ਜਗਰਾਉਂ,(ਅਮਿਤ ਖੰਨਾ, ਪੱਪੂ )ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਅੱਜ ਨਗਰ ਕੌਂਸਲ ਜਗਰਾਓਂ ਦੇ ਟਾਊਨ ਹਾਲ ਵਿਖੇ ਤੀਸਰਾ ਕੋਰੋਨਾ ਵੈਕਸੀਨੇਸ਼ਨ ਕੈਂਪ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਵਾਇਆ ਗਿਆ।ਇਸ ਮੌਕੇ ਜਾਣਕਾਰੀ ਸਾਂਝਾ ਕਰਦਿਆਂ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਅਤੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਦੱਸਿਆ ਕਿ ਉਨ੍ਹਾਂ ਦੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਆਮ ਲੋਕਾਂ ਦੀ ਸਹੂਲਤ ਦੇ ਲਈ ਤੀਸਰਾ ਕੋਰੋਨਾ ਵੈਕਸੀਨੇਸ਼ਨ ਕੈਂਪ ਅੱਜ ਨਗਰ ਕੌਂਸਲ ਜਗਰਾਓਂ ਦੇ ਟਾਊਨ ਹਾਲ ਵਿਖੇ ਲਗਾਇਆ ਗਿਆ ਹੈ।ਆਮ ਲੋਕਾਂ ਨੇ ਭਾਰੀ ਉਤਸ਼ਾਹ ਵਿਖਾਉਂਦੇ ਹੋਏ ਕਲੱਬ ਵੱਲੋਂ ਲਗਵਾਏ ਵੈਕਸੀਨੇਸ਼ਨ ਕੈਂਪ ਦਾ ਲਾਹਾ ਲੈਂਦਿਆਂ ਆਪਣੇ ਕੋਰੋਨਾ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਡੋਜ਼ ਦਾ ਟੀਕਾ ਲਗਵਾਇਆ।ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸਿਵਲ ਹਸਪਤਾਲ ਦੀ ਟੀਮ ਅਤੇ ਸੁਖਵੀਨ ਹਸਪਤਾਲ ਦੀ ਟੀਮ ਨੇ ਵੈਕਸੀਨੇਸ਼ਨ ਕੈਂਪ ਦੌਰਾਨ ਪਹੁੰਚੇ ਲੋਕਾਂ ਦੇ 400 ਦੇ ਕਰੀਬ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ।ਇਸ ਮੌਕੇ ਕਲੱਬ ਦੇ ਪ੍ਰਧਾਨ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਸਿਵਲ ਹਸਪਤਾਲ ਦੇ ਐਸਐਮਓ ਡਾ ਪ੍ਰਦੀਪ ਮਹਿੰਦਰਾ,ਵੈਕਸਿੰਗ ਲਗਾਉਣ ਪਹੁੰਚੀ ਸਿਵਲ ਹਸਪਤਾਲ ਦੀ ਟੀਮ ਅਤੇ ਸੁਖਜੀਵਨ ਹਸਪਤਾਲ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।ਇਸ ਮੌਕੇ ਸੁਖਵੀਨ ਹਸਪਤਾਲ ਦੇ ਡਾਕਟਰ ਦੀਪਾਂਸ਼ੂ ਗੁਪਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਦੇਸ਼ ਵਿੱਚ ਹਜੇ ਵੀ ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਦੇ ਆਉਣ ਦਾ ਖਤਰਾ ਬਣਿਆ ਹੋਇਆ ਹੈ ਜਿਸ ਕਾਰਨ ਹਰ ਕਿਸੇ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਮੁੱਖ ਰੱਖਦਿਆਂ ਕੋਰੋਨਾ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਡੋਜ਼ ਜ਼ਰੂਰ ਲਗਵਾਉਣੀ ਚਾਹੀਦੀ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਲਈ ਕੋਰੋਨਾ ਵੈਕਸੀਨ ਹੀ ਕਾਰਗਰ ਹਥਿਆਰ ਹੈ ਜਿਸ ਨਾਲ ਕੋਰੋਨਾ ਮਹਾਂਮਾਰੀ ਦੇ ਖਤਰੇ ਨੂੰ ਟਾਲਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਬਣੀ ਕੋ ਵੈਕਸੀਨ ਨੂੰ (ਡਬਲਯੂ.ਐਚ. ਓ) ਵਿਸ਼ਵ ਸਿਹਤ ਸੰਸਥਾ ਵੱਲੋਂ ਮਾਨਤਾ ਪ੍ਰਾਪਤ ਵੀ ਮਿਲ ਚੁੱਕੀ ਹੈ।ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਦੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਕੋਵਾ ਸ਼ੀਲਡ ਵੈਕਸੀਨ ਦੀ ਲੱਗੀ ਹੈ ਤਾਂ ਉਹ ਦੂਸਰੀ ਡੋਜ ਵੀ ਕੋਵਾ ਸ਼ੀਲਡ ਦੀ ਹੀ ਲਗਵਾਉਣ ਅਤੇ ਜੇਕਰ ਕਿਸੇ ਦੇ ਪਹਿਲੀ ਡੋਜ਼ ਕੋ ਵੈਕਸੀਨ ਦੀ ਲੱਗੀ ਹੈ ਤਾਂ ਉਹ ਆਪਣੇ ਦੂਸਰੀ ਡੋਜ ਕੋ ਵੈਕਸੀਨ ਦੀ ਹੀ ਲਗਵਾਏ।