ਸੋਸ਼ਲ ਡਿਸਟੈਂਸ ਨੂੰ ਸਮਾਜਿਕ ਜਿੰਮੇਦਾਰੀ ਸਮਝਣ ਲੋਕ-ਡਾ. ਜਸਮੀਤ ਬਾਵਾ

(ਫੋਟੋ :- ਪੀ. ਟੀ. ਯੂ ਵਿਖੇ ਸੈਂਪਲ ਲੈਣ ਦੀ ਪ੍ਰਕਿਰਿਆ ਦੌਰਾਨ ਸਿਹਤ ਵਿਭਾਗ ਦਾ ਸਟਾਫ)

ਪੀ. ਟੀ. ਯੂ ਵਿਚ ਠਹਿਰੇ 42 ਪੁਲਿਸ ਜਵਾਨਾਂ ਦੇ ਲਏ ਸੈਂਪਲ

ਕਪੂਰਥਲਾ ,ਮਈ 2020 -(ਹਰਜੀਤ ਸਿੰਘ ਵਿਰਕ)-

ਸਿਹਤ ਵਿਭਾਗ ਵੱਲੋਂ ਅੱਜ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ 42 ਪੁਲਿਸ ਜਵਾਨ, ਜਿਹੜੇ ਕਿ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਏ ਸਨ, ਦੇ ਸੈਂਪਲ ਲਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਜ਼ਿਲੇ ਵਿਚ ਕੋਵਿਡ ਦੀ ਸਥਿਤੀ ਨੂੰ ਲੈ ਕੇ ਪੂਰੀ ਤਰਾਂ ਮੁਸਤੈਦ ਹੈ। ਉਨਾਂ ਦੱਸਿਆ ਕਿ ਜਿਉਂ-ਜਿਉਂ ਲਾਕਡਾੳੂਨ ਕਰਕੇ ਦੂਜੇ ਸੂਬਿਆਂ ਵਿਚ ਫਸੇ ਯਾਤਰੀ ਜਾਂ ਨਾਂਦੇੜ ਤੋਂ ਸ਼ਰਧਾਲੂ ਵਾਪਸ ਪਰਤ ਰਹੇ ਹਨ, ਉਸ ਨਾਲ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਸੰਖਿਆ ਗਿਆ ਵਾਧਾ ਹੋ ਰਿਹਾ ਹੈ। ਉਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਸਮਾਜ ਵਿਚ ਡਰ ਦੀ ਸਥਿਤੀ ਪੈਦਾ ਹੋਣੀ ਸੁਭਾਵਿਕ ਹੈ। ਨਾਲ ਹੀ ਉਨਾਂ ਇਹ ਵੀ ਕਿਹਾ ਕਿ ਦਹਿਸ਼ਤ ਪੈਦਾ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ, ਬਲਕਿ ਅੱਜ ਦੇ ਦੌਰ ਵਿਚ ਸੋਸ਼ਲ ਡਿਸਟੈਂਸ ਨੂੰ ਸਮਾਜਿਕ ਜਿੰਮੇਦਾਰੀ ਸਮਝਿਆ ਜਾਵੇ। 

  ਸਿਵਲ ਸਰਜਨ ਨੇ ਜ਼ਿਲਾ ਵਾਸੀਆਂ ਨੂੰ ਮਿਲ ਕੇ ਇਸ ਮਹਾਂਮਾਰੀ ਨਾਲ ਲੜਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਦਾ ਸਹਿਯੋਗ ਕਰਨ ਅਤੇ ਜੇਕਰ ਕੋਈ ਬਾਹਰਲੇ ਸੂਬੇ ਤੋਂ ਵਾਪਸ ਪਰਤਿਆ ਹੈ, ਉਹ ਖ਼ੁਦ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਮੁਹੱਈਆ ਕਰਵਾਏ, ਤਾਂ ਜੋ ਸਮੇਂ ਸਿਰ ਉਸ ਵਿਅਕਤੀ ਨੂੰ ਅਤੇ ਉਸ ਦੇ ਪਰਿਵਾਰ ਨੂੰ ਕੁਆਰਨਟਾਈਨ ਕੀਤਾ ਜਾ ਸਕੇ ਅਤੇ ਆਸਪਾਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਡਾ. ਜਸਮੀਤ ਬਾਵਾ ਨੇ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦਾ ਮਾਈਕ੍ਰੋ ਬਾਇਓਲੋਜ਼ੀ ਸਟਾਫ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਲਈ ਪੂਰੀ ਮਿਹਨਤ ਕਰ ਰਿਹਾ ਹੈ। ਸਿਵਲ ਸਰਜਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਸੈਂਪਲ ਲੈਣ ਤੋਂ ਇਲਾਵਾ ਨਸ਼ਾ ਛੁਡਾੳੂ ਕੇਂਦਰ ਤੋਂ ਦੋ ਕਾੳੂਂਸਲਰ ਵੀ ਭੇਜੇ ਗਏ ਹਨ, ਤਾਂ ਜੋ ਕਾੳੂਂਸਿਗ ਜ਼ਰੀਏ ਸ਼ੱਕੀ ਮਰੀਜ਼ਾਂ ਦਾ ਮਨੋਬਲ ਉੱਚਾ ਰੱਖਿਆ ਜਾ ਸਕੇ ਤੇ ਕਿਸੇ ਵੀ ਤਰਾਂ ਦੀ ਨਕਾਰਾਤਮਕਤਾ ਨਾ ਆਉਣ ਦਿੱਤੀ ਜਾਵੇ। 

ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਡਾ. ਨਵਪ੍ਰੀਤ ਕੌਰ ਨੇ ਮਾਸਕ ਪਾਉਣ, ਵਾਰ-ਵਾਰ ਹੱਥ ਧੋਣ ਨੂੰ ਅਹਿਮ ਦੱਸਿਆ ਅਤੇ ਨਾਲ ਹੀ ਕਿਹਾ ਕਿ ਇਸ ਖ਼ਤਰਨਾਕ ਕੋਰੋਨਾ ਵਾਇਰਸ ਤੋਂ ਸਮੁੰਚੀ ਮਾਨਵਤਾ ਦਾ ਬਚਾਅ ਕਰਨ ਲਈ ਲੋਕਾਂ ਨੂੰ ਸੈਲਫ ਕੁਆਰਨਟਾਈਨ ਵਾਲੀ ਸੋਚ ਵਿਕਸਤ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਲੋਕਾਂ ਦਾ ਬੇਵਜਾ ਘਰਾਂ ਤੋਂ ਬਾਹਰ ਨਿਕਲਣਾ ਚਿੰਤਾਜਨਕ ਹੈ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਵਲ ਸਰਜਨ ਡਾ. ਜਸਮੀਤ ਬਾਵਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਡਾ. ਪਾਰਿਤੋਸ਼ ਗਰਗ ਵੱਲੋਂ ਸੈਂਪਲ ਲਏ ਗਏ। ਇਸ ਸਮੇ. ਉਨਾਂ ਨਾਲ ਪੰਕਜ ਵਾਲੀਆ, ਸੁਰਿੰਦਰ ਪਾਲ, ਮਨਦੀਪ ਤੇ ਆਤਮਾ ਰਾਮ ਵੀ ਹਾਜ਼ਰ ਸਨ।