ਪ੍ਰੋ ਮਨਦੀਪ ਪਾਲ ਕੌਰ ਧਾਲੀਵਾਲ ਨੂੰ ਉਨ੍ਹਾਂ ਦੇ ਜਨਮ ਦਿਨ ਉੱਪਰ ਲੇਖਕ ਗਗਨਦੀਪ ਧਾਲੀਵਾਲ ਵੱਲੋਂ ਕਵਿਤਾ ਰਾਹੀਂ ਅਧਿਆਪਕ ਦੀ ਸਿਰਫ਼ ਅਤੇ ਸੁਨੇਹਾ
ਅਧਿਆਪਕ
ਅਧਿਆਪਕ ਬੜੇ ਹੀ ਪਿਆਰੇ ਹੁੰਦੇ ,
ਇਹ ਤਾਂ ਦੀਪ ਮੁਨਾਰੇ ਹੁੰਦੇ ,
ਅੱਖਰਾਂ ਦੇ ਵਣਜਾਰੇ ਹੁੰਦੇ ,
ਗਿਆਨ ਦੇ ਭੰਡਾਰੇ ਹੁੰਦੇ ।
ਇਹ ਨੈਤਿਕ ਮੁੱਲ ਸਿਖਾਉਂਦੇ ਨੇ ,
ਗਿਆਨ ਦਾ ਦੀਪ ਜਗਾਉਂਦੇ ਨੇ,
ਤਾਹੀਓ ਦਰਜਾ ਗੁਰੂ ਦਾ ਦਿੱਤਾ ,ਵੱਲੋਂ
ਲੋਹੇ ਤੋਂ ਸੋਨਾ ਬਣਾਉਂਦੇ ਨੇ।
ਮਾਂ-ਬਾਪ ਤੋਂ ਵਧ ਕੇ ਕਰਨ ਪਿਆਰ ,
ਅਸੀਂ ਵੀ ਦੇਈਏ ਬਣਦਾ ਸਤਿਕਾਰ ,
ਪੜਾਈ ਦਾ ਉੱਚਾ ਚੁੱਕਣ ਮਿਆਰ ,
ਚਿਹਰਿਆਂ ‘ਤੇ ਲਿਆਉਣ ਸਦਾ ਬਹਾਰ।
ਅਧਿਆਪਕ ਵਿੱਦਿਆ ਯੰਤਰ-ਮੰਤਰ ,
ਤਾਂ ਜੋ ਪੜੀਏ ਹੋ ਕੇ ਸੁਤੰਤਰਰ ।
ਸਾਨੂੰ ਸਾਡੇ ਫਰਜ ਸਮਝਾਉਂਦੇ ,
‘ਗਗਨ’ ਤਾਹੀਓ ਅਸੀਂ ਅਧਿਆਪਕਾਂ ਨੂੰ ਚਾਹੁੰਦੇ ।
ਗਗਨਦੀਪ ਧਾਲੀਵਾਲ ।