਚ ਪਾਏ ਯੋਗਦਾਨ ਲਈ ਓ.ਬੀ.ਈ.,

 ਅਰਨਾਬ ਦੱਤ ਨੂੰ ਛੋਟੇ ਕਾਰੋਬਾਰ ਲਈ ਓ.ਬੀ.ਈ., 

ਡਾ: ਦੀਲਨਾ ਗਾਂਧੀ ਨੂੰ ਗੰਭੀਰ ਬਿਮਾਰੀਆਂ ਲਈ ਦਿੱਤੀਆਂ ਸੇਵਾਵਾਂ ਲਈ ਓ.ਬੀ.ਈ., 

ਅਰਵਿੰਦਾ ਗੋਹਿਲ ਨੂੰ ਓ.ਬੀ.ਈ., 

ਸਿੱਖ ਵੁਮੈਨਜ਼ ਐਕਸ਼ਨ ਨੈੱਟਵਰਕ ਦੀ ਡਾਇਰੈਕਟਰ ਅਤੇ ਬ੍ਰਮਿੰਘਮ ਸਿਟੀ ਕੌਾਸਲਰ ਨਰਿੰਦਰ ਕੌਰ ਕੂਨਰ ਨੂੰ ਲੋਕ ਅਤੇ ਭਾਈਚਾਰਕ ਸੇਵਾਵਾਂ ਲਈ ਓ.ਬੀ.ਈ.,

 ਅਰੁਣ ਕੁਮਾਰ ਬਤਰਾ ਨੂੰ ਲੋਕ ਸੇਵਾਵਾਂ ਲਈ ਓ.ਬੀ.ਈ., 

ਮਨਮੀਤ ਸਿੰਘ ਪਨੇਸਰ ਨੂੰ ਮੈਡੀਕਲ ਖੋਜ ਲਈ ਓ.ਬੀ.ਈ., 

ਮਹੇਸ਼ ਪਰਮਾਰ ਨੂੰ ਮੈਡੀਕਲ ਖੋਜ ਲਈ ਓ.ਬੀ.ਈ.

  ਔਰਤਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਵੁਮੈਨ ਇੰਪਾਵਰ ਦੀ ਚੇਅਰ ਰੀਨਾ ਰੇਂਜਰ (ਰੀਨਾ ਅਹੁਜਾ) ਨੂੰ ਘੱਟ ਗਿਣਤੀ ਭਾਈਚਾਰੇ ਦੀਆਂ ਔਰਤਾਂ ਲਈ ਕੀਤੀਆਂ ਸੇਵਾਵਾਂ ਲਈ ਓ. ਬੀ. ਈ. 

 ਬਾਕਸਿੰਗ ਰੈਫਰੀ ਅਮਰੀਕ ਸਿੰਘ ਬਾਸੀ ਨੂੰ ਬਾਕਸਿੰਗ ਲਈ ਐਮ. ਬੀ. ਈ. ਦਾ ਿਖ਼ਤਾਬ ਦਿੱਤਾ ਗਿਆ ਹੈ | ਉਹ 2012 ਦੀਆਂ ਉਲੰਪਿਕ ਖੇਡਾਂ ਦੇ ਫਾਈਨਲ ਮੈਚ ਦੇ ਰੈਫਰੀ ਸਨ ਅਤੇ ਉਨ੍ਹਾਂ ਨੂੰ ਬੈਸਟ ਰੈਫਰੀ ਚੁਣਿਆ ਗਿਆ ਸੀ | 

ਡਾ: ਅਸ਼ੋਕ ਕੁਮਾਰ ਭੁਵਾਨਗਿਰੀ ਨੂੰ ਸੱਭਿਆਚਾਰ ਅਤੇ ਸਮਾਜ ਸੇਵਾ ਲਈ ਐਮ. ਬੀ. ਈ., 

ਡਾ: ਨਵਨੀਤ ਸਿੰਘ ਚਾਨਾ ਨੂੰ ਕਲੀਨਿਕ ਸਿੱਖਿਆ ਅਤੇ ਭਾਈਚਾਰਕ ਦੇਖਭਾਲ ਲਈ ਐਮ. ਬੀ.ਈ., 

ਸਾਊਥਾਲ ਦੇ ਡਾ: ਗੁਲਬਾਸ਼ ਸਿੰਘ ਚੰਡੋਕ ਨੂੰ ਜਨਰਲ ਪ੍ਰੈਕਟਿਸ ਲਈ ਐਮ. ਬੀ. ਈ.,

 ਜਸਪਾਲ ਕੌਰ ਹਿੱਲ ਨੂੰ ਵਿੱਦਿਅਕ ਸੇਵਾਵਾਂ ਲਈ ਐਮ. ਬੀ. ਈ.,

 ਸਿਕੰਦਰ ਸਿੰਘ ਹੁੰਦਲ ਨੂੰ ਆਰਟ ਲਈ ਐਮ.ਬੀ.ਈ., 

ਮਹਿੰਦਰਾ ਕੁਮਾਰ ਲਿੰਬੂ ਨੂੰ ਐਮ. ਬੀ. ਈ.,

 ਡਾ: ਰਾਜੇਸ਼ ਪਟੇਲ ਨੂੰ ਸਿਹਤ ਸੇਵਾਵਾਂ, ਸਰਬਜੀਤ ਕੌਰ ਸਹੋਤਾ ਨੂੰ ਵਿੱਦਿਅਕ ਸੇਵਾਵਾਂ, ਆਗਿਆਪਾਲ ਸਿੰਘ ਸੋਲੰਕੀ ਨੂੰ ਵਿੱਦਿਅਕ ਸੇਵਾਵਾਂ ਲਈ ਐਮ.ਬੀ.ਈ. ਦਾ ਖਿਤਾਬ ਦਿੱਤਾ ਗਿਆ ਹੈ | 

ਜਦਕਿ ਵਲਭ ਕਵੀਰਾਜ ਨੂੰ ਦੱਖਣ ਏਸ਼ੀਆਈ ਭਾਈਚਾਰੇ ਲਈ ਦਿੱਤੀਆਂ ਸੇਵਾਵਾਂ ਲਈ ਅਤੇ ਗੁਰਚਰਨ ਸਿੰਘ ਬੇਦੀ ਨੂੰ ਸਮਾਜ ਸੇਵਾ ਬਦਲੇ ਬੀ. ਈ. ਐਮ. ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ।

ਵੇਦੇਸ ਦੀ ਧਰਤੀ ਤੇ ਇਸ ਤਰਾਂ ਦੇ ਸਨਮਾਨ ਮਿਲਣੇ ਸਮੁੱਚੇ ਪੰਜਾਬੀਆਂ ਲਈ ਗਰਬ ਵਾਲੀ ਗੱਲ ਹੈ।