ਡੀ ਐਨ ਟੀ ਸਮਾਜ ਨੇ ਵਿਮੁਕਤ ਦਿਵਸ ਦੇ ਮੌਕੇ ਤੇ ਭਾਜਪਾ ਲੋਕ ਸਭਾ ਮੈਂਬਰ ਸੰਜੈ ਭਾਟੀਆ ਨੂੰ ਦਿੱਤਾ 12 ਸੂਤਰੀ ਮੰਗ ਪੱਤਰ-ਪ੍ਰੇਮ ਪ੍ਰਕਾਸ਼ ਬਿਡੂ

ਜਗਰਾਉਂ ਸਿਤੰਬਰ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਆਲ ਇੰਡੀਆ ਵਿਮੁਕਤ ਜਾਤੀਆਂ ਚੈਰੀਟੇਬਲ ਫਾਉਂਡੇਸ਼ਨ ਦੇ ਕੋਮੀ ਚੈਅਰਮੈਨ ਭੀਮ ਸਿੰਘ ਮਹੇਸਵਾਲ,ਕੋਮੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿਡੂ ਅਤੇ ਅੱਜ ਦੇ ਮੁੱਖ ਸੰਗਠਨ ਦੇ ਕਰਮਚਾਰੀ ਵਿੰਗ ਦੇ ਕੌਮੀ ਪ੍ਰਧਾਨ ਸੁਨੀਲ ਕੁਮਾਰ ਮਾਹਲਾ ਨੇ ਕੋਮੀ ਅਤੇ ਸੁਬਾ ਪਦ ਅਧਿਕਾਰੀਆਂ ਨੇ ਸਾਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਮੁਕਤ ਦਿਵਸ ਦਾ 70 ਵਾ ਪ੍ਰੋਗਰਾਮ ਬੜੀ ਹੀ ਧੂਮ-ਧਾਮ ਨਾਲ ਖਟੀਕ ਧਰਮਸ਼ਾਲਾ ਪਾਣੀਪਤ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਇਕ ਮੰਥਨ ਸਿਵਰ ਅਤੇ ਜਨਸਭਾ ਨੂੰ ਆਯੋਜਿਤ ਕੀਤਾ ਗਿਆ। ਜਿਸ ਵਿਚ ਮੁੱਖ ਤੌਰ ਤੇ ਇਥੋਂ ਦੇ ਲੋਕ ਸਭਾ ਮੈਂਬਰ ਸੰਜੈ ਭਾਟੀਆ ਕਰਨਾਲ , ਅਤੇ ਪਾਣੀਪਤ ਦੇ ਸੀਨੀਅਰ ਡਿਪਟੀ ਮੇਅਰ ਦੁਸ ਅੰਤ ਭੱਟ ਜੀ, ਮੌਕੇ ਦੀ ਸਰਕਾਰ ਦੇ ਡੀ ਐਨ ਟੀ ਬੋਰਡ ਦੇ ਚੇਅਰਮੈਨ ਡਾਕਟਰ ਬਲਵਾਨ ਸਿੰਘ,ਦਯਾ ਨੰਦ ਉਰਲਾਨਾ ਉਚੇਚੇ ਤੌਰ ਤੇ ਮੋਜੂਦ ਰਹੇ।
ਮਹੇਸ਼ ਵਾਲ ਨੇਂ ਅਗੇ ਦਸਿਆ ਕਿ ਇਸ ਮੌਕੇ ਆਲ ਇੰਡੀਆ ਮੁਕਤੀ ਚੈਰੀਟੇਬਲ ਫਾਉਂਡੇਸ਼ਨ ਦੇ ਚੇਅਰਮੈਨ ਭੀਮ ਸਿੰਘ ਮਹੇਸਵਾਲ ,ਕੋਮੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿਡੂ ਦੀ ਅਗਵਾਈ ਹੇਠ ਸਮਾਜ ਦੇ ਸਾਰੇ ਵਰਗਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸਮਾਜ ਵਿਚ ਫੈਲੀਆਂ ਵਿਸੰਗਤੀਆਂ ਅਤੇ 12ਸੂਤਰੀ ਮੰਗ ਪੱਤਰ ਵਿੱਚ ਸਮਾਜ ਦੇ ਹੱਕਾ ਲਈ ਆਵਾਜ਼ ਬੁਲੰਦ ਕੀਤੀ ਉਨ੍ਹਾਂ ਸਾਹਮਣੇ ਸਾਸੀ ਤੇ ਖਟੀਕ ਸਮਾਜ ਦੀਆਂ ਬੁਨਿਆਦੀ ਮੰਗਾਂ ਨੂੰ ਅਗੇ ਰਖਿਆ ਤੇ ਦਸਿਆ ਕਿ 70 ਸਾਲ ਵਿਚ 193 ਜਾਤੀਆਂ ਅੱਜ ਵੀ ਝੁੱਗੀਆਂ ਝੌਂਪੜੀਆਂ ਵਿਚ ਆਪਣੇ ਜੀਵਨ ਨੂੰ ਚਲਾਉਣ ਲਈ ਸਖਤ ਮਿਹਨਤ ਨਾਲ ਗੁਜ਼ਰ ਬਸ਼ਰ ਕਰਦੇ ਹਨ। ਇਸ ਮੌਕੇ ਤੇ ਕਰਮਚਾਰੀ ਵਿੰਗ ਦੇ ਪ੍ਰਧਾਨ ਸੁਨੀਲ ਮਾਹਲਾ, ਮਹਿਲਾ ਵਿੰਗ ਦੇ ਪ੍ਰਧਾਨ ਵੀਨਾ ਚੋਹਾਨ,, ਕਮਲੇਸ਼ ਰਾਠੋਰ, ਜਯ ਭਗਵਾਨ ਯੋਗੀ, ਪ੍ਰਭੂ ਦਯਾਆਲ ਭਾਟੀ, ਨਛੱਤਰ ਸਿੰਘ ਬਨਜਾਰਾ,ਇਦਰ ਜਯਪਾਲ, ਕ੍ਰਿਸ਼ਨ ਪਾਲ ਰਾਣਾ, ਹਰਿ ਰਾਮ ਮਾਹਲਾ, ਰਜੇਸ਼ ਲਖੇਰਾ,ਮੋਹਣ ਸਾਭਰ ਰਾਜਸਥਾਨ,ਕਮਲ ਕਿਸ਼ੋਰ ਰਾਜਸਥਾਨ,ਲੂਨਾ ਰਾਮ ਪੰਜਾਬ, ਗਿਰਧਾਰੀ ਲਾਲ, ਸੰਜੈ ਚੋਹਾਨ, ਰਾਜੇਸ਼ ਕੁਮਾਰ ਭਾਟੀ,ਕਮਲ ਇੰਦਰਾਜ ਸਿੰਘ ਜਿਲਾ ਕਲਿਆਣ ਸੰਘ, ਵਕੀਲ ਮਲਖਾਨ ਸਿੰਘ ਆਦਿ ਹਾਜ਼ਰ ਸਨ