4 ਸਤੰਬਰ ਨੂੰ ਪ੍ਰਕਾਸ਼ ਪੁਰਬ ਸਬੰਧੀ ਕੀਤੀ ਮੀਟਿੰਗ 

ਜਗਰਾਓਂ 2 ਸਤੰਬਰ (ਅਮਿਤ ਖੰਨਾ) ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਜਗਰਾਓਂ ਦੇ ਨੌਜਵਾਨ ਸੇਵਕ ਜੱਥਾ ਵੱਲੋਂ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। 4 ਸਤੰਬਰ ਸ਼ਨਿੱਚਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕੀਰਤਨ ਸਮਾਗਮ ਦੇ ਆਯੋਜਨ ਨੂੰ ਲੈ ਕੇ ਜੱਥੇ ਦੀ ਭਰਵੀਂ ਇਕੱਤਰਤਾ ਹੋਈ। ਜਿਸ ਚ ਪੁੱਜੇ ਸ਼ੋ੍ਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਜੱਥੇ ਦੇ ਨੌਜਵਾਨਾਂ ਵੱਲੋਂ ਧਾਰਮਿਕ ਸਮਾਗਮ ਚ ਦਿਖਾਈ ਜਾ ਰਹੀ ਦਿਲਚਸਪੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਕੌਮ ਦੇ ਨੌਜਵਾਨ ਧਾਰਮਿਕ ਸਮਾਗਮਾਂ ਨੂੰ ਅੱਗੇ ਹੋ ਕੇ ਵੱਧ ਚੜ• ਕੇ ਮਨਾਉਣ, ਉਹ ਕੌਮ ਸਫਲਤਾ ਵੱਲ ਵੱਧਦੀ ਹੈ।ਉਨ•ਾਂ ਦੱਸਿਆ ਕਿ 4 ਸਤੰਬਰ ਦਿਨ ਸ਼ਨੀਵਾਰ ਗੁੁਰਦੁੁਆਰਾ ਸਿੰਘ ਸਭਾ ਵਿਖੇ ਰਾਤ ਨੂੰ 7:30 ਤੋਂ 9:30 ਵਜੇ ਤਕ ਕੀਰਤਨ ਸਮਾਗਮ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰੀਪਾਲ ਸਿੰਘ ਜੀ ਕੀਰਤਨ ਗਾਇਨ ਕਰਨਗੇ। ਉਨਹਾਂ ਦੱਸਿਆ ਕਿ ਨੌਜਵਾਨ ਸੇਵਕ ਜੱਥਾ ਗੁੁਰਦੁੁਆਰਾ ਸਿੰਘ ਸਭਾ ਜੋ ਸਿੱਖੀ ਦੇ ਪਰਚਾਰ ਪਸਾਰ ਤੇ ਕੌਮ ਦੀ ਚੜ•ਦੀ ਕਲਾ ਵਾਸਤੇ ਕਾਰਜ ਕਰੇਗਾ। ਇਸ ਦਾ ਕਿਸੇ ਵੀ ਰਾਜਨੀਤਕ ਜਥੇਬੰਦੀ ਨਾਲ ਸਬੰਧ ਨਹੀਂ ਹੋਵੇਗਾ ਤੇ ਨਿਰੋਲ ਧਾਰਮਿਕ ਕਾਰਜਾਂ ਵਾਸਤੇ ਲਗਾਤਾਰ ਯਤਨਸ਼ੀਲ ਰਹੇਗਾ। ਸ਼ਹਿਰ ਚ ਕਿਸੇ ਵੀ ਸਥਾਨ ਤੇ ਹੋ ਰਹੇ ਧਾਰਮਿਕ ਸਮਾਗਮ ਵਾਸਤੇ ਨੌਜਵਾਨ ਸੇਵਕ ਜੱਥਾ ਆਪਣੀਆਂ ਸੇਵਾਵਾਂ ਦੇਵੇਗਾ। ਉਨ•ਾਂ ਕਿਹਾ ਕਿ ਸ਼ੋ੍ਮਣੀ ਗੁੁਰਦੁੁਆਰਾ ਪ੍ਰਬੰਧਕ ਕਮੇਟੀ ਨੌਜਵਾਨ ਸੇਵਕ ਜੱਥੇ ਨੂੰ ਪੂਰਨ ਸਹਿਯੋਗ ਦੇਵੇਗੀ। ਇਸ ਮੌਕੇ ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਇਸ਼ਟਪਰੀਤ ਸਿੰਘ, ਗੁੁਰਦੀਪ ਸਿੰਘ ਦੂਆ, ਗਗਨਦੀਪ ਸਿੰਘ ਸਰਨਾ, ਚਰਨਜੀਤ ਸਿੰਘ ਸਰਨਾ, ਜਨਪ੍ਰਰੀਤ ਸਿੰਘ, ਗੁੁਰਸ਼ਰਨ ਸਿੰਘ ਮਿਗਲਾਨੀ, ਚਰਨਜੀਤ ਸਿੰਘ ਚੀਨੂੰ, ਇਸ਼ਮੀਤ ਸਿੰਘ, ਗਗਨਦੀਪ ਸਿੰਘ, ਰਵਿੰਦਰ ਸਿੰਘ ਭੰਡਾਰੀ, ਇਕਬਾਲ ਸਿੰਘ ਆਨੰਦ, ਸੋਨੂੰ ਮਿਗਲਾਨੀ, ਸਿਮਰਨ ਸਿੰਘ, ਵੀਰ ਚਰਨ ਸਿੰਘ, ਰਾਜਨ, ਅਮਨਪ੍ਰਰੀਤ ਸਿੰਘ ਬਾਂਕਾ, ਗੋਬਿੰਦ ਸਿੰਘ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਸਿਮਰਨ ਸਿੰਘ, ਹਰਿੰਦਰ ਸਿੰਘ, ਜੀਤ ਸਿੰਘ, ਇੰਦਰਪਰੀਤ ਸਿੰਘ, ਉਪਿੰਦਰ ਸਿੰਘ ਤੇ ਚਰਨਜੀਤ ਸਿੰਘ ਜੋਨੀ ਆਦਿ ਹਾਜ਼ਰ ਸਨ।