ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵਲੋਂ 15 ਅਗਸਤ ਤੇ ਪ੍ਰੋਗਰਾਮ

ਮਹਿਲ ਕਲਾਂ/ਬਰਨਾਲਾ- 16 ਅਗਸਤ- (ਗੁਰਸੇਵਕ ਸਿੰਘ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਪੱਖੋਵਾਲ ਵੱਲੋਂ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੇ ਦਿਸਾ ਨਿਰਦੇਸ਼ਾਂ ਤਹਿਤ ਅਜ 15 ਅਗਸਤ ਦਾ ਅਜਾਦੀ ਦਿਵਸ  ਬਲਾਕ ਪੱਖੋਵਾਲ ਵਿੱਚ "ਡਾਕਟਰ ਮਜਦੂਰ ਕਿਸਾਨ ਏਕਤਾ ਜ਼ਿੰਦਾਬਾਦ"-
"ਸੰਵਿਧਾਨ ਬਚਾਓ ਮਜਦੂਰ ਬਚਾਓ"-
"ਸੰਵਿਧਾਨ ਬਚਾਓ ਦੇਸ ਬਚਾਓ" ਨਾਮ ਹੇਠ ਮਨਾਇਆ ਗਿਆ। 
ਜਿਥੇ ਪਹਿਲਾਂ ਪਿੰਡ ਰੱਤੇਵਾਲ ਵਿਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਕਿਹਾ ਕਿ ਅਜ ਅਜ਼ਾਦੀ ਦਿਵਸ ਤੇ ਕਿਸਾਨ ਮਜਦੂਰ ਡਾਕਟਰ ਏਕਤਾ ਜ਼ਿੰਦਾਬਾਦ ਦੇ ਬੈਨਰ ਹੇਠ ਮਨਾਇਆ ਗਿਆ। ਅਜਾਦੀ  ਦਿਹਾੜਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਜ ਕਿਸਾਨ ਮਜਦੂਰ ਤੇ ਹਰ ਵਰਗ ਕਾਲੇ ਕਾਨੂੰਨਾਂ ਨੂੰ ਰਦ ਕਰਵਾਉਣ ਲਈ ਸੰਘਰਸ਼ਸ਼ੀਲ ਹੈ।
ਇਸ ਮੌਕੇ ਡਾਕਟਰ ਭਗਵੰਤ ਸਿੰਘ ਬੜੂੰਦੀ ਜਿਲ੍ਹਾ ਵਾਈਸ ਚੇਅਰਮੈਨ, ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ ਤੇ ਮੈਡਮ ਸਿਮਰਨ ਰਤੋਵਾਲ ਸੀਨੀਅਰ ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ ਲੁਧਿਆਣਾ ਨੇ ਵੀ ਸੰਬੋਧਨ ਕੀਤਾ। 
ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਾਕ ਆਗੂ ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ, ਡਾਕਟਰ ਮੇਵਾ ਸਿੰਘ ਤੁਗਾਹੇੜੀ, ਡਾ ਹਰਬੰਸ ਸਿੰਘ ਬਸਰਾਓ, ਡਾ ਸੁਖਦੇਵ ਸਿੰਘ ਜੀ ਨੰਗਲ 'ਸਰਦਾਰ ਬੁੱਧ ਸਿੰਘ ਬੜੂੰਦੀ ,ਦਰਸਨ ਸਿੰਘ ਬੜੂੰਦੀ, ਹਰਮੇਲ ਸਿੰਘ ਬੜੂੰਦੀ ,ਲਾਲਾ ਕੁਲਦੀਪ ਆਂਡਲੂ ਆਦਿ ਹਾਜ਼ਰ ਸਨ।