You are here

ਮਾਰਕੀਟ ਕਮੇਟੀ ਚ ਲਾਇਆ ਕੋਰੋਨਾ ਵੈਕਸੀਨ ਕੈਂਪ

 ਜਗਰਾਓਂ 5 ਅਕਤੂਬਰ (ਅਮਿਤ ਖੰਨਾ):ਜਗਰਾਓਂ ਮਾਰਕੀਟ ਕਮੇਟੀ ਵੱਲੋਂ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੀ ਅਗਵਾਈ ਚ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਦਫ਼ਤਰ ਵਿਖੇ ਕੋਰੋਨਾ ਵੈਕਸੀਨ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਏਡੀਸੀ ਨਯਨ ਜੱਸਲ ਨੇ ਕੀਤਾ। ਕਈ ਦਿਨ ਬਾਅਦ ਕੋਰੋਨਾ ਵੈਕਸੀਨ ਆਉਣ ਕਾਰਨ ਵੈਕਸੀਨ ਲਗਵਾਉਣ ਵਾਲੇ ਲੋਕ ਵੱਡੀ ਗਿਣਤੀ ਚ ਪਹੁੰਚੇ।ਇਸ ਮੌਕੇ ਚੇਅਰਮੈਨ ਗਰੇਵਾਲ ਨੇ ਕਿਹਾ ਝੋਨੇ ਦੇ ਸੀਜਨ ਦੀ ਸ਼ੁਰੂਆਤ ਨੂੰ ਲੈ ਕੇ ਇਹ ਵੈਕਸੀਨ ਕੈਂਪ ਲਗਾਇਆ ਗਿਆ ਹੈ ਤਾਂ ਕਿ ਮੰਡੀ ਦੀ ਲੇਬਰ, ਕਿਸਾਨ, ਆੜ੍ਹਤੀ, ਮੁਲਾਜ਼ਮ ਤੇ ਹਰ ਇਕ ਵਰਗ ਇਸ ਦਾ ਲਾਹਾ ਲੈ ਸਕਣ। ਉਨ੍ਹਾਂ ਕਿਹਾ ਅੱਜ ਦੇ ਕੈਂਪ 'ਚ ਸੈਂਕੜਿਆਂ ਦੀ ਗਿਣਤੀ ਚ ਲੋਕ ਪਹੁੰਚੇ, ਜਿਸ ਦੇ ਲਈ ਜਗਰਾਓਂ  ਸਿਵਲ ਹਸਪਤਾਲ ਦੀ ਪੂਰੀ ਟੀਮ ਨੇ ਤਨਦੇਹੀ ਨਾਲ ਸੇਵਾ ਨਿਭਾਈ। ਇਸ ਮੌਕੇ ਸਕੱਤਰ ਕੰਵਲਪ੍ਰਰੀਤ ਸਿੰਘ ਕਲਸੀ, ਸੁਪਰਵਾਈਜਰ ਅਵਤਾਰ ਸਿੰਘ, ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ ਸੁੁਰਜੀਤ ਸਿੰਘ ਕਲੇਰ, ਸਕੱਤਰ ਜਗਜੀਤ ਸਿੰਘ, ਪਰਧਾਨ ਜਗਜੀਤ ਸਿੰਘ ਕਾਉਂਕੇ, ਹਰਿੰਦਰ ਸਿੰਘ ਸਰਪੰਚ ਪਿੰਡ ਗਗੜਾ, ਹਰਜੀਤ ਸਿੰਘ ਸਰਪੰਚ ਪਿੰਡ ਕਲਾਰ, ਰਾਜ ਕੁੁਮਾਰ ਭੱਲਾ, ਹਰੀ ਓਮ ਜ਼ਿਲ੍ਹਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਜਗਰਾਓਂ, ਸਰਪੰਚ ਨਿਰਮਲ ਸਿੰਘ ਡੱਲਾ, ਰਮੇਸ਼ ਸਹੋਤਾ, ਰਾਜਪਾਲ ਸਿੰਘ, ਦੇਵਰਾਜ ਸਿੰਘ, ਜਗਦੀਸ਼ਰ ਸਿੰਘ ਡਾਂਗੀਆਂ, ਸਰਪੰਚ ਗੁੁਰਸਿਮਰਨ ਸਿੰਘ ਰਸੂਲਪੁੁਰ, ਸਾਜਨ ਮਲਹੋਤਰਾ, ਗੁੁਰਮੇਲ ਸਿੰਘ, ਗਿਆਨ ਸਿੰਘ ਸੁੁਪਰਡੈਂਟ, ਕੁੁਲਵੰਤ ਕੌਰ, ਇੰਦਰਜੀਤ ਕੌਰ ਆਸ਼ਾ ਵਰਕਰ, ਅਮਨਦੀਪ ਸਿੰਘ, ਜਸਪ੍ਰਰੀਤ ਸਿੰਘ ਆਦਿ ਹਾਜ਼ਰ ਸਨ।