You are here

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਮੀਟਿੰਗ ਚ ਅਹਿਮ ਮਤੇ ਪਾਸ 

ਜਗਰਾਉਂ  3 ਸਤੰਬਰ ( ਅਮਿਤ ਖੰਨਾ ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ  ਗੁਰਦੁਆਰਾ ਵਿਸ਼ਵਕਰਮਾ ਮੰਦਰ ਵਿਖੇ ਹੋਈ ਜਿਸ ਵਿੱਚ ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਦਾ ਆਗਮਨ ਪੁਰਬ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ  ਇਸ ਮੌਕੇ ਸਰਪ੍ਰਸਤ ਜਗਦੇਵ ਸਿੰਘ ਮਠਾਡ਼ੂ ਨੇ  ਆਪਣੇ ਵਿਚਾਰ ਪੇਸ਼ ਕੀਤੇ  ਅਤੇ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ  ਉਨ•ਾਂ ਕਿਹਾ ਕਿ ਪਿਛਲੇ ਸਾਲ ਦੀ ਤਰ•ਾਂ ਇਸ ਸਾਲ ਵੀ ਬਾਬਾ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ  ਇਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਮੱਲਾ, ਸਰਵਣ ਸਿੰਘ, ਪਵਨਜੀਤ ਸਿੰਘ ਉੱਭੀ, ਤਰਲੋਚਨ ਸਿੰਘ ਸੀਹਰਾ, ਅਵਤਾਰ ਸਿੰਘ, ਪਰਮਜੀਤ ਸਿੰਘ ਮਠਾਡ਼ੂ ,ਬਲਵੀਰ ਸਿੰਘ ਸਿਵੀਆ,  ਤਰਲੋਚਨ ਸਿੰਘ ਪਨੇਸਰ, ਰਾਜਵੰਤ ਸਿੰਘ ਸੱਗੂ, ਸੋਨੀ ਭੰਮਰਾ, ਬਲਵਿੰਦਰ ਸਿੰਘ ਪੱਪਾ, ਗੁਰਚਰਨ ਸਿੰਘ ਘਟੌੜਾ, ਜਸਵੀਰ ਸਿੰਘ, ਤੇ ਹਾਕਮ ਸਿੰਘ ਸੀਹਰਾ ਆਦਿ ਹਾਜ਼ਰ ਸਨ