ਲੋਕ ਸੇਵਾ ਸੁਸਾਇਟੀ ਨੇ ਸਮਾਜ ਸੇਵੀ ਕੰਮਾਂ ਦੀ ਰੂਪ ਰੇਖਾ ਉਲੀਕੀ 

ਜਗਰਾਓਂ,  2 ਜੁਲਾਈ (ਅਮਿਤ ਖੰਨਾ) ਜਗਰਾਓਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਨੇ ਸਮਾਜ ਸੇਵੀ ਕੰਮਾਂ ਦੀ ਰੂਪ ਰੇਖਾ ਉਲੀਕੀ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਸਮੂਹ ਸੁਸਾਇਟੀ ਮੈਂਬਰਾਂ ਦੀ ਪਹਿਲਵਾਨ ਢਾਬਾ ਜੀ ਟੀ ਰੋਡ ਜਗਰਾਓਂ ਹੋਈ ਮੀਟਿੰਗ ਵਿਚ ਸਾਰੇ ਹਾਜ਼ਰ ਮੈਂਬਰਾਂ ਦੇ ਸਲਾਹ ਮਸ਼ਵਰੇ ਨਾਲ ਤੈਅ ਕੀਤਾ ਕਿ 4 ਜੁਲਾਈ ਨੂੰ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਕੈਂਪ, 11 ਜੁਲਾਈ ਨੂੰ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ  ਸਿਵਲ ਹਸਪਤਾਲ ਮੋਗਾ ਦੇ ਸਹਿਯੋਗ ਨਾਲ ਖ਼ੂਨ ਦਾਨ ਕੈਂਪ ਲਗਾਇਆ ਜਾਵੇਗਾ। ਮੀਟਿੰਗ ਵਿਚ ਇਹ ਵੀ ਤੈਅ ਕੀਤਾ ਗਿਆ ਕਿ ਪੁਰਾਣੇ ਸਿਵਲ ਹਸਪਤਾਲ ਦੀ ਆਯੂਵੈਦਿਕ ਡਿਸਪੈਂਸਰੀ ਦੇ ਇਮਾਰਤ ਦੀ ਰਿਪੇਅਰ, ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਦਫ਼ਤਰ ਦਾ ਫ਼ਰਸ਼, ਹੋਰ ਧਾਰਮਿਕ ਅਸਥਾਨਾਂ ਨੂੰ ਫ਼ਰਨੀਚਰ ਦੇਣ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਦੀ ਮਿਡ ਡੇ ਮੀਲ ਦੀ ਰਸੋਈ ਦਾ ਸੈਡ ਸੁਸਾਇਟੀ ਵੱਲੋਂ ਆਪਣੇ ਖ਼ਰਚੇ ’ਤੇ ਪੁਆਇਆ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਮੈਂਬਰਾਂ ਤੋਂ ਸੁਝਾਅ ਵੀ ਮੰਗੇ ਗਏ। ਇਸ ਮੌਕੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਡਾ: ਬੀ ਬੀ ਬਾਂਸਲ, ਮੁਕੇਸ਼ ਗੁਪਤਾ, ਡਾ: ਵਿਵੇਕ ਗੋਇਲ, ਪ੍ਰੇਮ ਬਾਂਸਲ, ਯੋਗ ਰਾਜ ਗੋਇਲ, ਕੰਵਲਜੀਤ ਜਿੰਮੀ, ਮੰਨੂੰ ਜੈਨ, ਸੰਜੀਵ ਚੋਪੜਾ, ਪ੍ਰਦੀਪ ਚੋਪੜਾ, ਮੋਤੀ ਸਾਗਰ, ਸੰਜੂ ਬਾਂਸਲ, ਪ੍ਰਮੋਦ ਸਿੰਗਲਾ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਮਨੋਹਰ ਸਿੰਘ ਟੱਕਰ, ਲਾਕੇਸ਼ ਟੰਡਨ, ਡਾ: ਸਚਿਨ ਗੋਇਲ, ਅੰਸ਼ੂ ਗੋਇਲ, ਸੁਖਜਿੰਦਰ ਢਿੱਲੋਂ, ਜਸਵੰਤ ਸਿੰਘ, ਵਿਸ਼ਾਲ ਗੋਇਲ, ਵਿਕਾਸ ਕਪੂਰ, ਮਦਨ ਅਰੋੜਾ ਆਦਿ ਹਾਜ਼ਰ ਸਨ।