ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਯਾਦ ਚ ਚੱਲ ਰਹੇ ਬਰਸੀ ਸਮਾਗਮ ਸਮਾਪਤ

 ਲੱਖਾਂ ਦੀ ਤਦਾਦ ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਭਰੀਆਂ ਹਾਜ਼ਰੀਆਂ
ਨਾਨਕਸਰ ਕਲੇਰਾਂ (ਬਲਵੀਰ  ਸਿੰਘ ਬਾਠ ) ਪੂਰੀ ਦੁਨੀਆਂ ਵਿੱਚ ਧਾਰਮਿਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਤਹੇਤਰ ਵੀਂ ਬਰਸੀ ਸਮਾਗਮ ਜੋ ਅੱਜ ਸਮਾਪਤ  ਹੋ ਚੁੱਕੇ ਹਨ ਮਿਤੀ ਚੌਵੀ ਅਗਸਤ ਤੋਂ ਬਰਸੀ ਸਮਾਗਮਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਪਹਿਲੀ ਲੜੀ ਦੇ  ਪਾਠ ਪ੍ਰਕਾਸ਼ ਕੀਤੇ ਗਏ ਜਿਨ੍ਹਾਂ ਦੇ ਭੋਗ ਮਿਤੀ ਛੱਬੀ ਅਗਸਤ ਨੂੰ ਪਾਏ ਗਏ ਇਸ ਤੋਂ ਉਪਰੰਤ ਛੱਬੀ ਅਗਸਤ ਨੂੰ ਪਾਠਾਂ ਦੀ ਦੂਜੀ ਲੜੀ ਦੇ ਪਾਠ ਪ੍ਰਕਾਸ਼  ਕੀਤੇ ਗਏ ਜਿਨ੍ਹਾਂ ਦੇ ਭੋਗ ਮਿਤੀ ਅਠਾਈ ਅਗਸਤ ਨੂੰ ਪਾਏ ਗਏ  ਮਿਤੀ ਸਤਾਈ ਅਗਸਤ ਨੂੰ  ਨਗਰ ਕੀਰਤਨ ਦੇ ਪਰਕਰਮਾ ਕੀਤੀ ਗਈ ਇਸ ਤੋਂ ਇਲਾਵਾ ਰੈਣ ਸਬਾਈ ਕੀਰਤਨ ਅਤੇ ਰਾਗੀ ਢਾਡੀ ਕਥਾਵਾਚਕ ਹੁਣੇ ਗਿਆਨੀ  ਅਤੇ ਨਾਨਕਸਰ ਕਲੇਰਾਂ ਦੇ ਮਹਾਪੁਰਸ਼ਾਂ ਤੋਂ ਇਲਾਵਾ ਅਨੇਕਾਂ ਹੀ ਸਾਧੂ ਸੰਤਾਂ ਨੇ ਸੰਗਤਾਂ ਨੂੰ ਗੁਰਬਾਣੀ ਜੱਸ ਸਰਵਣ ਕਰਵਾਇਆ  ਅੱਜ ਸਮਾਗਮਾਂ ਦੀ ਸਮਾਪਤੀ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਦੀ ਸੇਵਾ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਗੁਰਚਰਨ ਸਿੰਘ ਜੀ ਅਤੇ ਸੰਤ ਬਾਬਾ ਘਾਲਾ ਸਿੰਘ ਜੀ ਵੱਲੋਂ ਕੀਤੀ ਗਈ  ਸੰਤ ਬਾਬਾ ਅਰਵਿੰਦਰ ਸਿੰਘ ਜੀ ਸੰਤ ਬਾਬਾ ਸੇਵਾ ਸਿੰਘ ਜੀ ਅਤੇ ਸੰਤ ਬਾਬਾ ਸਤਨਾਮ ਸਿੰਘ ਦੀ ਸੀਸ ਮਹਿਲ ਵਾਲਿਆਂ ਵੱਲੋਂ ਗੁਰੂ ਸਾਹਿਬ ਨੂੰ ਆਦਰ ਦਾ ਛਿੜਕਾਓ ਦੀ ਸੇਵਾ ਕੀਤੀ ਗਈ ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਰਹੇ ਪਾਠਾਂ ਦੇ ਅੰਤਮ ਅਰਦਾਸ ਸੰਤ ਬਾਬਾ ਗੁਰਜੀਤ ਸਿੰਘ ਜੀ ਵੱਲੋਂ ਸਰਵਣ ਕਰਵਾਈ ਗਈ  ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਵੀ ਸੰਗਤਾਂ ਨੂੰ ਸਰਵਣ ਕਰਵਾਏ ਗਏ ਇਸ ਤੋਂ ਇਲਾਵਾ  ਦੇਗ ਵਰਤਾਈ ਗਈ ਇਸ ਸਮਾਗਮ ਵਿਚ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਧਾਰਮਿਕ ਰਾਜਨੀਤਕ ਸ਼ਖ਼ਸੀਅਤਾਂ ਨੇ ਸੰਤ ਬਾਬਾ ਨੰਦ ਸਿੰਘ ਜੀ   ਮਹਾਰਾਜ ਜੀ ਦੇ ਬਰਸੀ ਸਮਾਗਮ ਵਿਚ ਹਾਜ਼ਰੀਆਂ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ  ਬਰਸੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਇਸ ਤੋਂ ਇਲਾਵਾ ਆਸਪਾਸ ਦੇ ਨਗਰ ਦੀਆਂ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਅਤੁੱਟ  ਵਰਤਾਏ ਗਏ ਅਤੇ ਜਲੇਬੀਆਂ ਬਰੈੱਡ ਗਰਮ ਪਕੌੜਿਆਂ ਦੇ ਲੰਗਰ ਲਾਉਣ ਤੋਂ ਉਪਰੰਤ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਹਨ